ਇੱਕ ਮਹੀਨੇ ਦੇ ਵਿੱਚ ਵਿੱਚ ਨਣਾਨ ਦੇ ਕਰਨਾਮਿਆਂ ਦਾ….

ਜਿਹੜੀਆਂ ਕੁੜੀਆਂ ਬੇਗਾਨੇ ਮੁੰਡਿਆਂ ਨਾਲ ਰਿਸ਼ਤੇ ਬਣਾ ਕੇ ਕਹਿੰਦੀਆਂ ਜੀ ਅਸੀਂ ਤਾਂ ਪਿਆਰ ਕਰਦੇ ਆ
ਆ.. ਮੇਰੀਆਂ ਇੱਕ ਦੋ ਗੱਲਾਂ ਦਿਮਾਗ਼ ਚ ਬਿਠਾ ਲਉ .
ਜਰਾ ਮਾਰੋ ਝਾਤੀ ਘਰ ਵੱਲ …..


ਪਹਿਲਾਂ ਤਾਂ ਏ ਗਲਤਫਹਿਮੀ ਕੱਢ ਦਿਉ ਕਿ ਤੁਹਾਡੇ ਇਸ ਰਿਸ਼ਤੇ ਦਾ ਕਿਸੇ ਨੂੰ ਨੀ ਪਤਾ …. ਤੁਹਾਡੇ ਪਿਤਾ ਤੇ ਭਰਾ ਨੂੰ ਛੱਡ ਕੇ ਬਾਕੀ ਸਭ ਆਢ ਗੁਆਂਢ , ਦੋਸਤਾਂ ਨੂੰ ਪਤਾ ਹੁੰਦਾ .. ਇਥੋਂ ਤੱਕ ਕਿ ਮਾਂ ਨੂੰ ਵੀ ਪਤਾ ਹੁੰਦਾ , ਉ ਧੀ ਦੇ ਲੱਛਣ ਵੇਖ ਕੇ ਹਿਸਾਬ ਲਾ ਲੈਂਦੀ ਏ , ਹੁਣ ਜਿੰਨੇ ਜੰਮਿਆ ਪਾਲਿਆ ਉਹਨੂੰ ਕਿਹਡ਼ਾ ਚਾਰੇ .


ਜਦੋਂ ਪਿਉ ਕੋਲੋਂ ਲੰਘਦਾ ਮੁੰਡਿਆਂ ਦੇ ਤਾਂ ਸਾਰੇ ਹੀ ਅੰਕਲ ਕਹਿ ਕੇ ਨਮਸਤੇ ਬਲਾਉਂਦੇ ਪਰ ਥੋਡ਼ਾ ਦੂਰ ਜਾਣ ਮਗਰੋਂ ਪਤਾ ਕੀ ਕਹਿੰਦੇ …. ਇਸਦੀ ਕੁੜੀ ਫਲਾਨੇ ਦੇ ਮੁੰਡੇ ਨਾਲ ਫਸੀ ਏ … ਹੁਣ ਉਸ ਵੇਲੇ ਗਲਤੀ ਨਾਲ ਕਿਤੇ ਉਸ ਬਾਪ ਦੇ ਕੰਨੀ ਅਵਾਜ਼ ਪੈ ਜਾਵੇ ਫਿਰ ਦੱਸੋ ?
ਭਰਾ ਜਦੋਂ ਵਿਆਹਿਆ ਜਾਂਦਾ ਏ ਤਾਂ ਭਾਬੀਆਂ ਨੂੰ ਇੱਕ ਮਹੀਨੇ ਦੇ ਵਿੱਚ ਵਿੱਚ ਨਣਾਨ ਦੇ ਕਰਨਾਮਿਆਂ ਦਾ ਪਤਾ ਲੱਗ ਜਾਂਦਾ , ਗੁਆਂਢੀ ਔਰਤਾਂ ਦੱਸ ਦਿੰਦੀਆਂ ਨੇ .


ਜਦੋਂ ਕਿਤੇ ਭਰਾ ਭਰਜਾਈ ਦੀ ਆਪਸ ਵਿੱਚ ਨੋਕ ਝੋਕ ਹੁੰਦੀ ਏ ਤਾਂ ਭਰਾ ਨੂੰ ਉਦੋਂ ਭੈਣ ਦੇ ਕਾਰਨਾਮੇ ਦੇ ਮੇਹਣੇ ਵੱਜਦੇ , ਜਿਹਨੂੰ ਪਿਆਰ ਕਹਿੰਦੀਆਂ ਜੇ . ਹੁਣ ਏ ਤਾਂ ਉ ਭਰਾ ਜਾਣੇ ਜਿਹਦੇ ਕਾਲਜੇ ਚ ਚੀਰ ਪੈਦਾ , ਨਾ ਉ ਘਰਵਾਲੀ ਨੂੰ ਕੁਝ ਕਹਿਣ ਜੋਗਾ ਨਾਂ ਭੈਣ ਨੂੰ , ਤੇ ਏ ਜਿਹਡ਼ਾ ਮਿਹਣਾ ਏ ਭੈਣ ਚਾਹੇ ਵਿਆਹੀ ਜਾਵੇ ਬੱਚਿਆਂ ਵਾਲੀ ਹ ਜਾਵੇ ਤਾਂ ਵੀ ਭਰਾ ਨੂੰ ਵੱਜਦਾ ਹੀ ਰਹਿੰਦਾ ..


ਕਿਤੇ ਜੇ ਗਲਤੀ ਨਾਲ ਸੱਸ ਨੂੰ ਪਤਾ ਲੱਗ ਗਿਆ ਫਿਰ ਰੱਬ ਈ ਜਾਣੇ ਕੀ ਹੋ ਸਕਦਾ
ਹੁਣ ਜੇ ਕੋਈ ਕਹੇ , ਜੀ ਅਸੀਂ Love Marriage ਕਰਨੀ ਏ ਤਾਂ ਪੱਥਰ ਤੇ ਲਕੀਰ ਏ ਕਿ ਕਈ ਰਿਸ਼ਤੇ ਤੋਡ਼ ਕੇ ਇੱਕ ਰਿਸ਼ਤੇ ਨੂੰ ਜੋੜੋਗੇ ਤਾਂ ਲੰਮਾ ਸਮਾਂ ਨੀ ਚਲੇਗਾ , ਜੇ ਚਲੇਗਾ ਵੀ ਤੇ ਹਾਲਾਤਾਂ ਨਾਲ ਸਮਝੋਤਾ ਕਰਨਾ ਪੈਣਾ..
ਬਚੋ ਜਿੰਨਾ ਬੱਚ ਹੁੰਦਾ ਵੈਸੇ ਤਾੜੀ ਇਕ ਹੱਥ ਨੀ ਵੱਜਦੀ ! ੲਿਹ ੲਿੱਕ ਕੌੜਾ ਸੱਚ ਆ ਜੇ ਕੁਛ ਗਲਤ ਲੱਗੀਆ ਤਾ ਮਾਫ ਕਰ ਦਿਓ.

ਸ਼ੇਅਰ ਜਰੂਰ ਕਰ ਦਿਓ ਹੋ ਸਕਦਾ ਕਿਸੇ ਬਾਪ ਦੀ ਪਗ ਰੁਲਣੋ ਬਚ ਜਾਵੇ ਧੰਨਵਾਦ

error: Content is protected !!