ਔਰਤ ਨੇ ਜਿੱਤੀ 600 ਮਿਲੀਅਨ ਡਾਲਰ ਦੀ ਲਾਟਰੀ ਪਰ ਕਰ ਬੈਠੀ ਇਹ ਵੱਡੀ ਗਲਤੀ

ਔਰਤ ਨੇ ਜਿੱਤੀ 600 ਮਿਲੀਅਨ ਡਾਲਰ ਦੀ ਲਾਟਰੀ ਪਰ ਕਰ ਬੈਠੀ ਇਹ ਵੱਡੀ ਗਲਤੀ

ਵਾਸ਼ਿੰਗਟਨ — ਅਮਰੀਕਾ ‘ਚ ਇਕ ਔਰਤ ਨੇ 559.7 ਮਿਲੀਅਨ ਡਾਲਰ (ਕਰੀਬ 35 ਅਰਬ ਰੁਪਏ) ਦੀ ਲਾਟਰੀ ਜਿੱਤ ਲਈ ਸੀ ਪਰ ਉਸ ਨੇ ਆਪਣਾ ਨਾਂ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ। ਲਾਟਰੀ ਜਿੱਤਣ ਦੇ ਬਾਵਜੂਦ ਵੀ ਉਸ ਇਹ ਰਕਮ ਨਾ ਮਿਲ ਸਕੀ। ਨਿਊ ਹੈਮਪਸ਼ਾਇਰ ਦੀ ਰਹਿਣ ਵਾਲੀ ਇਸ ਔਰਤ ਦਾ ਕਹਿਣਾ ਹੈ ਕਿ ਉਹ ਨਹੀਂ ਚਾਹੁੰਦੀ ਲੋਕਾਂ ਨੂੰ ਉਸ ਦਾ ਨਾਂ ਪਤਾ ਲੱਗੇ। ਔਰਤ ਨੇ ਕਿਹਾ ਕਿ ਉਸ ਨੇ 6 ਫਰਵਰੀ ਤੋਂ ਬਾਅਦ ਦੇਸ਼ ਦੀ 8ਵੀਂ ਸਭ ਤੋਂ ਵੱਡੀ ਲਾਟਰੀ ਜਿੱਤੀ ਸੀ। ਉਸ ਨੇ ਟਿਕਟ ਅਤੇ ਲਾਟਰੀ ਦੀ ਵੈੱਬਸਾਈਟ ‘ਤੇ ਦਿੱਤੇ ਗਏ ਸਾਰੇ ਨਿਰਦੇਸ਼ਾਂ ਦਾ ਪਾਲਨ ਕੀਤਾ। ਇਸ ਦੇ ਚੱਲਦੇ ਟਿਕਟ ‘ਤੇ ਸਾਈਨ ਵੀ ਕਰ ਦਿੱਤੇ।

 

ਹਿਲਸਬਰੋ ਸੁਪੀਰੀਅਰ ਕੋਰਟ ‘ਚ ਪਿਛਲੇ ਹਫਤੇ ਇਕ ਸ਼ਿਕਾਇਤ ਦਰਜ ਕੀਤੀ ਗਈ। ਇਸ ‘ਚ ਮਹਿਲਾ ਨੇ ਕਿਹਾ ਕਿ ਟਿਕਟ ‘ਤੇ ਸਾਈਨ ਕਰਨਾ ਉਸ ਦੀ ‘ਸਭ ਤੋਂ ਵੱਡੀ ਗਲਤੀ ਸੀ। ਔਰਤ ਹੁਣ ਕੋਰਟ ਤੋਂ ਚਾਹੁੰਦੀ ਹੈ ਕਿ ਉਹ ਲਾਟਰੀ ਦੀ ਰਾਸ਼ੀ ਗੁਮਨਾਮ ਰੂਪ ਨਾਲ ਲੈਣਾ ਚਾਹੁੰਦੀ ਹੈ। ਔਰਤ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦੀ ਕਲਾਇੰਟ ਨਹੀਂ ਚਾਹੁੰਦੀ ਕਿ ਉਨ੍ਹਾਂ ਦੀ ਪਛਾਣ ਜਨਤਕ ਕੀਤੀ ਜਾਵੇ। ਉਹ ਨਹੀਂ ਚਾਹੁੰਦੀ ਕਿ ਉਨ੍ਹਾਂ ਅਰਬਪਤੀ ਲਾਟਰੀ ਵਿਜੇਤਾ ਦੇ ਰੂਪ ‘ਚ ਜਾਣਿਆ ਜਾਵੇ।

ਨਿਊ ਹੈਪਸ਼ਾਇਰ ਲਾਟਰੀ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਜੇਕਰ ਕਿਸੇ ਨੇ ਲਾਟਰੀ ਵਿਜੇਤਾ ਦੇ ਨਾਂ ਦੇ ਬਾਰੇ ਪੁੱਛਿਆ ਤਾਂ ਸੂਬੇ ਦੇ ਜਾਣਨ ਦਾ ਅਧਿਕਾਰ ਦੇ ਚੱਲਦੇ ਕੰਪਨੀ ਨਾਂ ਦੱਸਣ ਤੋਂ ਇਨਕਾਰ ਨਹੀਂ ਕਰ ਸਕਦੀ। ਅਜਿਹੇ ‘ਚ ਔਰਤ ਨੂੰ ਨਾਂ ਦੱਸਣਾ ਹੋਵੇਗਾ। ਪਰ ਇਕ ਲੂਪਹੋਲ ਹੈ ਜਿਹੜਾ ਵਿਜੇਤਾ ਦੇ ਨਾਂ ਨੂੰ ਲੁਕਾ ਸਕਦਾ ਹੈ ਇਸ ਦੇ ਲਈ ਟਿਕਟ ਦੇ ਪਿੱਛੇ ਜੇਕਰ ਟਰੱਸਟ ਦਾ ਨਾਂ ਲਿੱਖਿਆ ਹੋਇਆ ਚਾਹੀਦਾ ਹੈ।

ਫਿਰ ਟਰੱਸਟੀ ਦਾ ਨਾਂ ਜਾਰੀ ਕੀਤਾ ਜਾ ਸਕਦਾ ਹੈ ਅਤੇ ਉਹ ਕੋਈ ਵੀ ਸਕਦਾ ਹੈ। ਪਰ ਉਸ ਔਰਤ ਨੇ ਪਹਿਲਾਂ ਹੀ ਟਿਕਟ ‘ਤੇ ਹਸਤਾਖਰ ਕਰ ਦਿੱਤੇ ਹਨ ਇਸ ਦੇ ਚੱਲਦੇ ਹੁਣ ਕੁਝ ਨਹੀਂ ਹੋ ਸਕਦਾ।

error: Content is protected !!