ਐਸ਼ੋ-ਇਸ਼ਰਤ ਦੀ ਜ਼ਿੰਦਗੀ ਜਿਊਣ ਵਾਲੇ ਲੋਕਾਂ ਨੂੰ ਜੇਕਰ ਪੱਖੇ ਤਕ ਦੀ ਸੁਵਿਧਾ ਨਾ ਮਿਲੇ ਤਾਂ ਉਨ੍ਹਾਂ ਦਾ ਹਾਲ ਕੀ ਹਾਲ ਹੁੰਦਾ ਹੋਵੇਗਾ। ਅਸੀਂ ਗੱਲ ਕਰ ਰਹੇ ਹਾਂ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੀ ਜਿਨ੍ਹਾਂ ਦਾ ਜੇਲ ‘ਚ ਰਹਿਣ ਤੋਂ ਬਾਅਦ ਹਾਲ ਬੇਹਾਲ ਹੋ ਗਿਆ ਹੈ। ਆਗੂ ਨੇ ਪੱਖਾ ਲਗਾਉਣ ਦੀ ਗੱਲ ਕਹੀ ਤਾਂ ਪੁਲਸ ਨੇ ਉਨ੍ਹਾਂ ਦੀ ਇਸ ਮੰਗ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ, ਇੰਨਾ ਹੀ ਨਹੀਂ ਸੁਨਣ ‘ਚ ਆਇਆ ਹੈ ਕਿ ਲੰਗਾਹ ਨੇ ਜੇਲ ਜਾਣ ਤੋਂ ਬਾਅਦ ਕੁਝ ਖਾਦਾ ਵੀ ਨਹੀਂ ਹੈ।
ਜਾਣਕਾਰੀ ਮੁਤਾਬਕ ਲੰਗਾਹ ਤੋਂ ਤੀਜੇ ਦਿਨ ਗੁਰਦਾਸਪੁਰ ਸਿਟੀ ਥਾਣੇ ਦੀ ਪੁਲਸ ਸਖਤੀ ਨਾਲ ਪੁੱਛਗਿੱਛ ਕਰ ਰਹੀ ਹੈ। ਲੰਗਾਹ ਦੀ ਬੀਤੀ ਰਾਤ ਵੀ ਬੇਚੈਨੀ ‘ਚ ਨਿਕਲੀ ਤੇ ਉਹ ਪੂਰੀ ਰਾਤ ਸੋਇਆ ਨਹੀਂ ਪਰ ਅੱਜ ਉਸ ਨੇ ਖਾਣਾ ਖਾ ਲਿਆ। ਉਸ ਨੇ ਗਰਮੀ ਦੇ ਚਲਦੇ ਪੁਲਸ ਨੂੰ ਥਾਣੇ ਦੀ ਬੈਰਕ ‘ਚ (ਜਿਥੇ ਉਹ ਬੈਠਦਾ ਹੈ) ‘ਚ ਪੱਖਾ ਲਗਾਉਣ ਦੀ ਮੰਗ ਕੀਤੀ, ਜਿਸ ਨੂੰ ਪੁਲਸ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਸਿਟੀ ਥਾਣੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਥਾਣੇ ਦੇ ਬਾਹਰ 24 ਘੰਟੇ ਪੈਰਾ-ਮਿਲਟ੍ਰੀ ਫੋਰਸ ਦੇ ਜਵਾਨ ਤੇ ਪੁਲਸ ਕਰਮੀ ਮੁਸਤੈਦ ਕਰ ਦਿੱਤੇ ਗਏ ਹਨ। ਥਾਣੇ ਦੇ ਮੇਨ ਤੇ ਵੱਡੇ ਗੇਟ ਨੂੰ ਤਾਲਾ ਜੜ ਦਿੱਤਾ ਗਿਆ ਹੈ।
ਉਥੇ ਹੀ ਸਿੱਖ ਮਰਿਆਦਾ ਭੰਗ ਕਰਨ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸੰਬੰਧੀ ਧਾਰਾ 295ਏ ਵੀ ਜੋੜ ਦਿੱਤੀ ਗਈ ਹੈ।