ਕੁਦਰਤ ਦਾ ਕੋਈ ਜਵਾਬ ਨਹੀਂ ਹੈ, ਉਹ ਹਰ ਚੀਜ਼ ‘ਤੇ ਕਾਦਰ ਹੈ। ਭਾਵ ਕੁਝ ਵੀ ਕਰ ਸਕਦੀ ਹੈ। ਮੀਡੀਆ ‘ਤੇ ਇੱਕ ਵੀਡੀਓ ਅਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿਚ ਇੱਕ ਅਜ਼ੀਬ ਕਿਸਮ ਦੇ ਜਾਨਵਰ ਨੂੰ ਦਿਖਾਇਆ ਗਿਆ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਵੀਡੀਓ ਕਲਿਪਜ਼ ਨੂੰ ਪੱਛਮੀ ਮਲੇਸ਼ੀਆ ਦੇ ਪਹਾਂਗ ਖੇਤਰ ਵਿੱਚ ਫਿਲਮਾਇਆ ਗਿਆ ਸੀ। ਇਸ ਵੀਡੀਓ ਵਿਚ ਚਾਰ ਲੱਤਾਂ ਵਾਲਾ ਅਤੇ ਮਨੁੱਖ ਵਰਗੇ ਸਿਰ ਵਾਲਾ ਇੱਕ ਅਜ਼ੀਬ ਜਾਨਵਰ ਦਿਖਾਇਆ ਗਿਆ ਹੈ। ਇਸ ਦੀਆਂ ਚਾਰ ਲੱਤਾਂ, ਦੋ ਬਾਹਰੀ ਦੰਦ ਅਤੇ ਪਤਲੇ ਕਾਲੇ ਵਾਲ ਅਤੇ ਤਿੱਖੇ ਨਹੁੰ ਹਨ।
ਮਲੇਸ਼ੀਆ ਦੇ ਪਹਾਂਗ ਖੇਤਰ ਦੇ ਸਟੇਟ ਪੁਲਿਸ ਮੁਖੀ ਦਾਤੁਕ ਰੋਸਲੀ ਅਬਦੁਲ ਰਹਿਮਾਨ ਨੇ ਕਿਹਾ ਕਿ ਇਹ ਫੋਟੋਆਂ “ਝੂਠ” ਹਨ। ਉਸ ਨੇ ਅੱਗੇ ਕਿਹਾ ਕਿ ਚੈੱਕ ਕਰਨ ‘ਤੇ ਪਤਾ ਲੱਗਿਆ ਹੈ ਕਿ ਤਸਵੀਰ ਸੋਸ਼ਲ ਮੀਡੀਆ ‘ਤੇ ਸਾਂਝੇ ਕੀਤੇ ਜਾਣ ਤੋਂ ਪਹਿਲਾਂ ਇੰਟਰਨੈੱਟ ਤੋਂ ਡਾਊਨਲੋਡ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਜਨਤਾ ਕਥਿਤ ਖੋਜ ਬਾਰੇ ਖ਼ਬਰਾਂ ‘ਤੇ ਗੌਰ ਕਰਨਾ ਛੱਡ ਦੇਵੇਗੀ ਕਿਉਂਕਿ ਇਹ ਇਹ ਤਸਵੀਰਾਂ ਫੇਕ ਹਨ।
ਪੁਲਿਸ ਨੇ ਅੱਗੇ ਕਿਹਾ ਕਿ ਇਸ ਤਰ੍ਹਾਂ ਕੋਈ ਰਿਪੋਰਟ ਸਾਹਮਣੇ ਨਹੀਂ ਆਈ ਹੈ, ਜਿਸ ਵਿਚ ਇਸ ਤਰ੍ਹਾਂ ਦੇ ਅਜ਼ੀਬ ਕਿਸਮ ਦੇ ਬੱਚੇ ਦੇ ਪੈਦਾ ਹੋਣ ਦੀ ਕੋਈ ਖ਼ਬਰ ਹੋਵੇ। ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਅਜ਼ੀਬ ਪ੍ਰਾਣੀ ਇਕ ਪ੍ਰਯੋਗਸ਼ਾਲਾ ਵਿੱਚ ਅਣਪਛਾਤੇ ਸਥਾਨ ‘ਤੇ ਦਿਖਾਇਆ ਜਾ ਰਿਹਾ ਹੈ ਜੋ ਮਲੇਸ਼ੀਆ ਦੇ ਪਹਾਂਗ ਖੇਤਰ ਵਿਚ ਹੈ। ਦੱਸ ਦੇਈਏ ਕਿ ਇਸ ਸਾਲ ਦੇ ਸ਼ੁਰੂ ਵਿੱਚ ਇੱਕ ਮਨੁੱਖੀ ਚਿਹਰੇ ਵਾਲੇ ਇੱਕ ਬੱਕਰੀ ਦੇ ਬੱਚੇ ਨੇ ਇੱਕ ਭਾਰਤੀ ਪਿੰਡ ‘ਚ ਜਨਮ ਲਿਆ ਸੀ, ਜਿਸ ਨੇ ਇੰਟਰਨੈੱਟ ‘ਤੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ।
ਭਾਰਤ ਦੇ ਇੱਕ ਅਣਜਾਣੇ ਹਿੱਸੇ ਵਿੱਚ ਬੱਕਰੀ ਦੇ ਇੱਕ ਬੱਚੇ ਦੀ ਫੁਟੇਜ ਵੈੱਬ ‘ਤੇ ਕਾਫ਼ੀ ਵਾਇਰਲ ਹੋਈ ਸੀ। ਉਸ ਦਾ ਨਾਜ਼ੁਕ ਨੱਕ ਅਤੇ ਬੁੱਲ੍ਹਾਂ ਕਾਰਨ ਉਸ ਦਾ ਚਿਹਰਾ ਮਨੁੱਖੀ ਚਿਹਰੇ ਵਾਂਗ ਲਗਦਾ ਸੀ। ਇਸ ਦਾ ਨੱਕ ਇਕ ਬੱਕਰੀ ਦੇ ਨਮੂਨੇ ਦੀ ਬਜਾਏ ਮਨੁੱਖ ਦੇ ਨੱਕ ਵਰਗਾ ਹੈ। ਇਹ ਤਸਵੀਰ ਸਮਰਾਇਆ ਅਈਸਾ ਦੁਆਰਾ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀ ਗਈ ਸੀ, ਜਿਸ ਨੇ ਆਪਣੇ ਫੇਸਬੁੱਕ ਦੋਸਤਾਂ ਨਾਲ ਇਸ ਦੀਆਂ ਅਜ਼ੀਬ ਤਸਵੀਰਾਂ ਸਾਂਝੀਆਂ ਕੀਤੀਆਂ। ਇਸ ਜਾਨਵਰ ਨੇ ਇੰਟਰਨੈੱਟ ‘ਤੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।
ਉਸ ਨੇ ਲਿਖਿਆ ਕਿ ਭਾਰਤ ਵਿਚ ਇਕ ਅਜ਼ੀਬ ਜੀਵ ਖੋਜਿਆ ਗਿਆ ਹੈ। ਇਸ ਸਾਲ ਦੇ ਸ਼ੁਰੂ ਵਿੱਚ ਨਾਈਜ਼ੀਰੀਆ ਵਿੱਚ ਇਕ ਔਰਤ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਦੋ ਸਾਲ ਦੇ ਗਰਭ ਅਵਸਥਾ ਦੇ ਬਾਅਦ ਇੱਕ ਬੱਕਰੀ ਨੂੰ ਜਨਮ ਦਿੱਤਾ ਸੀ। ਉਸ ਦਾ ਇਲਾਜ ਇੱਕ ਸਥਾਨਕ ਮੈਡੀਕਲ ਕਲੀਨਿਕ ਵਿਚ ਜੋ ਇੱਕ ਸਥਾਨਕ ਪਾਦਰੀ ਦੁਆਰਾ ਸਥਾਪਤ ਕੀਤਾ ਗਿਆ ਸੀ, ਵਿਚ ਕੀਤਾ ਗਿਆ ਸੀ। ਇਸ ਦੌਰਾਨ ਜਾਰੀ ਇੱਕ ਵੀਡੀਓ ਵਿਚ ਖੂਨ ਨਾਲ ਲਿਬੜੇ ਇੱਕ ਬੱਕਰੀ ਅਤੇ ਮਨੁੱਖ ਦੀ ਸ਼ਕਲ ਨਾਲ ਮਿਲਦੇ ਜੁਲਦੇ ਬੱਚੇ ਨੂੰ ਦਿਖਾਇਆ ਗਿਆ ਸੀ। ਇਸ ਜਾਨਵਰ ਦੀ ਰਿਪੋਰਟ ਲਈ ਸਥਾਨਕ ਮੀਡੀਆ ਵਾਲੇ ਵੀ ਇਕੱਠੇ ਹੋਏ ਸਨ।