ਕੁਝ ਮਿੰਟ ਪਹਿਲਾਂ ਬੈਂਸ ਭਰਾਵਾਂ ਨੇ ਮਚਾਤੀ ਤੜਥਲੀ – ਆਪ ਵਾਲਿਆਂ ਦੇ ਉਡੇ ਹੋਸ਼
ਕੁਝ ਮਿੰਟ ਪਹਿਲਾਂ ਬੈਂਸ ਭਰਾਵਾਂ ਨੇ ਮਚਾਤੀ ਤੜਥਲੀ – ਆਪ ਵਾਲਿਆਂ ਦੇ ਉਡੇ ਹੋਸ਼
ਆਮ ਆਦਮੀ ਪਾਰਟੀ ਨਾਲੋਂ ਲੋਕ ਇਨਸਾਫ ਪਾਰਟੀ ਨੇ ਤੋੜਿਆ ਗਠਜੋੜ:ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ।
ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਸਿੰਘ ਬੈਂਸ ਨੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਖ਼ਤਮ ਕਰਨ ਦਾ ਐਲਾਨ ਕੀਤਾ ਹੈ।ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਬਿਕਰਮ ਮਜੀਠੀਆ ਤੋਂ ਮੁਆਫੀ ਮੰਗੇ ਜਾਣ ਤੋਂ ਬਾਅਦ ਲੋਕ ਇਨਸਾਫ ਪਾਰਟੀ ਨੇ ਆਮ ਆਦਮੀ ਪਾਰਟੀ ਨਾਲੋ ਗੱਠਜੋੜ ਤੋੜ ਦਿੱਤਾ ਹੈ।ਚੰਡੀਗੜ੍ਹ ਵਿਖੇ ਗਠਜੋੜ ਨੂੰ ਤੋੜਨ ਦਾ ਐਲਾਨ ਕਰਦੇ ਹੋਏ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਤੋਂ ਇਹ ਉਮੀਦ ਨਹੀਂ ਸੀ ਅਤੇ ਕੇਜਰੀਵਾਲ ਨੇ ਪੰਜਾਬੀਆਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ।ਇਸ ਲਈ ਲੋਕ ਇਨਸਾਫ ਪਾਰਟੀ ਗੱਦਾਰੀ ਨਾਲ ਰਹਿ ਸਕਦੀ ਹੈ।ਇਸ ਤੋਂ ਪਹਿਲਾਂ ਅੱਜ ਪਹਿਲਾਂ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ।ਉਸ ਤੋਂ ਬਾਅਦ ਉਪ ਪ੍ਰਧਾਨ ਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਵੀ ਆਪਣੀ ਪ੍ਰਧਾਨਗੀ ਛੱਡ ਦਿੱਤੀ ਹੈ।ਹੁਣ ਲੋਕ ਇਨਸਾਫ ਪਾਰਟੀ ਨੇ ਆਮ ਆਦਮੀ ਪਾਰਟੀ ਨਾਲੋਂ ਗਠਜੋੜ ਤੋੜ ਲਿਆ ਹੈ।