ਕਾਲਾ ਹਿਰਨ ਸ਼ਿਕਾਰ ਮਾਮਲਾ : ਸਲਮਾਨ ਨੂੰ ਹੋਈ ਇੰਨੇ ਸਾਲਾਂ ਦੀ ਸਜ਼ਾ
ਕਾਲਾ ਹਿਰਨ ਸ਼ਿਕਾਰ ਮਾਮਲਾ : ਸਲਮਾਨ ਨੂੰ ਹੋਈ ਇੰਨੇ ਸਾਲਾਂ ਦੀ ਸਜ਼ਾ
ਜੋਧਪੁਰ ਦੀ ਇਕ ਅਦਾਲਤ ਕਾਲਾ ਹਿਰਨ ਸ਼ਿਕਾਰ ਦੇ ਦੋ ਦਹਾਕੇ ਪੁਰਾਣੇ ਮਾਮਲੇ ‘ਚ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ, ਸੈਫ ਅਲੀ ਖਾਨ, ਸੋਨਾਲੀ ਬੇਂਦਰੇ, ਤੱਬੂ, ਨੀਲਿਮਾ ਕੋਠਾਰੀ ‘ਤੇ ਅੱਜ ਫੈਸਲਾ ਆ ਚੁੱਕਾ ਹੈ। ਮੁੱਖ ਨਿਆਇਕ ਮਜਿਸਟਰੇਟ ਦੇਵ ਕੁਮਾਰ ਖੱਤਰੀ ਨੇ ਸਲਮਾਨ ਖਾਨ ਦੋਸ਼ੀ ਕਰਾਰ ਹੋ ਗਏ ਹਨ ਤੇ ਸੈਫ, ਸੋਨਾਲੀ, ਤੱਬੂ ਨੀਲਿਮਾ ਤੇ ਦੁਸ਼ਅੰਤ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ।
ਹਾਲਾਂਕਿ ਖਬਰ ਆ ਰਹੀ ਹੈ ਕਿ ਸਲਮਾਨ ਨੂੰ ਘੱਟੋਂ ਘੱਟ 3 ਸਾਲ ਦੀ ਤੇ ਵਧ ਤੋਂ ਵਧ 6 ਸਾਲ ਦੀ ਸਜ਼ਾ ਹੋ ਸਕਦੀ ਹੈ। ਫਿਲਹਾਲ ਅਜੇ ਅਦਾਲਤ ‘ਚ ਸਲਮਾਨ ਦੇ ਵਕੀਲ ਹਸਤੀਮਲ ਤੇ ਜੱਜ ‘ਚ ਬਹਿਸ ਅਜੇ ਜ਼ਾਰੀ ਹੈ। ਜੇਕਰ ਸਲਮਾਨ ਨੂੰ 3 ਸਾਲ ਤੋਂ ਘੱਟ ਦੀ ਸਜ਼ਾ ਹੁੰਦੀ ਹੈ ਤਾਂ ਉਨ੍ਹਾਂ ਨੂੰ ਇਸੇ ਅਦਾਲਤ ‘ਚੋਂ ਜ਼ਮਾਨਤ ਮਿਲ ਜਾਵੇਗੀ।
ਦੱਸਣਯੋਗ ਹੈ ਕਿ 1998 ‘ਚ ਜੋਧਪੁਰ ‘ਚ ਆਪਣੀ ਫਿਲਮ ‘ਹਮ ਸਾਥ ਸਾਥ ਹੈ’ ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ ‘ਤੇ ਤਿੰਨ ਵੱਖ-ਵੱਖ ਥਾਵਾਂ ‘ਤੇ ਹਿਰਨ ਦਾ ਸ਼ਿਕਾਰ ਕਰਨ ਦੇ ਦੋਸ਼ ਲੱਗੇ। ਉਨ੍ਹਾਂ ਦੀ ਗ੍ਰਿਫਤਾਰੀ ਵੀ ਹੋਈ ਤੇ ਸਲਮਾਨ ਦੇ ਕਮਰੇ ‘ਚੋਂ ਪੁਲਸ ਨੇ ਇਕ ਪਿਸਤੌਲ ਤੇ ਰਾਈਫਲ ਬਰਾਮਦ ਕੀਤੀ।
ਉਨ੍ਹਾਂ ਦੇ ਹਥਿਆਰ ਲਾਇਸੰਸ ‘ਚ ਵੀ ਖਾਮੀਆਂ ਦੇਖੀਆਂ ਗਈਆਂ ਸਨ। ਇਸ ਤੋਂ ਬਾਅਦ ਸਲਮਾਨ ਖਿਲਾਫ ਆਮਰਜ਼ ਐਕਟ ‘ਚ ਵੀ ਅਲੱਗ ਤੋਂ ਮਾਮਲਾ ਦਰਜ ਕੀਤਾ ਗਿਆ।
ਕੀ ਹੈ ਪੂਰਾ ਮਾਮਲਾ:
ਸਾਲ 1998 ਵਿੱਚ ਸਲਮਾਨ, ਸੈਫ਼, ਤੱਬੂ, ਨੀਲਮ ਤੇ ਸੋਨਾਲੀ ਬੇਂਦਰੇ ਫ਼ਿਲਮ ‘ਹਮ ਸਾਥ ਸਾਥ ਹੈਂ’ ਦੀ ਸ਼ੂਟਿੰਗ ਲਈ ਜੋਧਪੁਰ ਪਹੁੰਚੇ ਸਨ। ਸ਼ੂਟਿੰਗ ਦੌਰਾਨ ਹੀ ਇਨ੍ਹਾਂ ਪੰਜਾਂ ‘ਤੇ ਜੋਧਪੁਰ ਵਿੱਚ ਵੱਖ-ਵੱਖ ਥਾਵਾਂ ਕਾਲੇ ਹਿਰਣ ਦਾ ਸ਼ਿਕਾਰ ਦਾ ਇਲਜ਼ਾਮ ਲੱਗਿਆ ਸੀ। ਅੱਜ ਜਿਸ ਮਾਮਲੇ ਵਿੱਚ ਫੈਸਲਾ ਆਇਆ ਹੈ, ਉਹ ਕਾਂਕਾਣੀ ਪਿੰਡ ਦੇ ਦੋ ਕਾਲੇ ਹਿਰਣ ਦੇ ਸ਼ਿਕਾਰ ਦਾ ਹੈ। ਇਸ ਮਾਮਲੇ ਵਿੱਚ ਸਲਮਾਨ ਖ਼ਾਨ ਦੋਸ਼ੀ ਕਰਾਰ ਦਿੱਤੇ ਗਏ ਹਨ ਤੇ ਉਨ੍ਹਾਂ ਨੂੰ ਇੱਕ ਤੋਂ ਛੇ ਸਾਲ ਦੀ ਕੈਦ ਹੋ ਸਕਦੀ ਹੈ।