ਆਹ ਤਾਂ ਕਿਸੇ ਨੇ ਸਿਰਾ ਹੀ ਕਰ ਦਿੱਤਾ .. ਅਕਾਲ ਤਖਤ ਸਾਹਿਬ ਦਾ ਜਿਲ੍ਹਾ ਪ੍ਰਧਾਨ !!

ਸ਼ੌਸ਼ਲ ਮੀਡੀਆ ਤੇ ਇੱਕ ਮਰੂਤੀ ਕਾਰ ਦੀ ਫੋਟੋ ਕਾਫੀ ਚਰਚਾ ਵਿੱਚ ਹੈ ਜਿਸਦੀ ਅੱਗੇ ਵਾਲੀ ਨੰਬਰ ਪਲੇਟ ਦੇ ੳੁਪਰ ਵਾਲੇ ਪਾਸੇ ਕਿਸੇ ਨੇ ਲਾਲ ਰੰਗ ਦੀ ਪਲੇਟ ਲਵਾ ਕੇ ਆਪਣਾਆਹੁਦਾ , ਅਕਾਲ ਤਖਤ ਸਾਹਿਬ ਦਾ ਜਿਲ੍ਹਾ ਪ੍ਰਧਾਨ ਲਿਖਿਆ ਹੈ , ਜੋ ਕਿ ਸਿੱਖੀ ਸਿਧਾਨਤਾਂ ਦੀ ੳੁਲੰਘਣਾ ਹੈ ਅਕਾਲ ਤਖਤ ਸਾਹਿਬ ਦਾ ਇਸ ਤਰਾਂ ਦਾ ਕੋੲੀ ਇਹੁਦਾ ਹੀ ਨਹੀ ਹੈ …

ਸ੍ਰੀ ਗੁਰੁ ਹਰਗੋਬਿੰਦ ਸਾਹਿਬ ਜੀ ਨੇ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਠੀਕ ਸਾਹਮਣੇ 15 ਜੂਨ 1606 ਨੂੰ ਕੀਤੀ, ਜਿਸ ਨਾਲ ਸਿੱਖ ਇਤਹਾਸ ਚ ਇੱਕ ਨਵਾਂ ਮੋੜ ਆਇਆ ਤੇ ਸਿੱਖਾਂ ਨੇ ਸ਼ਸਤਰ ਧਾਰਨੇ ਵੀ ਸ਼ੁਰੂ ਕਰ ਦਿੱਤੇ। 17ਵੀਂ ਅਤੇ 18ਵੀਂ ਸਦੀ ਦੇ ਸ਼ਾਸਕਾਂ ਦੇ ਜ਼ੁਲਮ ਅਤੇ ਬੇਰਹਿਮੀ ਦੇ ਖਿਲਾਫ ਰਾਜਨੀਤਕ ਅਤੇ ਸੈਨਿਕ ਪ੍ਰਤੀਰੋਧ ਦੇ ਪ੍ਰਤੀਕ ਵਜੋਂ ਇਹ ਖਾ ਰਿਹਾ। 18ਵੀਂ ਸਦੀ ਵਿੱਚ, ਅਹਮਦ ਸ਼ਾਹ ਅਬਦਾਲੀ ਅਤੇ ਮੱਸੇ ਰੰਘੜ ਨੇ ਅਕਾਲ ਤਖ਼ਤ ਉੱਤੇ ਹਮਲਿਆਂ ਦੀ ਇੱਕ ਲੜੀ ਦੀ ਅਗਵਾਈ ਕੀਤੀ ਸੀ।

ਗੁਰੂ ਹਰਗੋਬਿੰਦ ਸਾਹਿਬ ਦੇ 1635 ਵਿੱਚ ਸ੍ਰੀ ਕੀਰਤਪੁਰ ਸਾਹਿਬ ਪ੍ਰਸਥਾਨ ਕਰ ਜਾਣ ਉਪਰੰਤ ਅੰਮਿਤਸਰ ਸਾਹਿਬ ਦੇ ਪਵਿਤਰ ਅਸਥਾਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਪ੍ਰਿਥੀ ਚੰਦ ਦੇ ਵਾਰਸਾਂ ਦੇ ਹੱਥ ਵਿੱਚ ਚਲਾ ਗਿਆ। ਉਨ੍ਹਾਂ ਦੇ ਪੋਤੇ ਹਰ ਜੀ 1696 ਤਕ 55 ਸਾਲ ਲਈ ਤਖ਼ਤ ਦੇ ਸੰਚਾਲਕ ਰਹੇ। 1699 ਵਿੱਚ ਖਾਲਸਾ ਪੰਥ ਦੀ ਸਿਰਜਨਾ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਨੂੰ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧ ਲਈ ਭੇਜਿਆ। 1716 ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਦ ਹਰਿਮੰਦਰ ਸਾਹਿਬ ਦਾ ਸਰੋਵਰ ਤੇ ਅਕਾਲ ਤਖਤ ਸਿਖਾਂ ਲਈ ਪ੍ਰੋਤਸਾਹਨ ਤੇ ਰੂਹਾਨੀ ਆਨੰਦ ਦੇ ਮੁੱਖ ਸਰੋਤ ਰਹੇ ਹਨ। ਦਿਵਾਲੀ ਤੇ ਵਿਸਾਖੀ ਨੂੰ ਇਥੇ ਸਰਬੱਤ ਖਾਲਸਾ ਦੀਵਾਨ ਸਜਦੇ ਤੇ ਗੁਰਮਤੇ ਰਾਹੀਂ ਗੰਭੀਰ ਪੰਥਕ ਮਸਲਿਆਂ ਤੇ ਫੈਸਲੈ ਲਏ ਜਾਂਦੇ। ਉਦਾਹਰਣ ਦੇ ਤੌਰ ਤੇ 4 ਅਕਤੂਬਰ 1745 ਨੂੰ ਗੁਰਮਤਾ ਕਰਕੇ ਖਾਲਸੇ ਦੀ 25 ਜੱਥਿਆਂ ਵਿੱਚ ਵੰਡ ਕੀਤੀ ਗਈ

19 ਮਾਰਚ 1748 ਦੀ ਵਿਸਾਖੀ ਵਾਲੇ ਦਿਨ 11 ਮਿਸਲਾਂ ਬਣਾਉਣ ਦਾ ਗੁਰਮਤਾ ਕੀਤਾ ਗਿਆ। 10 ਅਪ੍ਰੇਲ 1673 ਨੂੰ ਗੁਰਮਤਾ ਕਰਕੇ ਇੱਕ ਬ੍ਰਾਹਮਣ ਦੀ ਉਸ ਦੀ ਅਗਵਾ ਕਰ ਲਈ ਗਈ ਪਤਨੀ ਦੀ ਮਦਦ ਕਰਨ ਦਾ ਫੈਸਲਾ ਕੀਤਾ ਗਿਆ। ਦਸੰਬਰ 1674 ਭਾਈ ਗੁਰਬਖ਼ਸ਼ ਸਿੰਘ 30 ਸਿਖਾਂ ਦੀ ਅਗਵਾਈ ਵਿੱਚ ਵਿਚ ਅਹਿਮਦ ਸ਼ਾਹ ਦੁਰਾਨੀ ਤੌਂ ਅਕਾਲ ਬੁੰਗੇ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਗਏ। ਬੁਰਜੀ ਤੇ ਇਮਾਰਤ ਪੂਰੀ ਤਰਾਂ ਢਾਹ ਦਿਤੀ ਗਈ। 10 ਅਪ੍ਰੈਲ 1765 ਨੂੰ ਗੁਰਮਤੇ ਵਿੱਚ ਮੁੜ ਉਸਾਰੀ ਦਾ ਫੈਸਲਾ ਲੈ ਕੇ 1774 ਤਕ ਜ਼ਮੀਨੀ ਤਲ ਤਕ ਅਕਾਲ ਬੁੰਗਾ ਮੁੜ ਉਸਾਰ ਲਿਆ ਗਿਆ। ਬਾਕੀ ਦੀ ਪੰਜ ਮੰਜਲਾ ਇਮਾਰਤ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ ਮੁਕੰਮਲ ਹੋਈ। ਤੀਸਰੀ ਮੰਜਲ ਤੇ ਬਣੇ ਹਾਲ ਕਮਰੇ ਦਾ ਤੇਜਾ ਸਿੰਘ ਸਮੁੰਦਰੀ ਹਾਲ ਬਣਨ ਤਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਇਕੱਤਰਤਾਵਾਂ ਲਈ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ। ਜੂਨ 1984 ਵਿੱਚ ਅਕਾਲ ਬੁੰਗੇ ਦਾ ਮੱਥਾ ਇੱਕ ਵਾਰ ਫਿਰ ਬਲਿਊਸਟਾਰ ਆਪ੍ਰੇਸ਼ਨ ਦੌਰਾਨ ਹਿੰਦੁਸਤਾਨੀ ਫੌਜ ਦੁਆਰਾ ਬਰਬਾਦ ਕੀਤਾ ਗਿਆ। ਭਾਵੇਂ ਭਾਰਤ ਸਰਕਾਰ ਨੇ ਮੁੜ ਉਸਾਰੀ ਕਰਵਾਈ ਪਰ ਸਿੱਖਾਂ ਨੂੰ ਇਹ ਪ੍ਰਵਾਨ ਨਹੀਂ ਸੀ। 1986 ਵਿੱਚ ਇਮਾਰਤ ਨੂੰ ਢਾਹ ਕੇ ਕਾਰ ਸੇਵਾ ਰਾਹੀਂ ਅਕਾਲ ਬੁੰਗੇ ਦੀ ਮੁੜ ਉਸਾਰੀ ਕੀਤੀ ਗਈ ਹੈ ਜੋ ਕਿ ਅਜੋਕੀ ਇਮਾਰਤ ਹੈ।

error: Content is protected !!