ਇੰਨੀ ਗੱਲ ਤੇ ਉਸਨੇ ਬੜੇ ਗੁੱਸੇ ਨਾਲ ਨਵ-ਵਿਆਹੀ ਨੂੰ ਗਾਹਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ

ਇੰਨੀ ਗੱਲ ਤੇ ਉਸਨੇ ਬੜੇ ਗੁੱਸੇ ਨਾਲ ਨਵ-ਵਿਆਹੀ ਨੂੰ ਗਾਹਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ

ਦੋ ਮਾਵਾਂ ਦਾ ਸਤਿਕਾਰ

ਸਾਰੇ ਪਿਆਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਇੱਕ ਤੁਜੁਰਬਾ ਆਪ ਸਭ ਨਾਲ ਸਾੰਝਾ ਕਰਨ ਲੱਗੀ ਹਾਂ, ਜਿਸ ਕਰਕੇ ਦਿਲ ਉਦਾਸੀ ਨਾਲ ਭਰ ਗਿਆ।

ਕਲ੍ਹ ਦੀ ਗਲ ਹੈ , ਮੈਂ ਆਪਣੇ ਪਰਿਵਾਰ ਨਾਲ ਰਿਸ਼ਤੇਦਾਰੀ ‘ਚ ਜਾ ਰਹੀ ਸਾਂ। ਜਾੰਦੇ ਹੋਏ ਅਸੀ ਇੱਕ ਮਿਠਾਈ ਦੀ ਦੁਕਾਨ ਤੇ ਰੁਕੇ । ਓੱਥੇ ਇੱਕ ਨਵਾਂ ਵਿਆਹਾ ਜੋੜਾ ਵੀ ਮਿਠਾਈ ਲੈ ਰਿਹਾ ਸੀ। ਉਸ ਨਵੀ ਵਿਆਹੀ ਕੁੜੀ ਦੀ ਖੁਬਸੂਰਤੀ ਬਿਆਨ ਨਹੀਂ ਕੀਤੀ ਜਾ ਸਕਦੀ। ਉਸਦੇ ਨੈਣ-ਨਕਸ਼ ਅਤੇ ਲਿਬਾਸ , ਬਿਲਕੁਲ ਇੱਕ ਪਰੀ ਦੀ ਤਰ੍ਹਾ ਲੱਗ ਰਹੀ ਸੀ। ਅਸੀ ਦੋਹਵੇਂ ਕੋਲ-ਕੋਲ ਹੀ ਖੜੀਆਂ ਸਾਂ। ਉਸਨੇ ਮੇਰੇ ਵਲ ਵੇੱਖਿਆ ਤੇ ਮੁਸਕੁਰਾ ਪ਼ਈ। ਮੈਂ ਵੀ ਮੁਸਹੁਰਾ ਕੇ ਉਸਨੂੰ ਪਿਆਰ ਦਿਖਾਇਆ। ਪਾਪਾ ਦੁਕਾਨਦਾਰ ਨੂੰ ਮਿਠਾਈ ਲ਼ਈ ਕਹਿ ਰਹੇ ਸਨ ਅਤੇ ਓਹਨਾਂ ਦੇ ਪਤੀ ਵੀ। ਇੱਧਰ ਅਸੀ ਦੋਹਵੇ ਇੱਕ ਦੂਸਰੀ ਨੂੰ ਵੇਖਕੇ ਮੁਸਕੁਰਾ ਰਹੀਆਂ ਸਾਂ।

ਫਿਰ ਇੱਕਦਮ ਓਹਨਾ ਦੇ ਪਤੀ ਆਏ ਅਤੇ ਕੁੜੀ ਤੋ ਫੋਨ ਮੰਗਿਆ । ਕੁੜੀ ਵੀ ਜਲਦੀ-ਜਲਦੀ ਨਾਲ ਪਰਸ ‘ਚ ਹੱਚ ਮਾਰਨ ਲੱਗੀ ਅਤੇ ਲਭਦੀ-ਲਭਦੀ ਥੋੜੀ ਸਹਿਮ ਗ਼ਈ। ਜਦ ਫੋਨ ਨਾ ਮਿਲਿਆ ਤਾ ਡਰਦੇ ਹੋਏ ਬੜੀ ਭੋਲੀ ਜਿਹੀ ਆਵਾਜ ਨਾਲ ਆਪਣੇ ਪਤੀ ਨੂੰ ਕਿਹਾ -‘ਜੀ ਮਾਫ ਕਰਨਾ, ਫੋਨ ਜਲਦੀ ‘ਚ ਘਰ ਹੀ ਰਹਿ ਗਿਆ।’

ਇਨੀ ਗਲ ਤੇ ਉਸਦਾ ਪਤੀ ਬੜੇ ਗੁੱਸੇ ਨਾਲ ਬਿਨਾ ਇਹ ਦੱਖੇ, ‘ਕਿ ਮੈਂ ਉਸਦੇ ਬਿਲਕੁਲ ਕੋਲ ਖੜੀ ਹਾਂ, ਕੁੜੀ ਨੂੰ ਗਾਹਲਾ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਸਾਲੀਏ, ਤੈਨੂੰ ਇਨਾ ਨਹੀਂ ਪਤਾ ਕਿ ਜਰੂਰੀ ਸਮਾਨ ਵੀ ਚੁੱਕਣਾ ਹੁੰਦਾ। ਸੁਰਖੀ-ਬਿੰਦੀ ਤੋਂ ਧਿਆਨ ਹਟੇ ,ਤਾਂ ਹੀ ਯਾਦ ਰਹੇ ਕੁੱਛ। ਭੈਣ ਦੀ ਯੇਹ-ਵੋਹ ਪਤਾ ਨਹੀਂ ਕੀ-ਕੀ ਕਹਿ ਗਿਆ। ਇੱਕ ਮਿੰਟ ਨੀ ਲਾਇਆ ਉਸਨੇ , ਆਪਣੀ ਘਰਵਾਲੀ ਦੇ ਆਤਮ-ਸੱਮਾਨ ਨੂੰ ਤਾਰ-ਤਾਰ ਕਰ ਗਿਆ। ਮੈਨੂੰ ਵੀ ਉਸਦੀਆਂ ਗਾਹਲਾ ਸੁਣ ਰਹੀਆਂ ਸਨ ਅਤੇ ਕੁੜੀ ਹੋਣ ਦੇ ਨਾਤੇ ਚੁੱਭ ਰਹੀਆਂ ਸੈਣ।

ਕਿਨੀਂ ਕੁ ਵੱਡੀ ਗਲ ਸੀ ਫੋਨ ਘਰੇ ਭੁੱਲ ਗ਼ਈ। ਉਸ ਬੰਦੇ ਨੇ ਆਪਣੀ ਘਰਵਾਲੀ ਦੀ ਇੱਜਤ ਦਾ ਜਨਾਜਾ ਕੱਢਣ ‘ਚ ਕੋਈ ਕਸਰ ਨਹੀਂ ਛੱਡੀ।ਉਸ ਮਲੂਕੜੀ ਦੀਆਂ ਅੱਖਾਂ ਭਰ ਆਈਆਂ, ਜੋ ਮੈਂ ਦੇੱਖੀਆਂ ਤਾ ਨਹੀਂ। ਪਰ ਜਮੀਨ ਤੇ ਗਿਰਦੇ ਹੰਜੂ ਬਿਆਨ ਕਰ ਰਹੇ ਸੈਣ।ਜਦ ਓਹ ਜਾਣ ਲੱਗੇ ਤਾ ਮੈਂ ਉਸ ਵਲ ਦੇਖ ਰਹੀ ਸਾਂ, ਪਰ ਕੁੜੀ ਦੀਆਂ ਅੱਖਾਂ ਮੈਨੂੰ ਦੇਖਣਾ ਚਾਹੁਂਦੇ ਹੋਏ ਵੀ ਉਸਨੂੰ ਰੋਕ ਰਹੀਆਂ ਸੈਣ।

ਮੇਰਾ ਦਿਲ ਬਹੂਤ ਦੁੱਖੀ ਹੋਇਆ, ਕਿਉਕਿ ਕ਼ਈ ਵਾਰ ਦਿਲਾਂ ਦੀ ਸਾੰਝ ਪਾਉਣ ਲ਼ਈ ਇੱਕ ਮੁਸਕੁਰਾਹਟ ਹੀ ਬਹੂਤ ਹੁੰਦੀ ਹੈ। ਮੈਂ ਉਸਨੂੰ ਗੱਡੀ ਵਿੱਚ ਬੈਠਣੇ ਤਿਕ ਨਿਹਾਰਦੀ ਰਹੀ , ਉਸਦੀ ਇੱਕ ਮੁਸਕੁਰਾਹਟ ਦੇਖਣੇ ਲ਼ਈ। ਪਰ ਉਸਦੇ ਪਤੀ ਦੇ ਕੋੜੇ ਬੋਲਾਂ ਨੇ ਉਸਨੂਂ ਅਂਦਰੋਂ ਤੋੜ ਕੇ ਰੱਖ ਦਿੱਤਾ।

ਪਾਪਾ ਮਿਠਾਈ ਲੈ ਕੇ ਆ ਗ਼ਏ, ਗੱਡੀ ‘ਚ ਬੈਠੇ ਅਤੇ ਅਸੀ ਆਪਣੀ ਮੰਜਿਲ ਵਲ ਨੂੰ ਤੁਰ ਪ਼ਏ , ਪਰ ਓਹਨਾ ਦੀ ਗੱਡੀ ਹਲੇ ਵੀ ਓੱਥੇ ਹੀ ਖੜੀ ਸੀ।

ਸਾਰੇ ਰਾਹ ਮੈਂ ਉਸ ਕੁੜੀ ਦੇ ਦਰਦ ਨੂੰ ਮਹਿਸੂਸ ਕਰਦੀ ਰਹੀ, ਇਨਾਂ ਵੀ ਕਿਹੜਾ ਗੁਨਾਹ ਕੀਤਾ ਜੋ ਉਸ ਵਿਚਾਰੀ ਨੂੰ ਰੱਜ ਕੇ ਜਲੀਲ ਹੋਣਾ ਪਿਆ। ਮੇਰੇ ਨਾਲ ਵੀ ਹੋ ਸਕਦਾ , ਕਿਹੜੀ ਵੱਡੀ ਗਲ ਏ। ਬਹੂਤ ਖਿਆਲ ਆ ਰਹੇ ਸੈਣ ਮਨ ਵਿੱਚ।

ਦੋਸਤੋ, ਉਸ ਵਕਤ ਦੋ-ਦੋ ਮਾਂਵਾਂ ਦਾ ਤਿਰਸਕਾਰ ਹੋਇਆ, ਇੱਕ ਓਹ ਕੁੜੀ, ਜਿਸ ਵਿੱਚ ਇੱਕ ਮਾਂ ਵਸਦੀ ਹੈ, ਅਤੇ ਦੂਸਰੀ ਸਾਡੀ ਮਾਂ ਬੋਲੀ, ਪੰਜਾਬੀ। ਔਰਤ ਦਾ ਕੋਈ ਵੀ ਰੂਪ ਹੋਵੇ, ਚਾਹੇ ਭੈਣ, ਮਾਂ, ਪਤਨੀ ਜਾਂ ਕੋਈ ਵੀ ਰਿਸ਼ਤਾ, ਹਰ ਰੂਪ ਵਿੱਚ ਮਾਂ ਲੁਕੀ ਹੋਈ ਹੈ। ਤੁਸੀ ਵੀ ਬੜੀ ਚੰਗੀ ਤਰ੍ਹਾ ਜਾਣਦੇ ਹੋ, ਮਾਂ ਰੱਬ ਦਾ ਦੂਜਾ ਰੂਪ ਹੈ। ਬਾਬੇ ਨਾਨਕ ਦੀ ਬਾਣੀ ਵੀ ਔਰਤ ਨੂੰ ਕੁਝ ਇਸਤਰ੍ਹਾ ਬਿਆਨ ਕਰਦੀ ਹੈ -“ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।” ਫਿਰ ਅਸੀ ਕੋਣ ਹੁੰਨੇ ਹਾਂ ਔਰਤ ਦਾ ਤਿਰਸਕਾਰ ਕਰਨ ਵਾਲੇ ??

ਮੈਂ ਇਹ ਪਹਿਲਾਂ ਵੀ ਬਹੂਤ ਵਾਰ ਸੁਣਿਆ ਕਿ ਮਰਦ ਔਰਤਾਂ ਨੂੰ ਗਾਹਲਾਂ ਕੱਢਦੇ ਜੋ ਬਹੂਤ ਗਲਤ ਹੈ। ਓਹ ਅੱਗੋ ਪਰਤ ਕੇ ਜਵਾਬ ਨਹੀਂ ਦਿੰਦੀਆਂ, ਇਹਦਾ ਮਤਲਬ ਇਹ ਤੇ ਨਹੀਂ ਕਿ ਤੁਸੀਂ ਜੋ ਮਨ ‘ਚ ਆਏ, ਬੋਲੀ ਜਾਓ। ਰੱਬ ਅਗਰ ਕਿਤੇ ਰਹਿੰਦਾ ਹੈ ਤਾ ਓਹ ਇਨਸਾਨ ਅੰਦਰ ਈ ਹੈ। ਔਰਤ ਨੂੰ ਅਪਸ਼ਬਦ ਕਹਿਣਾ ਮਤਲਬ ਰੱਬ ਨੂੰ ਕਹਿਣਾ ਹੈ।

ਉਸ ਵਕਤ ਦੂਸਰੀ ਮਾਂ ,,,,ਸਾਡੀ ਮਾਂ ਬੋਲੀ ਪੰਜਾਬੀ ਦਾ ਵੀ ਤਿਰਸਕਾਰ ਹੋਇਆ। ਤੇਰੀ ਭੈਣ ,,,,,,,,ਸਾਲੀ ਕੁੱਤੀ ਇਹੋ ਜਿਹੇ ਸ਼ਬਦ ਵਰਤੇ। ਅਸੀਂ ਬਹੂਤ ਕਹਿਂਦੇ ਹਾਂ ਕਿ ਪੰਜਾਬੀ ਦਾ ਸਤਿਕਾਰ ਕਰੋ। ਕੀ ਲਿਖਤ ਰੂਪ ਵਿੱਚ ਲਿਖਣਾ ਬੋਲਨਾ ਹੀ ਪੰਜਾਬੀ ਦਾ ਸਤਿਕਾਰ ਹੈ??? ਜੁਬਾਨੀ ਰੂਪ ਵਿੱਚ ਕੋਈ ਸਤਿਕਾਰ ਨਹੀਂ ਇਸਦਾ ????

ਪੰਜਾਬੀ ਜੁਬਾਨ ਵਿੱਚ ਵੀ ਆਦਰ ਸਤਿਕਾਰ ਲਿਆਉਣ ਦੀ ਬਹੂਤ ਜਰੂਰਤ ਹੈ। ਥੋੜਾ ਬੋਲੋ ਪਰ ਸਾਫ ਬੋਲੋ , ਇਹੀ ਪੰਜਾਬੀ ਭਾਸ਼ਾ ਦਾ ਸੱਚਾ ਸਤਿਕਾਰ ਹੈ।ਉਰਦੂ ਜੁਬਾਨ ਇੱਕ ਬਹੂਤ ਹੀ ਲਹੀਜੇ ਵਾਲੀ ਜੁਬਾਨ ਮਨੀਂ ਗ਼ਈ ਹੈ। ਪੰਜਾਬੀ ਵੀ ਉਤਨੀ ਹੀ ਸਤਿਕਾਰ ਵਾਲੀ ਬੋਲੀ ਹੈ, ਪਰ ਅੱਜ ਅਸੀਂ ਇਸਦਾ ਸਤਿਕਾਰ ਕਰਨਾ ਭੁੱਲ ਬੈਠੇ ਹਾਂ।

ਦੋਸਤੋ ਜੇ ਗਲ ਚੰਗੀ ਲੱਗੀ ਤਾ ਸ਼ੇਅਰ ਜਰੂਰ ਕਰਿਓ। ਜੋ ਪੜ੍ਹੇਗਾ, ਸਮਝੇਗਾ, ਜਰੂਰ ਬਦਲੇਗਾ ਅਤੇ ਇਸ ਤਰ੍ਹਾ ਰੋਸ਼ਨੀ ਹੋਵੇਗੀ।

error: Content is protected !!