ਆਹ ਦੇਖੋ ਸੁਚਾ ਸਿੰਘ ਲੰਗਾਹ ਨਾਲ ਕੀ ਹੋ ਗਿਆ …….
ਸਾਬਕਾ ਮੰਤਰੀ ਅਤੇ ਬਲਾਤਕਾਰ ਦੇ ਮਾਮਲੇ ਵਿਚ ਫਸੇ ਸੁੱਚਾ ਸਿੰਘ ਲੰਗਾਹ ਨੂੰ ਪੀ ਜੀ ਆਈ ਚੰਡੀਗੜ੍ਹ ਕੀਤਾ ਰੈਫਰ ਕੀਤਾ ਗਿਆ ਹੈ। ਪਿਛਲੇ ਦਿਨ ਤੋਂ ਪਟਿਆਲਾ ਦੇ ਸਰਕਾਰੀ ਰਾਜਿੰਦਰ ਹਸਪਤਾਲ ਵਿਚ ਉਹ ਭਰਤੀ ਸਨ। ਬਲਾਤਕਾਰ ਦੇ ਮਾਮਲੇ ਵਿਚ ਲੰਗਾਹ ਪਟਿਆਲਾ ਦੀ ਕੇਂਦਰੀ ਜੇਲ ਵਿਚ ਹਨ। ਨਜ਼ਰਬੰਦ, ਲੰਗਾਹ ਨੂੰ ਛਾਤੀ ਵਿਚ ਦਰਦ ਦੀ ਸ਼ਿਕਾਇਤਦੱਸੀ ਜਾ ਰਹੀ ਹੈ।
ਬੀਤੇ ਦਿਨੀਂ ਸਾਬਕਾ ਮੰਤਰੀ ਪੰਜਾਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਸੁੱਚਾ ਸਿੰਘ ਲੰਗਾਹ ਜੋ ਜਬਰ ਜ਼ਨਾਹ ਪੀੜਤਾਂ ਦੇ ਪੈਸੇ ਖੁਰਦ-ਬੁਰਦ ਕਰਨ ਸਮੇਤ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਉਸ ਦਾ ਅੱਜ ਇਕ ਦਿਨ ਦਾ ਪੁਲਸ ਰਿਮਾਂਡ ਖਤਮ ਹੋਣ ‘ਤੇ ਉਸ ਨੂੰ ਸਿਟੀ ਪੁਲਸ ਨੇ ਭਾਰੀ ਸੁਰੱਖਿਆ ਦੇ ਵਿਚ ਸੀ. ਜੇ. ਐੱਮ. ਮੋਹਿਤ ਬਾਂਸਲ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਸ ਦੇ ਸਰਕਾਰੀ ਵਕੀਲ ਦੀ ਮੰਗ ‘ਤੇ ਅਦਾਲਤ ਨੇ ਸੁੱਚਾ ਸਿੰਘ ਲੰਗਾਹ ਨੂੰ ਤਿੰਨ ਦਿਨ ਲਈ ਹੋਰ ਪੁਲਸ ਰਿਮਾਂਡ ਵਿਚ ਭੇਜ ਦਿੱਤਾ।
ਪੁਲਸ ਦੇ ਸਰਕਾਰੀ ਵਕੀਲ ਨੇ ਅਦਾਲਤ ਵਿਚ ਦਲੀਲ ਦਿੱਤੀ ਕਿ ਪੀੜਤ ਮਹਿਲਾ ਜੋ ਇਕ ਵਿਧਵਾ ਪੁਲਸ ਕਾਂਸਟੇਬਲ ਹੈ ਨੇ ਸ਼ਿਕਾਇਤ ‘ਚ ਕਿਹਾ ਕਿ ਸੁੱਚਾ ਸਿੰਘ ਲੰਗਾਹ ਉਸ ਨੂੰ ਮੋਹਾਲੀ ਤੇ ਚੰਡੀਗੜ੍ਹ ਲੈ ਕੇ ਜਾਂਦਾ ਸੀ। ਉਥੇ ਵਕੀਲ ਨੇ ਇਹ ਵੀ ਕਿਹਾ ਕਿ ਸੁੱਚਾ ਸਿੰਘ ਲੰਗਾਹ ਨੇ ਪੀੜਤਾ ਦੀ ਇਕ ਏਕੜ ਜ਼ਮੀਨ ਵੀ ਵੇਚੀ ਸੀ ਅਤੇ ਉਸ ਜ਼ਮੀਨ ਦੀ ਰਾਸ਼ੀ ਲਗਭਗ 32 ਲੱਖ ਵੀ ਪੀੜਤਾ ਨੂੰ ਨਹੀਂ ਦਿੱਤੀ ਗਈ ਹੈ।