ਏਅਰਟੈੱਲ ਕੰਪਨੀ ਨੇ ਆਪਣੇ ਗਾਹਕਾਂ ਨੂੰ ਦਿੱਤਾ ਖ਼ਾਸ ਤੋਹਫ਼ਾ
ਏਅਰਟੈੱਲ ਕੰਪਨੀ ਨੇ ਆਪਣੇ ਗਾਹਕਾਂ ਨੂੰ ਦਿੱਤਾ ਖ਼ਾਸ ਤੋਹਫ਼ਾ:ਏਅਰਟੈੱਲ ਕੰਪਨੀ ਇਕ ਤੋਂ ਬਾਅਦ ਇੱਕ ਸ਼ਾਨਦਾਰ ਪਲਾਨ ਲਾਂਚ ਕਰ ਰਹੀ ਹੈ,ਜਿਸ ਨਾਲ ਅਪਣੇ ਯੂਜ਼ਰਸ ਨੂੰ ਜੋੜ ਕੇ ਰੱਖ ਸਕੇ।ਇਸ ਕੜੀ ‘ਚ ਕੰਪਨੀ ਨੇ ਨਵਾਂ ਪੋਸਟਪੇਡ ਪਲਾਨ ਲਾਂਚ ਕੀਤਾ ਹੈ।
499 ਰੁਪਏ ਦੇ ਇਸ ਪਲਾਨ ‘ਚ ਅਨਲਿਮਟਿਡ ਲੋਕਲ ਅਤੇ ਐਸਟੀਡੀ ਦੇ ਨਾਲ ਹੀ 40GB 4G ਅਤੇ 3G ਡਾਟਾ ਮਿਲੇਗਾ।ਇਸ ਪਲਾਨ ਨਾਲ ਯੂਜ਼ਰਸ ਨੂੰ 1 ਸਾਲ ਦਾ ਪ੍ਰਾਈਮ ਸਬਸਕਰਿਪਸ਼ਨ ਅਤੇ ਹੈਂਡਸੈੱਟ ਡੈਮੇਜ ਪ੍ਰੋਟੈਕਸ਼ਨ ਵੀ ਇਸ ‘ਚ ਜੋੜ ਕੇ ਦਿਤਾ ਜਾਵੇਗਾ।ਨਾਲ ਹੀ ਯੂਜ਼ਰਸ ਬਚੇ ਹੋਏ ਡਾਟਾ ਨੂੰ ਅਗਲੇ ਬਿਲ ਸਾਈਕਲ ‘ਚ ਵੀ ਜੋੜ ਸਕਦੇ ਹਨ। 499 ਰੁਪਏ ਵਾਲਾ ਏਅਰਟੈੱਲ ਦਾ ਪਲਾਨ ਵਿੰਕ ਟੀਵੀ ਸਬਸਕਰਿਪਸ਼ਨ ਨਾਲ ਆਵੇਗਾ,ਜਿਸ ‘ਚ ਯੂਜ਼ਰ ਨੂੰ ਲਾਈਵ ਟੀਵੀ,ਫ਼ਿਲਮਾਂ ਦਾ ਮਜ਼ਾ ਮਿਲੇਗਾ।
ਏਅਰਟੈੱਲ ਦਾ ਇਹ ਪਲਾਨ, Jio ਦੇ 509 ਰੁਪਏ ਵਾਲੇ ਪੋਸਟਪੇਡ ਪਲਾਨ ਨੂੰ ਟੱਕਰ ਦਿੰਦਾ ਹੈ,ਜਿਸ ‘ਚ ਯੂਜ਼ਰ ਨੂੰ 60 GB ਡਾਟਾ, 2GB ‘ਤੇ ਦਿਨ ਦੀ ਲਿਮਟ ਨਾਲ ਆਉਂਦਾ ਹੈ।ਜੇਕਰ ਇਸ ਪਲਾਨ ਨੂੰ ਜੀਓ ਦੇ 509 ਰੁਪਏ ਦੇ ਪੋਸਟਪੇਡ ਪਲਾਨ ਨਾਲ ਤੁਲਨਾ ਕਰੀਏ ਤਾਂ ਜੀਓ ਦੇ ਪਲਾਨ ‘ਚ 50% ਜ਼ਿਆਦਾ ਮਿਲਦਾ ਹੈ।
ਜੀਓ ਦੇ ਪਲਾਨ ‘ਚ 600 ਰੁਪਏ ਦਾ ਸਿਕਿਊਰਿਟੀ ਡੀਪਾਜ਼ਿਟ ਜ਼ਰੂਰ ਕਰਨਾ ਹੈ ਪਰ ਇਸ ‘ਚ ਅਨਲਿਮਟਿਡ ਕਾਲਿੰਗ,ਮੈਸੇਜ ਅਤੇ ਜੀਓ ਐਪਸ ਮੁਫ਼ਤ ਮਿਲਦੇ ਹਨ।
ਇਸ ਮਹੀਨੇ ਦੀ ਸ਼ੁਰੂਆਤ ‘ਚ ਏਅਰਟੈੱਲ ਨੇ 995 ਰੁਪਏ ਦਾ ਪ੍ਰੀਪੇਡ ਪੈਕ ਉਤਾਰਿਆ ਸੀ,ਜਿਸ ‘ਚ ਅਸੀਮਤ ਵਾਇਸ ਕਾਲ,100 ਐਸ.ਐਮ.ਐਸ. ਹਰ ਦਿਨ ਅਤੇ 1 ਜੀਬੀ ਡਾਟਾ ਪ੍ਰਤੀਮਾਹ (ਕੁਲ 6GB) 180 ਦਿਨ ਦੀ ਵੈਲਿਡਿਟੀ ਯਾਨੀ 6 ਮਹੀਨੇ ਲਈ ਦਿਤਾ ਜਾਂਦਾ ਹੈ।
Sikh Website Dedicated Website For Sikh In World
				