ਇਹ ਨੰਨ੍ਹੀ ਪਰੀ ਆਪਣੇ ਛੋਟੇ ਵੀਰ ਲਈ ਕਿਉਂ ਜਾਂਦੀ ਹੈ ਹਰ ਰੋਜ ਨੰਗੇ ਪੈਰੀਂ ਗੁਰੂਘਰ ??

ਇਹ ਨੰਨ੍ਹੀ ਪਰੀ ਆਪਣੇ ਛੋਟੇ ਵੀਰ ਲਈ ਕਿਉਂ ਜਾਂਦੀ ਹੈ ਹਰ ਰੋਜ ਨੰਗੇ ਪੈਰੀਂ ਗੁਰੂਘਰ ??

ਇਸ 7 ਸਾਲਾਂ ਦੀ ਮਾਸੂਮ ਲਾਡਲੀ ਗੁਰਨਾਜ਼ਦੀਪ ਕੌਰ ਨੇ ਹਾਲੇ ਆਪਣੇ ਬਚਪਨ ਦੇ ਚਾਅ ਵੀ ਨਹੀਂ ਪੂਰੇ ਕੀਤੇ ਸਨ ਕਿ ਆਪਣੇ ਛੋਟੇ ਵੀਰ ਦੀ ਤੰਦਰੁਸਤੀ ਲਈ ਵਾਹਿਗੁਰੂ ਵਿੱਚ ਇਸ ਤਰਾਂ ਵਿਸ਼ਵਾਸ਼ ਦਿਖਿਆ ਕਿ ਇਸ ਬੱਚੇ ਨੂੰ ਦੇਖਣ ਵਾਲਾ ਹਰ ਕੋਈ ਏਸ ਬੱਚੀ ਦੇ ਹੌਸਲੇ ਨੂੰ ਦੇਖ ਕੇ ਹੈਰਾਨ ਹੈ ਅਤੇ ਤੁਸੀਂ ਵੀ ਪੂਰੀ ਕਹਾਣੀ ਪੜ੍ਹ ਕੇ ਹੈਰਾਨ ਹੋ ਜਾਵੋਗੇ।ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਅਮਨਦੀਪ ਸਿੰਘ ਦੇ ਇੱਕ ਪੈਦਾ ਹੋਇਆ ਇਹ ਬੱਚਾ, ਗੁਰਨਾਜ਼ਦੀਪ ਕੌਰ ਦਾ ਛੋਟਾ ਭਰਾ ਹੈ। ਘਰ ਵਿੱਚ ਲਾਡਲੀ ਤੋਂ ਬਾਅਦ ਮੁੰਡਾ ਪੈਦਾ ਹੋਣ ਕਰਕੇ ਸੁਭਾਵਿਕ ਹੈ ਕਿ ਘਰ ਵਿੱਚ ਖੁਸ਼ੀਆਂ ਦੂਣੀਆਂ ਹੋ ਜਾਣੀਆਂ ਸਨ ਅਤੇ ਹੋਇਆ ਵੀ ਏਸੇ ਤਰਾਂ। ਮਾਂ ਸੁਖਜਿੰਦਰ ਕੌਰ ਨੇ ਆਪਣੇ ਬੇਟੇ ਦਾ ਨਾਮ ਬੜੇ ਚਾਵਾਂ ਨਾਲ ਵਿਸ਼ਵਦੀਪ ਸਿੰਘ ਰੱਖਿਆ ਜੋ ਪੂਰੇ ਪਰਿਵਾਰ ਦੇ ਨਾਮ ਨੂੰ ਵੀ ਆਪਣੇ ਨਾਮ ਵਿੱਚ ਸ਼ਾਮਿਲ ਕਰਦਾ ਹੈ।ਘਰਦਿਆਂ ਨੇ ਇਸ ਮਾਸੂਮ ਨੂੰ ਘਰ ਵਿੱਚ ਨਿਸ਼ੂ (ਛੋਟਾ ਨਾਮ) ਲੈ ਕੇ ਵੀ ਬੁਲਾਉਣਾ ਸ਼ੁਰੂ ਕੀਤਾ ਅਤੇ ਨਿਸ਼ੂ (ਵਿਸ਼ਵਦੀਪ) ਦੀਆਂ ਕਿਲਕਾਰੀਆਂ ਤੇ ਉਹਦੇ ਨਾਲ ਲਾਡ ਕਰਦਾ ਸਾਰਾ ਪਰਿਵਾਰ ਨਾ ਥੱਕਦਾ। ਪਰ ਕਿਸਮਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਇੱਕ ਵਰ੍ਹੇ ਦਾ ਹੋਣ ਤੋਂ ਬਾਅਦ ਵੀ ਨਿਸ਼ੂ ਤੁਰਨ ਨਾ ਲੱਗਾ। ਪਹਿਲਾਂ ਤਾਂ ਘਰਦਿਆਂ ਨੇ ਆਪਣੇ ਦੇਸੀ ਨੁਸਖੇ ਨਾਲ ਨਿਸ਼ੂ ਨੂੰ ਤੋਰਨ-ਫੇਰਨ ਦੀ ਕੋਸ਼ਿਸ਼ ਕੀਤੀ ਪਰ ਜਦ ਮਿਹਨਤ ਨੇ ਰੰਗ ਨਾ ਲਿਆਂਦਾ ਤਾਂ ਉਹਨਾਂ ਅਣਗਿਣਤ ਵੱਡੇ ਹਸਪਤਾਲਾਂ ਦੇ ਚੱਕਰ ਕੱਢੇ।ਪਰ ਇਹ ਮਾਸੂਮ ਪੂਰੀ ਤਰਾਂ ਨਾ ਠੀਕ ਹੋ ਸਕਿਆ ਜਿਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਇਸ ਬੱਚੇ ਦੀ ਮਾਂ ਦੀ ਕੁੱਖ ਤੋਂ ਹੀ ਇਸ ਬੱਚੇ ਨੂੰ ਸੇਰੇਬਰਲ ਪਾਲਿਸੀ ਨਾਂ ਦੀ ਭੈੜੀ ਬਿਮਾਰੀ ਨੇ ਜਕੜ ਲਿਆ ਜਿਸ ਕਾਰਨ ਇਹ ਮਾਸੂਮ ਆਪਣੇ ਪੈਰਾਂ ਭਾਰ ਨਾ ਖੜ੍ਹਾ ਹੋ ਸਕਿਆ। ਲੱਖਾਂ ਦੇ ਹਿਸਾਬ ਨਾਲ ਪੈਸੇ ਖਰਚਣ ਤੋਂ ਬਾਅਦ ਮਾਪਿਆਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇੱਕ ਨਾਮੀ ਡਾਕਟਰ ਕੋਲ ਆਪਣੇ ਬੱਚੇ ਦਾ ਇਲਾਜ ਸ਼ੁਰੂ ਕਰਵਾਇਆ। ਪ੍ਰਿੰਟ ਮੀਡੀਆ ਦੀ ਇਸ ਰਿਪੋਰਟ ਮੁਤਾਬਿਕ ਉਕਤ ਡਾਕਟਰ ਨੇ ਦੱਸਿਆ ਕਿ ਸਾਡੇ ਦੇਸ਼ ਵਿੱਚ 25 ਲੱਖ ਬੱਚੇ ਇਸ ਭੈੜੀ ਬਿਮਾਰੀ ਤੋਂ ਪੀੜਤ ਹਨ ਅਤੇ ਹਰੇਕ 1000 ਨਵ-ਜੰਮੇ ਬੱਚਿਆਂ ਵਿੱਚੋਂ 5 ਬੱਚੇ ਇਸ ਬਿਮਾਰੀ ਤੋਂ ਪੀੜਤ ਹੁੰਦੇ ਹਨ। ਇਸ ਬਿਮਾਰੀ ਦਾ ਇਲਾਜ ਲੰਬਾ ਹੋਣ ਕਰਕੇ ਮਰੀਜਾਂ ਨੂੰ ਕਾਫੀ ਦਿੱਕਤ ਆਉਂਦੀ ਹੈ। ਭੈਣ ਨੇ ਭਰਾ ਲਈ ਕੀ ਕੀਤਾ-ਪਰਿਵਾਰ ਵੱਲੋਂ ਜਦ ਵੀ ਕਿਸੇ ਡਾਕਟਰ ਕੋਲ ਜਾਣਾ ਤਾਂ ਉਹਨਾਂ ਆਖਣਾ ਕਿ “ਵਾਹਿਗੁਰੂ” ਦੇ ਹੱਥ ਸਭ ਹੈ, ਉਹ ਜਰੂਰ ਭਲੀ ਕਰਨਗੇ। ਡਾਕਟਰ ਦੀ ਇਹ ਗੱਲ ਇਸ ਨੰਨ੍ਹੀ ਬੱਚੀ ਦੇ ਕੰਨ ਬਲੇਲ ਪੈ ਗਈ ਜਿਸ ਤੋਂ ਇਹ ਬੱਚੀ ਪਿਛਲੇ 4 ਸਾਲ ਤੋਂ ਲਗਾਤਾਰ ਸ਼ਾਮ-ਸਵੇਰੇ ਆਪਣੇ ਛੋਟੇ ਵੀਰ ਦੀ ਤੰਦਰੁਸਤੀ ਲਈ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਨੰਗੇ ਪੈਰੀਂ ਅਰਦਾਸ ਕਰਨ ਜਾਂਦੀ ਹੈ।ਘਰ ਵਾਲਿਆਂ ਅਨੁਸਾਰ ਚਾਹੇ ਮੀਂਹ ਆਏ ਚਾਹੇ ਹਨੇਰੀ ਪਰ ਗੁਰਨਾਜ਼ਦੀਪ ਆਪਣੇ ਛੋਟੇ ਵੀਰ ਲਈ ਅਰਦਾਸ ਕਰਨ ਜਰੂਰ ਗੁਰੂਘਰ ਜਾਂਦੀ ਹੈ। ਗੁਰਨਾਜ਼ ਦੱਸਦੇ ਹਨ ਕਿ ਰੱਖੜੀ ਵਾਲੇ ਦਿਨ ਇਹ ਨੰਨ੍ਹੀ ਪਰੀ ਹੱਦ ਤੋਂ ਜਿਆਦਾ ਰੋਈ। ਫੇਰ ਉਸਦੀ ਮਾਂ ਵੱਲੋਂ ਇਹ ਭਰੋਸਾ ਦੇਣ ‘ਤੇ ਚੁੱਪ ਹੋਈ ਕਿ ਤੇਰਾ ਵੀਰਾ ਜਲਦੀ ਠੀਕ ਹੋ ਜਾਵੇਗਾ। ਤੋਤਲੀ ਜਿਹੀ ਆਵਾਜ਼ ਵਿੱਚ ਬੋਲਦੀ ਗੁਰਨਾਜ਼ ਹਮੇਸ਼ਾ ਆਪਣੇ ਵੀਰ ਲਈ ਅਰਦਾਸ ਕਰਦੀ ਰਹਿੰਦੀ ਹੈ।

error: Content is protected !!