Mankirat Aulakh Controversy: ਪੰਜਾਬੀ ਗਾਇਕ ਮਨਕੀਰਤ ਔਲਖ ਦੇ ਪਿਤਾ ਨਿਸ਼ਾਨ ਸਿੰਘ ਔਲਖ ਦੀ ਮੁਸ਼ਕਿਲਾਂ ਸ਼ੁਰੂ ਹੋਣ ਵਾਲੀਆਂ ਹਨ। ਦੱਸਣਯੋਗ ਹੈ ਕਿ ਅਨਾਜ ਮੰਡੀ ਬੋਰਡ ਦੀ ਫ਼ਰਮ ਮੈਸਰਜ਼ ਆਜ਼ਾਦ ਕੁਮਾਰ ਆਸ਼ੀਸ਼ ਕੁਮਾਰ ਵੱਲੋਂ ਕੋਰਟ ‘ਚ ਦਾਇਰ ਕੀਤੇ ਗਏ ਰਿਕਵਰੀ ਸੂਟ ‘ਤੇ ਸੁਣਵਾਈ ਕਰਦੇ ਹੋਏ ਅਦਾਲਤ ਵੱਲੋਂ ਨਿਸ਼ਾਨ ਸਿੰਘ ਔਲਖ ਦੀ ਜ਼ਮੀਨ ਦੀ ਨਿਲਾਮੀ ਦੇ ਆਦੇਸ਼ ਦਿੱਤੇ ਗਏ ਹਨ।
Mankirat Aulakh
ਮਨਕੀਰਤ ਦੇ ਪਿਤਾ ਨਿਸ਼ਾਨ ਸਿੰਘ ‘ਤੇ ਆਰੋਪ ਸਨ ਕਿ ਉਨ੍ਹਾਂ ਦੀ ਫ਼ਰਮ ਦੇ ਕੋਲ ਆੜਤ ਸੀ ਤੇ ਉਨ੍ਹਾਂ ਨੇ ਫ਼ਰਮ ਨੂੰ ਅਨਾਜ ਨਹੀਂ ਦਿੱਤਾ। ਕੋਰਟ ਵੱਲੋਂ ਇਸ ਵਿਵਾਦ ਉੱਤੇ ਇਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਸੀ ਤਾਂ ਜੋ ਪੂਰੀ ਜਾਂਚ ਹੋਣ ਤੋਂ ਬਾਅਦ ਰਿਪੋਰਟ ਰਾਹੀਂ ਕੋਈ ਫ਼ੈਸਲਾ ਲਿਆ ਜਾਵੇ।
Mankirat Aulakh
Recovery Suit filed against Mankirat Aulakh’s father
ਕੋਰਟ ਨੂੰ ਦਿੱਤੀ ਗਈ ਰਿਪੋਰਟ ‘ਚ ਸਾਹਮਣੇ ਆਇਆ ਕਿ ਮਨਕੀਰਤ ਦੇ ਪਿਤਾ ਵੱਲੋਂ 6 ਲੱਖ ਰੁਪਏ ਫ਼ਰਮ ਨੂੰ ਹਾਲੇ ਦੇਣੇ ਸੀ। ਦੱਸਣਯੋਗ ਹੈ ਕਿ ਮਨਕੀਰਤ ਦੇ ਪਿਤਾ ਨਿਸ਼ਾਨ ਸਿੰਘ ਵੱਲੋਂ ਕੋਰਟ ਦੇ ਸਾਹਮਣੇ ਇਸ ਗੱਲ ਨੂੰ ਮੰਨਿਆ ਸੀ ਕਿ ਉਸਨੇ ਹਾਲੇ ਫ਼ਰਮ ਨੂੰ ਪੈਸੇ ਦੇਣੇ ਹਨ ਪਰ ਉਸ ਵੱਲੋਂ ਪੈਸੇ ਨਹੀਂ ਦਿੱਤੇ ਗਏ। ਇਸ ਗੱਲ ਤੋਂ ਨਾਰਾਜ਼ ਫ਼ਰਮ ਨੇ ਰਿਕਵਰੀ ਸੂਟ ਕੋਰਟ ‘ਚ ਦਿੱਤਾ।
Mankirat Aulakh
ਕੋਰਟ ‘ਚ ਰਿਕਵਰੀ ਸੂਟ ਦੌਰਾਨ ਮਨਕੀਰਤ ਦੇ ਪਿਤਾ ਕੋਰਟ ਦੇ ਸਾਹਮਣੇ ਪੇਸ਼ ਨਹੀਂ ਹੋਏ। ਜਿਸ ਕਰਕੇ ਕੋਰਟ ਵੱਲੋਂ ਉਨ੍ਹਾਂ ਦੀ ਜ਼ਮੀਨ ਅਟੈਚ ਕਰ ਦਿੱਤੀ ਗਈ। ਫ਼ਰਮ ਦੇ ਵਿਆਜ਼ ਨਾਲ 9 ਲੱਖ ਰੁਪਏ ਦੀ ਲੈਣਦਾਰੀ ਮਨਕੀਰਤ ਦੇ ਪਿਤਾ ਨਿਸ਼ਾਨ ਸਿੰਘ ‘ਤੇ ਹੈ।
Mankirat Aulakh
ਜੱਜ ਵਿਕਾਸ ਗੁਪਤਾ ਵੱਲੋਂ firm ਨੂੰ ਭੁਗਤਾਨ ਕਰਨ ਲਈ ਜ਼ਮੀਨ ਨਿਲਾਮੀ ਦਾ ਆਦੇਸ਼ ਦਿੱਤੇ ਗਏ। ਇਨ੍ਹਾਂ ਆਦੇਸ਼ਾਂ ਮੁਤਾਬਿਕ 1 ਨਵੰਬਰ ਨੂੰ ਨਿਲਾਮੀ ਦੀ ਮੁਨਾਦੀ ਕੀਤੀ ਜਾਵੇਗੀ । 6 ਨਵੰਬਰ ਨੂੰ ਜ਼ਮੀਨ ਦੀ ਨਿਲਾਮੀ ਕਰਕੇ 22 ਦਸੰਬਰ ਤੱਕ ਕੋਰਟ ਨੂੰ ਸਟੇਟਸ ਰਿਪੋਰਟ ਦੇਣੀ ਹੋਵੇਗੀ।
Mankirat Aulakh
ਦੱਸਣਯੋਗ ਹੈ ਕਿ ਪੰਜਾਬੀ ਗਾਇਕ ਮਨਕੀਰਤ ਔਲਖ ਤੇ ਉਸਦੇ ਪਿਤਾ ‘ਤੇ ਫ਼ਤੇਹਾਬਾਦ ਤੇ ਸਿਰਸਾ ‘ਚ ਧੋਖਾਧੜੀ ਦਾ ਕੇਸ ਵੀ ਚੱਲ ਰਿਹਾ ਹੈ। ਦੋਵੇਂ ਪਿਓ-ਪੁੱਤ ਇਸ ਮਾਮਲੇ ‘ਚ ਫ਼ਰਾਰ ਚੱਲ ਰਹੇ ਹਨ ਤੇ ਉਨ੍ਹਾਂ ਦੇ ਬਹਿਬਲਪੁਰ ਦੇ ਘਰ ‘ਚ ਨੋਟਿਸ ਵੀ ਲਗਾਏ ਗਏ ਹਨ।