ਅੰਬਾਲਾ: ਦੇਸ਼ ਧ੍ਰੋਹ ਦੇ ਇਲਜ਼ਾਮਾਂ ਹੇਠ ਅੰਬਾਲਾ ਕੇਂਦਰੀ ਜੇਲ੍ਹ ‘ਚ ਬੰਦ ਹਨੀਪ੍ਰੀਤ ਨੂੰ ਮਿਲ ਰਹੇ ਵੀਆਈਪੀ ਟਰੀਟਮੈਂਟ ਮਿਲ ਰਿਹਾ ਹੈ। ਇਸ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਹਨੀਪ੍ਰੀਤ ਦੇ ਪਰਿਵਾਰ ਦੀ ਗੱਡੀ ਜੇਲ੍ਹ ਅੰਦਰ ਦਾਖਲ ਹੋ ਜਾਂਦੀ ਹੈ। ਜੇਲ੍ਹ ਅੰਦਰ ਕਿਸੇ ਵੀ ਬਾਹਰੀ ਵਿਅਕਤੀ ਦੀ ਕਾਰ ਜੇਲ੍ਹ ਅੰਦਰ ਨਹੀਂ ਜਾ ਸਕਦੀ।
ਹਨੀਪ੍ਰੀਤ ਦਾ ਪਰਿਵਾਰ ਜਿਸ ‘ਚ ਉਸ ਦਾ ਭਰਾ ਸਾਹਿਲ ਤਨੇਜਾ, ਭਾਬੀ ਸੋਨਾਲੀ, ਭੈਣ ਨਿਸ਼ੂ, ਤੇ ਜੀਜਾ ਸਚਿਤ ਬਜਾਜ ਚਾਰ ਬੈਗ ਲੈ ਕੇ ਮਿਲਣ ਪਹੁੰਚਦੇ ਹਨ। ਇਸ ਸਾਰੇ ਤਕਰੀਬਨ 4 ਵਜੇ ਜੇਲ੍ਹ ਅੰਦਰ ਦਾਖਲ ਹੁੰਦੇ ਹਨ ਤੇ 6 ਵਜੇ ਦੇ ਨੇੜੇ ਵਾਪਸ ਜਾਂਦੇ ਹਨ।
ਜਿਹੜੀ ਜੇਲ੍ਹ ‘ਚ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ, ਉੱਥੇ ਕਾਰ ਲੈ ਕੇ ਜਾਣ ਤੋਂ ਬਾਅਦ ਹਰਿਆਣਾ ਪੁਲਿਸ ‘ਤੇ ਸ਼ੱਕ ਹੋਣਾ ਸੁਭਾਵਿਕ ਹੈ ਕਿਉਂਕਿ ਦੂਜੇ ਕੈਦੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਨੇੜੇ ਆਉਣ ਦੀ ਵੀ ਮਨਾਹੀ ਹੁੰਦੀ ਹੈ।
ਪੁਲਿਸ ‘ਤੇ ਸਵਾਲ ਇਸ ਲਈ ਵੀ ਉੱਠਦਾ ਹੈ ਕਿ ਹਨੀਪ੍ਰੀਤ ਨੂੰ ਗ੍ਰਿਫ਼ਤਾਰ ਕਰਨ ਲਈ 7 ਰਾਜਾਂ ‘ਚ ਅਲਰਟ ਜਾਰੀ ਕੀਤਾ ਹੋਇਆ ਸੀ ਪਰ ਹੁਣ ਜਦੋਂ ਉਹ ਜੇਲ੍ਹ ‘ਚ ਬੰਦ ਹੈ ਤਾਂ ਪੁਲਿਸ ਲਾਪਰਵਾਹੀ ਦਿਖਾ ਰਹੀ ਹੈ। ਜੇਲ੍ਹ ਦੇ ਮੁੱਖ ਦਰਵਾਜ਼ੇ ਦੇ ਬਾਹਰ ਖੜ੍ਹੇ ਸੰਤਰੀ ਨੇ ਵੀ ਬਿਨ੍ਹਾਂ ਸਵਾਲ ਕੀਤੇ ਕਾਰ ਨੂੰ ਅੰਦਰ ਜਾਣ ਦਿੱਤਾ ਗਿਆ।
ਹਨੀਪ੍ਰੀਤ ਦੀ ਪਰਿਵਾਰ ਨਾਲ ਮੁਲਾਕਾਤ ਕਾਰਨ ਜੇਲ੍ਹ ਦੇ ਬਾਹਰ ਖੜ੍ਹੇ ਕੈਦੀਆਂ ਦਾ ਪਰਿਵਾਰਕ ਮੈਂਬਰਾਂ ‘ਚ ਰੋਸ ਦੇਖਣ ਨੂੰ ਮਿਲਿਆ। ਜੇਲ੍ਹ ਦੇ ਬਾਹਰ ਦਿੱਲੀ ਦੀ ਰੇਖਾ ਆਪਣੇ ਪਤੀ ਨੂੰ ਲੈਣ ਪਹੁੰਚੀ ਸੀ। ਜਿਸ ਦੀ ਕੋਰਟ ਤੋਂ ਜ਼ਮਾਨਤ ਹੋਣੀ ਸੀ ਪਰ ਹਨੀਪ੍ਰੀਤ ਦੇ ਪਰਿਵਾਰ ਦੀ ਮੁਲਾਕਾਤ ਕਾਰਨ ਉਸ ਦਾ ਪਤੀ ਸ਼ਾਮ ਸਾਢੇ ਛੇ ਵਜੇ ਤੱਕ ਬਾਹਰ ਨਹੀਂ ਆ ਸਕਿਆ। ਰੇਖਾ ਦਾ ਕਹਿਣਾ ਸੀ ਕਿ ਜੇਕਰ ਜੇਲ੍ਹ ‘ਚ ਬੰਦ ਸਾਰੇ ਕੈਦੀ ਇੱਕ ਤਰ੍ਹਾਂ ਦੇ ਹਨ ਤਾਂ ਅਲੱਗ ਵਰਤਾਅ ਕਿਉਂ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਰਾਮ ਰਹੀਮ ਨੂੰ ਪੰਚਕੁਲਾ ਦੀ ਸੀਬੀਆਈ ਕੋਰਟ ਤੋਂ ਭਜਾਉਦ ਦੀ ਸਾਜਿਸ਼ ਰਚਣ ਤੇ ਸਜ਼ਾ ਸੁਣਾਏ ਜਾਣ ਤੋਂ ਬਾਅਦ ਭੜਕੀ ਹਿੰਸਾ ਕਾਰਨ ਹਨੀਪ੍ਰੀਤ ‘ਤੇ ਦੇਸ਼ ਧਰੋਹ ਦਾ ਇਲਜ਼ਾਮ ਹੈ। ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਰਾਮ ਰਹੀਮ ਨੂੰ ਵੀ ਜੇਲ੍ਹ ਅੰਦਰ ਮਿਲ ਰਹੀ ਵੀਆਈਪੀ ਸਹੂਲਤਾਂ ਦੇ ਖੁਲਾਸੇ ਹੋਏ ਸਨ।