ਅੱਜ-ਕੱਲ ਕਬਜ ਤੋਂ ਹਰ ਇਕ ਵਿਅਕਤੀ ਬਹੁਤ ਪਰੇਸ਼ਾਨ ਹੈ ਅਤੇ ਉਹ ਕਬਜ ਨੂੰ ਦੂਰ ਕਰਨ ਲਈ ਅਨੇਕਾਂ ਘਰੇਲੂ ਇਲਾਜ ਅਤੇ ਦਵਾਈਆਂ ਦਾ ਇਸਤੇਮਾਲ ਕਰ-ਕਰ ਕੇ ਥੱਕ ਚੁੱਕੇ ਹਨ ਅਤੇ ਕੋਈ ਵੀ ਆਰਾਮ ਨਹੀਂ ਮਿਲਦਾ |ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਘਰੇਲੂ ਨੁਸਖਿਆਂ ਬਾਰੇ ਦੱਸਣ ਜਾ ਰਹੇ ਹਾਂ ਜਿੰਨਾਂ ਦਾ ਇਸਤੇਮਾਲ ਕਰਕੇ ਤੁਸੀਂ ਕਬਜ ਤੋਂ ਹਮੇਸ਼ਾਂ ਲਈ ਛੁਟਕਾਰਾ ਪਾ ਸਕਦੇ ਹੋ……..

ਇਸ ਪ੍ਰਯੋਗ ਨੂੰ ਕਰਨ ਤੋਂ ਪਹਿਲਾਂ ਨਿਮਨਲਿਖਿਤ ਗੱਲਾਂ ਉੱਪਰ ਜਰੂਰ ਧਿਆਨ ਦਵੋ……..
-ਸਭ ਤੋਂ ਪਹਿਲਾਂ ਤਾਂ ਰੋਜ ਸਵੇਰੇ ਦਾਤਣ ਬ੍ਰਸ਼ ਕਰਕੇ 2 ਗਿਲਾਸ ਗੁਨਗੁਨਾ ਪਾਣੀ ਪੀਓ |

-ਹਰ-ਰੋਜ ਰਾਤ ਨੂੰ ਸੌਣ ਸਮੇਂ 1 ਘੰਟਾ ਦੋ ਗਿਲਾਸ ਪਾਣੀ ਪੀ ਲਵੋ |

-ਸ਼ੁੱਧ ਘਿਉ ਦਾ ਸੇਵਨ ਕਰੋ ਕਿਉਂਕਿ ਇਹ ਤੁਹਾਡੀਆਂ ਆਂਤਾਂ ਦੀ ਚਿਕਨਾਹਟ ਲਈ ਬੇਹਦ ਜਰੂਰੀ ਹੈ ਅਤੇ ਰਿਫਾਇੰਡ ਤੇਲ ਤੋਂ ਬਚੋ |

-ਮਿਰਚ ਮਸਾਲੇ ਵਾਲੀਆਂ ਚੀਜਾਂ ਜਿਵੇਂ-ਮੈਦਾ ਅਤੇ ਮੈਦੇ ਤੋਂ ਬਣੀਆਂ ਚੀਜਾਂ ,ਆਲੂ ,ਮਟਰ ,ਫਾਸਟ-ਫੂਡ ,ਭਾਰੀ ਭੋਜਨ ,ਜੰਕ-ਫੂਡ ,ਬੇਕਰੀ ਵਾਲੀਆਂ ਚੀਜਾਂ ਦਦਾ ਸੇਵਨ ਕਦੇ ਵੀ ਨਾ ਕਰੋ |

ਕਬਜ ਦੇ ਲਈ ਰਾਮਬਾਣ ਇਲਾਜ……………………
ਇਹ ਪ੍ਰਯੋਗ ਤੁਹਾਡੀ ਪਾਚਣ-ਤੰਤਰ ਨੂੰ ਸੁਧਾਰ ਕੇ ਕਬਜ ਤੋਂ ਹਮੇਸ਼ਾਂ ਲਈ ਛੁਟਕਾਰਾ ਦਿਲਾ ਦੇਵੇਗਾ |
-ਅਰਿੰਡੀ ਦਾ ਤੇਲ -ਜਰੂਰਤ ਅਨੁਸਾਰ
-ਹਰੜ-250 ਗ੍ਰਾਮ
-ਅਜਵੈਨ ਦਾ ਦਰਦਰਾ ਚੂਰਨ -20 ਗ੍ਰਾਮ
-ਮੇਥੀ-ਦਾਣੇ ਦਾ ਦਰਦਰਾ ਚੂਰਨ -20 ਗ੍ਰਾਮ
-ਸੁੰਡ ਦਾ ਚੂਰਨ -20 ਗ੍ਰਾਮ
-ਬਣਾਉਣ ਦੀ ਵਿਧੀ……………………………….
ਸਭ ਤੋਂ ਪਹਿਲਾਂ ਹਰੜ ਨੂੰ ਅਰਿੰਡੀ ਦੇ ਤੇਲ ਵਚ ਭੁੰਨ ਲਵੋ .ਇਸ ਤੋਂ ਬਾਅਦ ਭੁੰਨੀ ਹੋਈ ਹਰੜ ਦਾ ਚੂਰਨ ਬਣਾ ਕੇ ਇਸ ਵਿਚ 20 ਗ੍ਰਾਮ ਅਜਵੈਨ ਦਾ ਚੂਰਨ , 20 ਗ੍ਰਾਮ ਮੇਥੀ-ਦਾਣੇ ਦਾ ਚੂਰਨ ਅਤੇ 20 ਗ੍ਰਾਮ ਸੁੰਡ ਦਾ ਚੂਰਨ ਪਾ ਕੇ ਮਿਕਸ ਕਰਕੇ ਕਿਸੇ ਕੱਚ ਦੇ ਬਰਤਨ ਵਿਚ ਰੱਖ ਲਵੋ |

ਸੇਵਨ ਕਰਨ ਦੀ ਵਿਧੀ……………………….
ਰਾਤ ਨੂੰ ਸੌਣ ਤੋਂ ਪਹਿਲਾਂ ਇਸ ਮਿਸ਼ਰਣ ਦਾ 1 ਚਮਚ ਗੁਨਗੁਨੇ ਪਾਣੀ ਦੇ ਨਾਲ ਸੇਵਨ ਕਰਨ ਨਾਲ ਤੁਹਾਨੂੰ 2-3 ਦਿਨਾਂ ਵਿਚ ਹੀ ਰਿਜਲਟ ਦਿਖਨਾ ਸ਼ੁਰੂ ਹੋ ਜਾਵੇਗਾ |ਜੇਕਰ ਤੁਸੀਂ 3-4 ਮਹੀਨਿਆਂ ਤੱਕ ਇਸਦਾ ਸੇਵਨ ਕਰੋਗੇ ਤਾਂ ਤੁਹਾਡੀ ਪਾਚਣ-ਤੰਤਰ ਬਿਲਕੁਲ ਸੁਧਰ ਜਾਵੇਗੀ ਅਤੇ ਤੁਹਾਡੀਆਂ ਆਂਤਾਂ ਵਿਚ ਜੰਮਿਆਂ ਹੋਇਆ ਮਲ ਪੂਰੀ ਤਰਾਂ ਸਾਫ਼ ਹੋ ਕੇ ਤੁਹਾਨੂੰ ਕਈ ਰੋਗਾਂ ਤੋਂ ਬਚਾਏਗਾ |

Sikh Website Dedicated Website For Sikh In World