ਕਾਜੋਲ ਨਾਲੋਂ ਵੀ ਕਿਤੇ ਜ਼ਿਆਦਾ ਕਿਊਟ ਹੈ ਉਸ ਦੀ ਬੇਟੀ ਨਿਆਸਾ ਦੇਵਗਨ… ਦੇਖੋ ਤਸਵੀਰਾਂ
ਕਾਜੋਲ ਬਾਲੀਵੁੱਡ ਦੀਆਂ ਉਨ੍ਹਾਂ ਸੁੱਪਰ ਡੁੱਪਰ ਹੀਰੋਇਨਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਬਹੁਤ ਸਾਰੀਆਂ ਸੁਪਰਹਿੱਟ ਫਿਲਮਾਂ ਕੀਤੀਆਂ ਹਨ ਅਤੇ ਹਮੇਸ਼ਾ ਹਮੇਸ਼ਾ ਲਈ ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾਈ ਹੈ । ਦਿਲ ਵਾਲੇ ਦੁਲਹਨੀਆ ਲੇ ਜਾਏਂਗੇ ਫਿਲਮ ਵਿੱਚ ਸਿਮਰਨ ਦਾ ਭੋਲਾ ਭਾਲਾ ਕਿਰਦਾਰ ਨਿਭਾਉਣ ਵਾਲੀ ਕਾਜਲ ਨੂੰ ਅੱਜ ਦੇ ਜ਼ਮਾਨੇ ਵਿੱਚ ਭਲਾ ਕੌਣ ਨਹੀਂ ਜਾਣਦਾ । ਕੋਈ ਸਮਾਂ ਅਜਿਹਾ ਵੀ ਸੀ ਕਿ ਕਾਜਲ ਦਾ ਸਾਂਵਲਾ ਰੰਗ ਉਸ ਦੇ ਲਈ ਮੁਸੀਬਤ ਬਣ ਗਿਆ ਸੀ । ਸਾਂਵਲਾ ਰੰਗ ਹੋਣ ਦੇ ਕਾਰਨ ਕਾਜਲ ਨੂੰ ਕੋਈ ਵੀ ਫ਼ਿਲਮ ਡਾਇਰੈਕਟਰ ਅਤੇ ਪ੍ਰੋਡਿਊਸਰ ਆਪਣੀ ਫ਼ਿਲਮ ਵਿੱਚ ਕੰਮ ਲਈ ਨਹੀਂ ਲੈਣਾ ਚਾਹੁੰਦਾ ਸੀ । ਪਰੰਤੂ ਇਸ ਦੇ ਬਾਵਜੂਦ ਵੀ ਕਾਜੋਲ ਨੇ ਕਦੇ ਹਾਰ ਨਹੀਂ ਮੰਨੀ ਅਤੇ ਆਪਣੀ ਮਿਹਨਤ ਹਮੇਸ਼ਾ ਜਾਰੀ ਰੱਖੀ ।
ਕਾਜਲ ਨੇ ਆਪਣੀ ਐਕਟਿੰਗ ਦਾ ਅਜਿਹਾ ਲੋਹਾ ਮਨਵਾਇਆ ਕਿ ਨਾਮੁਮਕਿਨ ਨੂੰ ਵੀ ਮੁਮਕਿਨ ਕਰ ਕੇ ਦਿਖਾ ਦਿੱਤਾ ਅਤੇ ਆਪਣੀ ਕਮਾਲ ਦੀ ਐਕਟਿੰਗ ਅਤੇ ਹੁਨਰ ਸਦਕਾ ਸਾਰੇ ਡਾਇਰੈਕਟਰਾਂ ਦੇ ਵੀ ਹੋਸ਼ ਉਡਾ ਦਿੱਤੇ । ਇਸ ਤੋਂ ਬਾਅਦ ਕਾਜਲ ਅਤੇ ਸ਼ਾਹਰੁਖ ਖਾਨ ਦੀ ਜੋੜੀ ਅਜਿਹੀ ਬਣੀ ਕਿ ਉਹ ਇਕੱਠੀਆਂ ਫ਼ਿਲਮਾਂ ਕਰਕੇ ਦੋਨੇ ਹੀ ਸੁਪਰ ਸਟਾਰ ਬਣ ਗਏ । ਅੱਜ ਕਾਜੋਲ ਦਾ ਨਾਮ ਮਸ਼ਹੂਰ ਸੁਪਰ ਹਿੱਟ ਗਿਣੀਆਂ ਚੁਣੀਆਂ ਹੀਰੋਇਨਾਂ ਵਿੱਚ ਆਉਂਦਾ ਹੈ ।
ਪਰੰਤੂ ਅੱਜ ਅਸੀਂ ਕਾਜੋਲ ਦੇ ਬਾਰੇ ਵਿੱਚ ਨਹੀਂ ਬਲਕਿ ਉਸ ਦੀ ਬੇਟੀ ਨਿਆਸਾ ਦੇਵਗਨ ਦੇ ਬਾਰੇ ਵਿੱਚ ਗੱਲ ਕਰਨ ਜਾ ਰਹੇ ਹਾਂ । ਨਿਆਸਾ ਹੁਣ ਵੱਡੀ ਹੋ ਚੁੱਕੀ ਹੈ ਅਤੇ ਉਹ ਆਪਣੀ ਮਾਂ ਕਾਜੋਲ ਨਾਲੋਂ ਵੀ ਕਿਤੇ ਜ਼ਿਆਦਾ ਕਿਊਟ ਨਜ਼ਰ ਆਉਂਦੀ ਹੈ ।
ਅਜੈ ਦੇਵਗਨ ਨਾਲ ਵਿਆਹ ਕਰਾਉਣ ਤੋਂ ਬਾਅਦ ਕਾਜੋਲ ਨਹੀਂ ਫਿਲਮਾਂ ਨਾਲੋਂ ਕਾਫੀ ਜ਼ਿਆਦਾ ਦੂਰੀ ਬਣਾ ਲਈ ਸੀ । ਕਾਜੋਲ ਨੇ ਅਜਿਹਾ ਇਸ ਕਰਕੇ ਕੀਤਾ ਸੀ ਕਿਉਂਕਿ ਉਹ ਚਾਹੁੰਦੀ ਸੀ ਕਿ ਉਹ ਆਪਣੇ ਪਰਿਵਾਰ ਨੂੰ ਵਕਤ ਦੇਵੇ ਅਤੇ ਆਪਣੇ ਬੱਚਿਆਂ ਦੀ ਚੰਗੀ ਪਰਵਰਿਸ਼ ਕਰ ਸਕੇ । ਕਾਜਲ ਨੇ ਅਜਿਹਾ ਕਰਕੇ ਵੀ ਦਿਖਾਇਆ ਅਤੇ ਆਪਣੇ ਬੱਚਿਆਂ ਦੀ ਬੜੇ ਹੀ ਵਧੀਆ ਤਰੀਕੇ ਨਾਲ ਪਰਵਰਿਸ਼ ਕੀਤੀ । ਕਾਜਲ ਦੀ ਬੇਟੀ ਨਿਆਸਾ 14 ਸਾਲ ਦੀ ਹੋ ਚੁੱਕੀ ਹੈ ।
ਖ਼ਬਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਨਿਆਸਾ ਦੀ ਵੀ ਬਾਲੀਵੁੱਡ ਵਿੱਚ ਐਂਟਰੀ ਦੀ ਤਿਆਰੀ ਚੱਲ ਰਹੀ ਹੈ । ਨਿਆਸਾ ਇਸ ਉਮਰ ਵਿੱਚ ਵੀ ਬਿਲਕੁਲ ਆਪਣੀ ਮਾਂ ਦੀ ਤਰ੍ਹਾਂ ਹੀ ਕਿਊਟ ਨਜ਼ਰ ਆਉਂਦੀ ਹੈ ।
ਇੱਕ ਰਿਪੋਰਟ ਮੁਤਾਬਕ ਨਿਆਸਾ ਹਾਲੇ ਆਪਣੀ ਪੜ੍ਹਾਈ ਕਰ ਰਹੀ ਹੈ ਅਤੇ ਉਹ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਬਾਲੀਵੁੱਡ ਵਿੱਚ ਵੀ ਆਪਣੀ ਐਂਟਰੀ ਕਰ ਸਕਦੀ ਹੈ ।
ਕਿਹਾ ਜਾ ਰਿਹਾ ਹੈ ਕਿ ਆਪਣੀ ਖੂਬਸੂਰਤੀ ਅਤੇ ਗਲੈਮਰਸ ਲੁੱਕ ਦੇ ਕਾਰਨ ਨਿਆਸਾ ਚੰਗੀਆਂ ਚੰਗੀਆਂ ਬਾਲੀਵੁੱਡ ਹੀਰੋਇਨਾਂ ਨੂੰ ਮਾਤ ਦੇ ਸਕਦੀ ਹੈ ।
ਨਿਆਸਾ ਸਿਰਫ਼ ਪੜ੍ਹਾਈ ਵਿੱਚ ਹੀ ਹੁਸ਼ਿਆਰ ਨਹੀਂ ਹੈ ਬਲਕਿ ਇਸ ਦੇ ਨਾਲ ਨਾਲ ਉਹ ਸੋਸ਼ਲ ਮੀਡੀਆ ਉੱਪਰ ਵੀ ਕਾਫੀ ਐਕਟਿਵ ਰਹਿੰਦੀ ਹੈ। ਨਿਆਸਾ ਨੇ ਸੋਸ਼ਲ ਸਾਈਟਸ ਉੱਪਰ ਵੀ ਆਪਣੇ ਅਕਾਊਂਟ ਬਣਾਏ ਹੋਏ ਹਨ।
ਉਹ ਇਨ੍ਹਾਂ ਅਕਾਊਂਟਸ ਉੱਪਰ ਅਪਡੇਟਸ ਕਰਦੀ ਹੀ ਰਹਿੰਦੀ ਹੈ । ਨਿਆਸਾ ਨੂੰ ਆਪਣੇ ਪਿਤਾ ਅਜੇ ਦੇਵਗਨ ਦੀਆਂ ਫ਼ਿਲਮਾਂ ਕਾਫ਼ੀ ਪਸੰਦ ਹਨ ਪ੍ਰੰਤੂ ਉਸ ਦਾ ਫੇਵਰੇਟ ਹੀਰੋ ਸ਼ਾਹਰੁਖ ਖਾਨ ਹੈ।
ਇਸ ਤੋਂ ਇਲਾਵਾ ਨਿਆਸਾ ਦਾ ਕਹਿਣਾ ਹੈ ਕਿ ਉਹ ਆਪਣੀ ਮਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਅਤੇ ਉਹ ਆਪਣੀ ਮਾਂ ਦੀ ਤਰ੍ਹਾਂ ਹੀ ਇੱਕ ਮਸ਼ਹੂਰ ਅਭਿਨੇਤਰੀ ਅਤੇ ਕਲਾਕਾਰ ਬਣਨਾ ਚਾਹੁੰਦੀ ਹੈ।