ਕਰ ਲਓ ਘਿਓ ਨੂੰ ਭਾਂਡਾ !! ਸਾਬਰ ਕੋਟੀ ਦੀ ਕਬਰ ਹੋ ਰਹੀ ਤਿਆਰ

ਕਰ ਲਓ ਘਿਓ ਨੂੰ ਭਾਂਡਾ !! ਸਾਬਰ ਕੋਟੀ ਦੀ ਕਬਰ ਹੋ ਰਹੀ ਤਿਆਰ

ਪਿਛਲੇ ਦਿਨੀ ਮਸ਼ਹੂਰ ਪੰਜਾਬੀ ਗਾਇਕ ਸਾਬਰ ਕੋਟੀ ਦਾ ਦਿਹਾਂਤ ਹੋ ਗਿਆ ਸੀ। ਸੱਭਿਆਚਾਰ ਦੇ ਪਹਿਰੇਦਾਰਾਂ ਅਨੁਸਾਰ ਪੰਜਾਬੀ ਸੰਗੀਤ ਜਗਤ ਨੂੰ ਸਾਬਰ ਕੋਟੀ ਦੀ ਮੌਤ ਨਾਲ ਡੂੰਘਾ ਘਾਟਾ ਪਿਆ। ਜਾਣਕਾਰੀ ਅਨੁਸਾਰ ਸਾਬਰ ਕੋਟੀ ਆਖਰੀ ਸਮੇਂ ਬਿਮਾਰ ਸੀ ਤੇ ਉਸਨੂੰ ਕੈਂਸਰ ਸੀ। ਖੈਰ ਸਾਬਰ ਕੋਟੀ ਜੋ ਵੀ ਸੀ ਤੇ ਜਿਹੋ ਜਿਹਾ ਵੀ ਸੀ ਉਹ ਵੱਖਰੀ ਗੱਲ ਹੈ, ਪਰ ਥੱਲੇ ਦਿੱਤੀ ਫੋਟੋ ਵਿਚ ਦੱਸਿਆ ਜਾ ਰਿਹਾ ਕਿ ਸਾਬਰ ਕੋਟੀ ਦੀ ਕਬਰ ਬਣਾਈ ਜਾ ਰਹੀ ਹੈ।ਜਾਣਕਾਰੀ ਅਨੁਸਾਰ ਸਾਬਰਕੋਟੀ ਦੀ ਕਬਰ ਤਿਅਾਰ ਹੋ ਰਹੀ ਹੈ। ਹੋ ਸਕਦਾ ਦਸਾਂ ਕੁ ਸਾਲਾ ਤੱਕ ਪੀਰ ਬਾਬਾ ਸਾਬਰਕੋਟੀ ਦੇ ਨਾਮ ਦੀ ਕੋਈ (ਅਖੌਤੀ) ਦਰਗਾਹ ਬਣ ਜਾਵੇ। ਫਿਰ ਓਥੇ ਮੇਲੇ ਲੱਗਿਆ ਕਰਨਗੇ। ਫਿਰ ਸਾਬਰ ਕੋਟੀ ਲੋਕਾਂ ਦੇ ਦੁੱਖ ਦੂਰ ਕਰਿਆ ਕਰੂ,ਆਪ ਭਾਵੇਂ ਬਿਮਾਰੀ ਨਾਲ ਮਰਿਆ।ਜੇ ਜਾਣਕਾਰੀ ਸਹੀ ਹੈ ਤਾਂ ਫਿਰ ਅਜਿਹੇ ਲੋਕਾਂ ਦੀ ਸੋਚ ਤੇ ਤਰਸ ਹੀ ਕੀਤਾ ਜਾ ਸਕਦਾ ਹੈ। ਕਿਉਂਕਿ ਪੰਜਾਬ ਦੀ ਧਰਤੀ ਤੇ ਤਾਂ ਅੱਗੇ ਇਹੋ ਜਿਹੀਆਂ ਕਬਰਾਂ ਵਾਲੇ ਪਖੰਡੀ ਬੂਬਨੇ ਆਪਸ ਚ ਵੱਜੀ ਫਿਰੇ ਰਹਿੰਦੇ ਆ। ਜੇ ਕਿਤੇ ਸਾਬਰ ਕੋਟੀ ਦੀ ਵੀ ਕਬਰ ਬਣ ਗਈ ਤਾਂ ਵਿਚਾਰਾ ਸਾਬਰ ਕੋਟੀ ਤਾਂ ਬਾਬਿਆਂ ਚ ਰੁਲ ਜਾਊ। ਕਿਉਂਕਿ ਉਸਨੂੰ ਤਾਂ ਗਾਉਣਾ ਆਉਂਦਾ ਬਾਬਾਪੁਣਾ ਤਾਂ ਉਹਦੇ ਕੋਲੋਂ ਹੋਣਾ ਨਹੀਂ। ਬਾਕੀ ਇਹ ਹੋ ਸਕਦਾ ਕਿ ਸਾਬਰ ਕੋਟੀ ਬਾਬਿਆਂ ਦਾ ਗਾ-ਗੂ ਕੇ ਜੀਅ ਲਾ ਦਿਆ ਕਰੂਗਾ। ਵੈਸੇ ਵੀ ਅਜਕਲ ਗੁਰਦਾਸ ਮਾਨ ਵੀ ਨਕੋਦਰ ਵਾਲੇ ਪਖੰਡੀ ਕੋਲ ਘੱਟ ਹੀ ਜਾਂਦਾ। ਮੁਰਾਦ ਸ਼ਾਹ ਵੀ ਸਾਬਰ ਕੋਟੀ ਨੂੰ ਗਾਉਂਦਾ ਸੁਣਕੇ ਟਾਇਮਪਾਸ ਕਰਲਿਆ ਕਰੂ। (ਵਿਅੰਗ)

error: Content is protected !!