ਬਰਾਕ ਓਬਾਮਾ ਅਮਰੀਕਾ ਰਾਸ਼ਟਰਪਤੀ ਦਾ ਅਹੁਦਾ ਛੱਡਣ ਤੋਂ ਬਾਅਦ ਲੰਬੇ ਸਮੇਂ ਤੋਂ ਚਰਚਾ ਵਿੱਚ ਸਨ ਕਿ ਬਰਾਕ ਓਬਾਮਾ ਰਾਸ਼ਟਰਪਤੀ ਅਹੁਦਾ ਛੱਡਣ ਤੋਂ ਬਾਅਦ ਕੀ ਕਰਨਗੇ।
ਇਸ ਤੋਂ ਪਹਿਲਾਂ ਇਹ ਵੀ ਚਰਚਾ ਹੁੰਦੀ ਸੀ ਕਿ ਉਹ ਸਿਆਸਤ ਦੀ ਦੁਨੀਆ ਛੱਡ ਕੇ ਸੰਗੀਤ ਦੀ ਦੁਨੀਆ ‘ਚ ਪੈਰ ਰੱਖਣਗੇ।ਪਰ ਹੁਣ ਉਨ੍ਹਾਂ ਦੀ ਤਲਾਸ਼ ਖਤਮ ਹੋਣ ਜਾ ਰਹੀ ਹੈ।ਬਰਾਕ ਓਬਾਮਾ ਨੂੰ ਸ਼ਿਕਾਗੋ ਦੀ ਇਕ ਅਦਾਲਤ ‘ਚ ਨਵੀਂ ਜ਼ਿੰਮੇਦਾਰੀ ਮਿਲੀ ਹੈ।ਬਰਾਕ ਓਬਾਮਾ ਹੁਣ ਜੂਰੀ ਮੈਂਬਰ ਦੇ ਰੂਪ ਚ ਆਪਣੇ ਕਰਤੱਵਾਂ ਦਾ ਪਾਲਣ ਕਰਨਗੇ।ਸ਼ਿਕਾਗੋ ਦੇ ਇਕ ਨਿਆਇਕ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਬਰਾਕ ਓਬਾਮਾ ਜੂਰੀ ਦੇ ਮੈਂਬਰ ਹੋਣਗੇ।
ਸੂਤਰਾਂ ਮੁਤਾਬਕ ਅਜੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ।ਦੱਸਣਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਨੂੰ ਅਪਰਾਧਿਕ ਮਾਮਲਿਆਂ ਨੂੰ ਜੱਜ ਕਰਨ ਲਈ ਬੁਲਾਇਆ ਜਾ ਸਕਦਾ ਹੈ।ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਤੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨੇ ਵਾਈਟ ਹਾਊਸ ਛੱਡਣ ਤੋਂ ਬਾਅਦ ਜੂਰੀ ਦੀ ਸੇਵਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਬਰਾਕ ਓਬਾਮਾ ਨੇ ਹਾਵਰਡ ਦੇ ਲਾਅ ਸਕੂਲ ਤੋਂ ਪੜਾਈ ਕੀਤੀ ਹੈ।ਓਬਾਮਾ ਇਸ ਕਾਊਂਟੀ ‘ਚ ਜੂਰੀ ਦੀਆਂ ਸੇਵਾਵਾਂ ਨਿਬਾਉਣ ਵਾਲੇ ਪਹਿਲੇ ਵਿਅਕਤੀ ਨਹੀਂ ਹਨ ਬਲਕਿ ਇਸ ਤੋਂ ਪਹਿਲਾਂ ਮਸ਼ਹੂਰ ਅਭਿਨੇਤਰੀ ਤੇ ਮੀਡੀਆ ਮਾਲਿਕ ਓਪਰਾ ਵਿਨਕਰੇ ਨੇ ਸਾਲ 2004 ‘ਚ ਇਕ ਕਤਲ ਦੇ ਮਾਮਲੇ ‘ਚ ਜੂਰੀ ਦੀ ਭੂਮਿਕਾ ਨਿਭਾਈ ਸੀ।