ਨਵੀਂ ਦਿੱਲੀ : ਇੱਕ ਦਸੰਬਰ ਤੋਂ ਸਾਰੇ ਨਵੇਂ ਚਾਰ ਪਹੀਆਂ ਵਾਲੇ ਵਾਹਨਾਂ ‘ਤੇ ‘ਫਾਸਟੈਗ’ ਸਮੱਗਰੀ ਲਗਾਉਣਾ ਲਾਜ਼ਮੀ ਹੋਵੇਗਾ। ਇਹ ‘ਫਾਸਟੈਗ’ ਵਾਹਨ ਬਣਾਉਣ ਵਾਲੇ ਜਾਂ ਉਸ ਦੇ ਡੀਲਰ ਦੁਆਰਾ ਲਗਾਇਆ ਜਾਵੇਗਾ। ਸੜਕ ਟ੍ਰਾਂਸਪੋਰਟ ਤੇ ਰਾਜ ਮਾਰਗ ਮੰਤਰਾਲੇ ਨੇ ਇਸ ਬਾਰੇ ‘ਚ ਅੱਜ ਸੂਚਨਾ ਜਾਰੀ ਕੀਤੀ ਹੈ।
Fastag mandatory
ਇਸ ਦੇ ਅਨੁਸਾਰ ਇੱਕ ਦਸੰਬਰ, 2017 ਦੇ ਬਾਅਦ ਵਿਕਣ ਵਾਲੇ ਸਾਰੇ ਚਾਰ ਪਹੀਆ ਵਾਲੇ ਮੋਟਰ ਵਾਹਨਾਂ ‘ਤੇ ‘ਫਾਸਟੈਗ’ ਲਗਾਇਆ ਜਾਵੇਗਾ। ਦੱਸ ਦੇਈਏ ਕਿ ਫਾਸਟੈਗ ਇੱਕ ਸਮੱਗਰੀ ਹੈ, ਜਿਸ ‘ਚ ਰੇਡੀਓ ਆਵਿਰਤੀ ਪਹਿਚਾਣ ਆਰਐੱਫਆਈਡੀ ਤਕਨੀਕ ਦਾ ਇਸਤੇਮਾਲ ਹੁੰਦਾ ਹੈ। ਇਸ ਦੇ ਜ਼ਰੀਏ ਟੋਲ ਦਾ ਭੁਗਤਾਨ ਪ੍ਰੀਪੇਡ ਜਾਂ ਸਬੰਧੰਤ ਬਚਤ ਖਾਤੇ ਨਾਲ ਸਿੱਧੇ ਹੀ ਕੀਤਾ ਜਾ ਸਕਦਾ ਹੈ।ਇਸ ਨੂੰ ਵਾਹਨ ਦੇ ਅਗਲੇ ਸ਼ੀਸ਼ੇ ‘ਤੇ ਲਗਾਇਆ ਜਾਂਦਾ ਹੈ ਤੇ ਅਜਿਹੇ ਵਾਹਨ ਨੂੰ ਟੋਲ ਪਲਾਜ਼ਾ ‘ਤੇ ਰੁਕਣ ਦੀ ਜ਼ਰੂਰਤ ਨਹੀਂ ਪੈਂਦੀ। ਇਸ ਦੇ ਅਨੁਸਾਰ ਕੇਂਦਰੀ ਮੋਟਰ ਵਾਹਨ ਨਿਯਮ 1989 ਦੇ ਸਬੰਧੰਤ ਸੈਕਸ਼ਨ ‘ਚ ਜ਼ਰੂਰੀ ਕਰਾਰ ਕਰ ਦਿੱਤਾ ਗਿਆ ਹੈ। ‘ਫਾਸਟੈਗ’ ਰੇਡੀਓ ਫ੍ਰੀਕੁਐਂਸੀ ਟੈਗ ਦੀ ਤਰ੍ਹਾਂ ਹੈ।ਇਸ ਦਾ ਫਾਇਦਾ ਇਹ ਹੁੰਦਾ ਹੈ ਕਿ ਇਸ ਨੂੰ ਇੱਕ ਵਾਰ ਕੁੱਝ ਰਾਸ਼ੀ ਦੇ ਕੇ ਰਿਚਾਰਜ ਕਰਾਇਆ ਜਾ ਸਕਦਾ ਹੈ। ਇਸ ਦੇ ਬਾਅਦ ਜਦੋਂ ਵੀ ਤੁਸੀਂ ਆਪਣਾ ਵਾਹਨ ਲੈ ਕੇ ਕਿਸੇ ਟੋਲ ਪਲਾਜ਼ਾ ਤੋਂ ਲੰਘੋਂਗੇ ਤਾਂ ਚਾਲਕ ਨੂੰ ਟੋਲ ਦੇਣ ਲਈ ਰੁਕਣ ਦੀ ਜ਼ਰੂਰਤ ਨਹੀਂ ਪਵੇਗੀ।ਇਸ ਟੈਗ ਦੇ ਜ਼ਰੀਏ ਕਾਰ ਜਾਂ ਹੋਰ ਚਾਰ ਪਹੀਆ ਵਾਲੇ ਵਾਹਨ ਦੀ ਪਹਿਚਾਣ ਹੋ ਜਾਵੇਗੀ ਤੇ ਉਸ ਟੈਗ ‘ਚ ਜਮ੍ਹਾਂ ਰਾਸ਼ੀ ‘ਚੋਂ ਹੀ ਟੋਲ ਦਾ ਭੁਗਤਾਨ ਆਪਣੇ ਆਪ ਹੀ ਹੋ ਜਾਵੇਗਾ। ਇਸ ਟੈਗ ‘ਚ ਰਾਸ਼ੀ ਘੱਟ ਹੋਣ ‘ਤੇ ਇਸ ਨੂੰ ਫਿਰ ਤੋਂ ਰਿਚਾਰਜ ਕਰਵਾਉਣਾ ਪਵੇਗਾ। ਟ੍ਰਾਂਸਪੋਰਟ ਮੰਤਰਾਲੇ ਵੱਲੋਂ ਫਾਸਟੈਗ ਲਗਾਉਣਾ ਜਰੂਰੀ ਕੀਤਾ ਜਾਣ ‘ਤੇ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਇਹ ਟੈਗ ਲੱਗੇ ਹੋਏ ਵਾਹਨਾਂ ਨੂੰ ਟੋਲ ਤੋਂ ਵੱਖ ਲਾਈਨ ‘ਚੋਂ ਲੰਘਾਇਆ ਜਾਵੇਗਾ।ਅਜਿਹੇ ‘ਚ ਟੋਲ ਪਲਾਜ਼ਾ ‘ਤੇ ਵਾਹਨਾਂ ਦੀ ਲੰਬੀ ਲਾਈਨ ਨਹੀਂ ਲੱਗੇਗੀ ਤੇ ਤੁਹਾਨੂੰ ਭੀੜ ਤੋਂ ਛੁਟਕਾਰਾ ਮਿਲੇਗਾ।