ਇਸ ਹਿੰਦੂ ਵੀਰ ਵੱਲੋਂ ਪੰਜਾਬੀਅਤ ਲਈ ਕੀਤੀ ਜਾ ਰਹੀ ਵੱਡੀ ਸੇਵਾ ਲਈ ਇਸ ਸੰਸਥਾ ਨੇ ਕੀਤਾ ਵਿਸ਼ੇਸ਼ ਸਨਮਾਨ ..
ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ, ਬੁਲੰਦਪੁਰੀ ਸਾਹਿਬ ਵਿਖੇ ਪ੍ਰੋ. ਪੰਡਿਤ ਰਾਓ ਧਰੇਨਵਰ ਨੂੰ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ ਜਿਨ੍ਹਾਂ ਵਿਚ ਅਮਰੀਕਾ, ਕੈਨੇਡਾ, ਇੰਗਲੈਂਡ, ਫਰਾਂਸ, ਇਟਲੀ ਜਰਮਨੀ, ਅਸਟਰੇਲੀਆਂ, ਮਲੇਸ਼ੀਆਂ ਤੇ ਬੁਲੀਵੀਆ ਆਦਿ ਦੇਸ਼ਾਂ ਤੋਂ ਕਰੀਬ ੧੫੦੦ ਤੋਂ ਵੱਧ ਐਨ. ਆਰ.ਆਈਜ਼ ਹਾਜ਼ਰ ਸਨ। ਸਭ ਤੋਂ ਪਹਿਲਾਂ ਵੱਡੇ ਪਰਦੇ ਤੇ ਇਕ ਦਸਤਾਵੇਜੀ ਫਿਲਮ ਦਿਖਾਈ ਗਈ ਗਿਸ ਵਿਚ ਪ੍ਰੋ, ਪੰਡਿਤ ਰਾਓ ਧਰੇਨਵਰ ਵਲੋਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੇ ਜਾ ਰਹੇ ਅਣਥੱਕ ਤੇ ਸੱਚੇ ਸੁੱਚੇ ਉਪਰਾਲੇ ਦਿਖਾਏ ਗਏ।
ਗੁਰਮੁੱਖੀ ਦੇ ਸੱਚੇ ਆਸ਼ਕ ਤੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ–ਪ੍ਰਸਾਰ ਲਈ ਕਰਨਾਟਕ ਦੇ ਜੰਮੇ ਪਲੇ ਪ੍ਰੋ. ਪੰਡਿਤ ਰਾਓ ਧਰੇਨਵਰ ਅੱਜ ਕੱਲ ਚੰਡੀਗੜ੍ਹ ਵਿਖੇ ਸਸ਼ੋਉਲੋਜੀ ਦੇ ਪ੍ਰੋਫੈਸਰ ਹਨ। ਇਨ੍ਹਾਂ ਨੂੰ ਪੰਜਾਬੀ ਨਾਲ ਅੇਨਾ ਇਸ਼ਕ ਹੋਇਆ ਕਿ ਇਹ ਪੈਂਤੀ ਦਾ ਬੋਰਡ ਸਿਰ ‘ਤੇ ਚੁੱਕ ਕੇ ਸਾਇਕਲ ‘ਤੇ ਸ਼ਹਿਰ ਸ਼ਹਿਰ, ਪਿੰਡ ਪਿੰਡ ਜਾ ਕੇ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਅਨੁਸਾਰ ਪੰਜਾਬੀ ਲੋਕ ਆਪਣੇ ਵਿਰਸੇ ਤੋਂ ਕੋਹਾਂ ਦੂਰ ਜਾ ਰਹੇ ਹਨ। ਇਹ ਪੰਜਾਬੀ ਮਾਂ ਬੋਲੀ ਤੋਂ ਕੋਹਾਂ ਦੂਰ ਹੋ ਚੁੱਕੇ ਹਨ। ਇਨ੍ਹਾਂ ਲੋਕਾਂ ਨੂੰ ਜਗਾਉਣ ਲਈ ਇਹ a ਅ ਵਾਲਾ ਪੈਂਤੀ ਦਾ ਬੋਰਡ ਸਿਰ ਤੇ ਚੁੱਕੀ ਫਿਰਦੇ ਹਨ। ਲੋਕਾਂ ਨੂੰ ਪੈਂਤੀ ਸਿਖਾ ਕੇ ਉਸ ਨੂੰ ਅੰਤਾਂ ਦੀ ਖੁਸ਼ੀ ਮਿਲਦੀ ਹੈ। ਜਦੋਂ ਕੋਈ ਪੈਂਤੀ ਸਿੱਖ ਲੈਂਦਾ ਹੈ ਤਾਂ ਉਹ ਆਪਣੀ ਜੇਬ ਵਿਚੋਂ ੩੫ ਰੁ ਦਿੰਦਾ ਹਾਂ।ਇਸ ਤਰਾਂ ਉਹ ਆਪਣੀ ਤਨਖਾਹ ਚੋਂ ੪੦ ਪ੍ਰਤੀਸ਼ਤ ਗੁਰਮੁਖੀ ਦੇ ਪ੍ਰਚਾਰ ਤੇ ਪ੍ਰਸਾਰ ਤੇ ਖਰਚ ਕਰ ਦਿੰਦਾ ਹੈ।
ਪ੍ਰੋ. ਪੰਡਿਤ ਰਾਓ ਅਨੁਸਾਰ ਰੂਹਾਨੀਅਤ ਦੀ ਉਚੀ ਤੋਂ ਉਚੀ ਗੱਲ ਸਿਰਫ ਗੁਰਮੁਖੀ ਵਿਚ ਹੋ ਸਕਦੀ ਹੈ। ਇਸੇ ਲਈ ਉਹ ਗੁਰਮੁਖੀ ਦਾ ਬਹੁਤ ਸਤਿਕਾਰ ਕਰਦੇ ਹਨ। ਪ੍ਰੋ ਪੰਡਿਤ ਰਾਓ ਨੇ ਜਪੁਜੀ ਸਾਹਿਬ, ਸੁਖਮਨੀ ਸਾਹਿਬ ਤੇ ਜ਼ਫਰਨਾਮਾ ਦਾ ਅਨੁਵਾਦ ਆਪਣੀ ਮਾਂ ਬੋਲੀ ਕੰਨੜ ਵਿਚ ਕਰ ਚੁੱਕੇ ਹਨ। ਜਿਸ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਕਰਨਾਟਕ ਦੇ ਲੋਕਾਂ ਤੱਕ ਪਹੁੰਚਿਆ।
ਪ੍ਰੋ. ਪੰਡਿਤ ਰਾਓ ਅਨੁਸਾਰ ਪੰਜਾਬੀ ਲੋਕ ਆਪਣੇ ਅਮੀਰ ਵਿਰਸੇ ਨੂੰ ਭੁੱਲ ਚੁੱਕੇ ਹਨ ਤੇ ਇਹ ਪੰਜਾਬੀ ਜਿਹੀ ਪਾਕਿ ਪਵਿੱਤਰ ਭਾਸ਼ਾ ਵਿਚ ਲੱਚਰ ਗਾਣੇ ਲਿਖ ਰਹੇ ਹਨ ਤੇ ਗਾ ਰਹੇ ਹਨ ਤੇ ਗੰਦੇ ਗਾਣਿਆਂ ਤੇ ਨੱਚ ਰਹੇ ਹਨ। ਇਹ ਪੰਜਾਬੀ ਭਾਸ਼ਾ ਦੀ ਤੌਹੀਨ ਹੈ।ਇਹ ਪੰਜਾਬੀਆਂ ਦਾ ਸਭਿਆਚਾਰ ਨਹੀਂ ਹੈ। ਪੰਜਾਬੀ ਸਭਿਆਚਾਰ ਤਾਂ ਪਰਮਾਤਮਾ ਦੇ ਪਿਆਰ ਵਿਚ ਨੱਚਣ ਵਾਲਾ ਸਭਿਆਚਾਰ ਹੈ।ਉਨ੍ਹਾਂ ਕਿਹਾ ਬਾਬਾ ਫਰੀਦ ਤੋਂ ਲੈ ਕੇ ਸਾਰੇ ਪਰਮਾਤਮਾ ਦੇ ਇਸ਼ਕ ਵਿਚ ਨੱਚੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬੀ ਬੋਲੀ ਵਿਚ ਲੱਚਰ ਗਾਣੇ ਗਾਉਣ ਵਾਲਿਆ ਖਿਲਾਫ ਮੈਂ ਹਾਈਕੋਰਟ ਵਿਚ ਪਟੀਸ਼ਨ ਵੀ ਪਾਈ ਹੋਈ ਹੈ।
ਬੁਲੰਦਪੁਰੀ ਸਾਹਿਬ ਵਿਖੇ ਹੋਏ ਸਲਾਨਾ ੨੨ਵੇਂ ਸਮਾਗਮ ਦੌਰਾਨ ਪ੍ਰੋ. ਪੰਡਿਤ ਰਾਓ ਧਰੇਨਵਰ ਜੀ ਨੂੰ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ ਤੇ ਉਨ੍ਹਾਂ ਦੀਆਂ ਅਣਥੱਕ ਸੇਵਾਵਾਂ ਲਈ ਉਨ੍ਹਾਂ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਸੰਗਤਾਂ ਵਲੋਂ ਬਾਬਾ ਜੀ ਨੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਤੇ ਸ਼ਾਲ ਤੋਂ ਇਲਾਵਾ ੨ ਲੱਖ ਰੁਪਏ ਦੀ ਰਾਸ਼ੀ ਭੇਂਟ ਕੀਤੀ ।ਉਨ੍ਹਾਂ ਦੁਆਰਾ ਹੋ ਰਹੇ ਗੁਰਮੁਖੀ ਦੇ ਪ੍ਰਚਾਰ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ ਤੇ ਉਨ੍ਹਾਂ ਵਲੋਂ ਕੀਤੇ ਜਾ ਰਹੇ ਕਾਰਜਾਂ ਵਿਚ ਹਰ ਤਰਾਂ ਦਾ ਸਹਿਯੋਗ ਕਰਨ ਦਾ ਵਾਅਦਾ ਕੀਤਾ।
ਦੇਸ ਵਿਦੇਸ਼ ਤੋਂ ਆਈਆਂ ਸੰਗਤਾਂ ਦੇ ਭਾਰੀ ਇਕੱਠ ਵਿਚ ਇਹ ਸਨਮਾਨ ਪ੍ਰਾਪਤ ਕਰਦੇ ਸਮੇ ਪ੍ਰੋ. ਰਾਓ ਦੀਆਂ ਅੱਖਾਂ ਭਰ ਆਈਆਂ। ਉਨ੍ਹਾਂ ਕਿਹਾ ਕਿ ਬੁਲੰਦਪੁਰੀ ਸਾਹਿਬ ਵਲੋਂ ਗੁਰਮੁਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਦੁਨੀਆਂ ਭਰ ‘ਚ ਚੱਲ ਰਹੇ ੧੫ ਗੋਬਿੰਦ ਸਰਵਰ ਸਕੂਲ ਆਪਣੇ ਆਪ ਵਿਚ ਇਕ ਵੱਡੀ ਮਿਸਾਲ ਹੈ।