ਇਹ ਖਬਰ ਸਿਰਫ ਆਸ਼ਕਾਂ ਲਈ ਹੈ …..

ਜਿਹੜੀਆਂ ਕੁੜੀਆਂ ਬੇਗਾਨੇ ਮੁੰਡਿਆਂ ਨਾਲ ਰਿਸ਼ਤੇ ਬਣਾ ਕੇ ਕਹਿੰਦੀਆਂ ਜੀ ਅਸੀਂ ਤਾਂ ਪਿਆਰ ਕਰਦੇ ਆ ਆ.. ਮੇਰੀਆਂ ਇੱਕ ਦੋ ਗੱਲਾਂ ਦਿਮਾਗ਼ ਚ ਬਿਠਾ ਲਉ . ਜਰਾ ਮਾਰੋ ਝਾਤੀ ਘਰ ਵੱਲ ….. ਪਹਿਲਾਂ ਤਾਂ ਏ ਗਲਤਫਹਿਮੀ ਕੱਢ ਦਿਉ ਕਿ ਤੁਹਾਡੇ ਇਸ ਰਿਸ਼ਤੇ ਦਾ ਕਿਸੇ ਨੂੰ ਨੀ ਪਤਾ …. ਤੁਹਾਡੇ ਪਿਤਾ ਤੇ ਭਰਾ ਨੂੰ ਛੱਡ ਕੇ ਬਾਕੀ ਸਭ ਆਢ ਗੁਆਂਢ , ਦੋਸਤਾਂ ਨੂੰ ਪਤਾ ਹੁੰਦਾ .. ਇਥੋਂ ਤੱਕ ਕਿ ਮਾਂ ਨੂੰ ਵੀ ਪਤਾ ਹੁੰਦਾ , ਉ ਧੀ ਦੇ ਲੱਛਣ ਵੇਖ ਕੇ ਹਿਸਾਬ ਲਾ ਲੈਂਦੀ ਏ ,

ਹੁਣ ਜਿੰਨੇ ਜੰਮਿਆ ਪਾਲਿਆ ਉਹਨੂੰ ਕਿਹਡ਼ਾ ਚਾਰੇ .ਜਦੋਂ ਪਿਉ ਕੋਲੋਂ ਲੰਘਦਾ ਮੁੰਡਿਆਂ ਦੇ ਤਾਂ ਸਾਰੇ ਹੀ ਅੰਕਲ ਕਹਿ ਕੇ ਨਮਸਤੇ ਬਲਾਉਂਦੇ ਪਰ ਥੋਡ਼ਾ ਦੂਰ ਜਾਣ ਮਗਰੋਂ ਪਤਾ ਕੀ ਕਹਿੰਦੇ …. ਇਸਦੀ ਕੁੜੀ ਫਲਾਨੇ ਦੇ ਮੁੰਡੇ ਨਾਲ ਫਸੀ ਏ … ਹੁਣ ਉਸ ਵੇਲੇ ਗਲਤੀ ਨਾਲ ਕਿਤੇ ਉਸ ਬਾਪ ਦੇ ਕੰਨੀ ਅਵਾਜ਼ ਪੈ ਜਾਵੇ ਫਿਰ ਦੱਸੋ ? ਭਰਾ ਜਦੋਂ ਵਿਆਹਿਆ ਜਾਂਦਾ ਏ ਤਾਂ ਭਾਬੀਆਂ ਨੂੰ ਇੱਕ ਮਹੀਨੇ ਦੇ ਵਿੱਚ ਵਿੱਚ ਨਣਾਨ ਦੇ ਕਰਨਾਮਿਆਂ ਦਾ ਪਤਾ ਲੱਗ ਜਾਂਦਾ , ਗੁਆਂਢੀ ਔਰਤਾਂ ਦੱਸ ਦਿੰਦੀਆਂ ਨੇ .

ਜਦੋਂ ਕਿਤੇ ਭਰਾ ਭਰਜਾਈ ਦੀ ਆਪਸ ਵਿੱਚ ਨੋਕ ਝੋਕ ਹੁੰਦੀ ਏ ਤਾਂ ਭਰਾ ਨੂੰ ਉਦੋਂ ਭੈਣ ਦੇ ਕਾਰਨਾਮੇ ਦੇ ਮੇਹਣੇ ਵੱਜਦੇ , ਜਿਹਨੂੰ ਪਿਆਰ ਕਹਿੰਦੀਆਂ ਜੇ . ਹੁਣ ਏ ਤਾਂ ਉ ਭਰਾ ਜਾਣੇ ਜਿਹਦੇ ਕਾਲਜੇ ਚ ਚੀਰ ਪੈਦਾ , ਨਾ ਉ ਘਰਵਾਲੀ ਨੂੰ ਕੁਝ ਕਹਿਣ ਜੋਗਾ ਨਾਂ ਭੈਣ ਨੂੰ , ਤੇ ਏ ਜਿਹਡ਼ਾ ਮਿਹਣਾ ਏ ਭੈਣ ਚਾਹੇ ਵਿਆਹੀ ਜਾਵੇ ਬੱਚਿਆਂ ਵਾਲੀ ਹੋ ਜਾਵੇ ਤਾਂ ਵੀ ਭਰਾ ਨੂੰ ਵੱਜਦਾ ਹੀ ਰਹਿੰਦਾ ..

ਕਿਤੇ ਜੇ ਗਲਤੀ ਨਾਲ ਸੱਸ ਨੂੰ ਪਤਾ ਲੱਗ ਗਿਆ ਫਿਰ ਰੱਬ ਈ ਜਾਣੇ ਕੀ ਹੋ ਸਕਦਾ ਹੁਣ ਜੇ ਕੋਈ ਕਹੇ , ਜੀ ਅਸੀਂ Love Marriage ਕਰਨੀ ਏ ਤਾਂ ਪੱਥਰ ਤੇ ਲਕੀਰ ਏ ਕਿ ਕਈ ਰਿਸ਼ਤੇ ਤੋਡ਼ ਕੇ ਇੱਕ ਰਿਸ਼ਤੇ ਨੂੰ ਜੋੜੋਗੇ ਤਾਂ ਲੰਮਾ ਸਮਾਂ ਨੀ ਚਲੇਗਾ , ਜੇ ਚਲੇਗਾ ਵੀ ਤੇ ਹਾਲਾਤਾਂ ਨਾਲ ਸਮਝੋਤਾ ਕਰਨਾ ਪੈਣਾ..9

error: Content is protected !!