ਚੰਡੀਗੜ੍ਹ: ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਪਹੁੰਚਿਆਂ ਬਲਾਤਕਾਰੀ ਗੁਰਮੀਤ ਰਾਮ ਰਹੀਮ ‘ਤੇ ਉਸ ਦੀ ਖਾਸ ਰਾਜਦਾਰ ਹਨੀਪ੍ਰੀਤ ਇੰਸਾ ਨੂੰ ਲੈ ਕੇ ਹੁਣ ਇੱਕਹੋਰ ਵੱਡਾ ਖੁਲਾਸਾ ਹੋਇਆ ਹੈ। ਗੁਰਮੀਤ ਰਾਮ ਰਹੀਮ ‘ਤੇ ਉਸ ਦੀ ਖਾਸ ਰਾਜਦਾਰ ਹਨੀਪ੍ਰੀਤ ਇੰਸਾ ‘ਤੇ ਇਲਜ਼ਾਮ ਹੈ ਕਿ ਦੋਨੋਂ ਸ਼ਾਹੂਕਾਰ ਬਣ ਕੇ ਲੋਕਾਂ ਨੂੰ ਵਿਆਜ਼ ਦੀ ਭਾਰੀ ਰਕਮ ਦੇ ਬਦਲੇ ਕਰਜ਼ਾ ਵੀ ਦਿੰਦੇ ਸਨ।ਸੂਤਰਾਂ ਦੇ ਮੁਤਾਬਕ ਪੰਚਕੂਲੇ ਦੀ ਪੁਲਿਸ ਨੇ ਸਿਰਸਾ ‘ਤੇ ਗੁਰੂਸਰ ਮੋਡੀਆਂ ਤੋਂ ਜਿੰਨੇ ਵੀ ਦਸਤਾਵੇਜ਼ ਬਰਾਮਦ ਕੀਤੇ ਸਨਉਨ੍ਹਾਂ ‘ਚੋਂ ਭਰੇ ਦੋ ਬੈਗ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਦੇ ਦਿੱਤੇ ਹਨ। ਇਨ੍ਹਾਂ ਦਸਤਾਵੇਜ਼ਾਂ ‘ਚ ਦੂਜੇ ਮਹੱਤਵਪੂਰਣ ਦਸਤਾਵੇਜ਼ਾਂ ਤੋਂ ਇਲਾਵਾ ਲੋਕਾਂ ਦੇ ਲੈਣ-ਦੇਣ ਨਾਲ ਜੁੜੇ ਕਈ ਮਹੱਤਵਪੂਰਨ ਦਸਤਾਵੇਜ਼ ਵੀ ਮੌਜੂਦ ਹਨ। ਸੂਤਰਾਂ ਦੇ ਮੁਤਾਬਕ ਗੁਰਮੀਤ ਰਾਮ ਰਹੀਮ ਲੋਕਾਂ ਨੂੰ ਬੈਂਕ ਦੀ ਤਰ੍ਹਾਂ ਵਿਆਜ ‘ਤੇ ਕਰਜ਼ਾ ਵੀ ਦਿੰਦਾ ਸੀ।ਸੂਤਰਾਂ ਦੇ ਮੁਤਾਬਿਕ ਗੁਰਮੀਤ ਰਾਮ ਰਹੀਮ ਨੇ ਆਪਣੇ ਜਾਨਣ ਵਾਲਿਆਂ ਨੂੰ ਕਰੋੜਾਂ ਰੁਪਏ ਕਰਜ਼ੇ ਦੇ ਰੂਪ ‘ਚ ਦਿੱਤੇ ਸੀ। ਇਲਜ਼ਾਮ ਹੈ ਕਿ ਪੈਸਾ ਉਧਾਰ ਦੇਣ ਦੇ ਨਾਲ-ਨਾਲ ਰਾਮ ਰਹੀਮ ਪੈਸਾ ਕਮਾਉਣ ਲਈ ਸ਼ਾਹੂਕਾਰ ਵੀ ਬਣ ਜਾਂਦਾ ਸੀ। ਸੂਤਰਾਂ ਦੇ ਮੁਤਾਬਕ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਸੌਂਪੇ ਕਾਗਜਾਂ ‘ਚ ਡੇਰੇ ਦੀ ਸਾਰੀ ਸੰਪਤੀ ਤੇ ਲੈਣ-ਦੇਣ ਦੀ ਜਾਣਕਾਰੀ ਵੀ ਹੈ। ਇਹ ਸੰਪਤੀ ਹਰਿਆਣੇ ਦੇ 11 ਜਿਲ੍ਹਿਆਂ ਤੇ ਦੇਸ਼ ਦੇ ਵੱਖਰੇ-ਵੱਖਰੇ 7 ਰਾਜਾਂ ‘ਚ ਵੀ ਸਥਿਤ ਹੈ। ਇਸਦੇ ਇਲਾਵਾ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਹਰਿਆਣਾ ਵਿਕਾਸ ਅਥਾਰਟੀ (ਹੁੱਡਾ) ਨੂੰ ਇੱਕ ਪੱਤਰ ਲਿਖਕੇ ਗੁਰਮੀਤ ਰਾਮ ਰਹੀਮ ਦੇ ਨਾ ‘ਤੇ ਅਲਾਟ ਕੀਤੀ ਗਈਆਂ ਸਾਈਟਾਂ ਦੀ ਜਾਣਕਾਰੀ ਵੀ ਮੰਗੀ ਗਈ ਹੈ।ਗੁਰੂਸਰ ਮੋਡੀਆਂ ਤੇ ਸਿਰਸਾ ਤੋਂ ਬਰਾਮਦ ਦਸਤਾਵੇਜ਼ਾਂ ਦੀ ਪੜਤਾਲ ਤੋਂ ਸਾਹਮਣੇ ਆਇਆ ਹੈ ਕਿ ਗੁਰਮੀਤ ਰਾਮ ਰਹੀਮ ਨੇ ਹਰਿਆਣੇ ਤੋਂ ਇਲਾਵਾ ਪੰਜਾਬ, ਦਿੱਲੀ, ਰਾਜਸਥਾਨ ‘ਤੇ ਹਿਮਾਚਲ ਪ੍ਰਦੇਸ਼ ਸਹਿਤ ਕਈ ਹੋਰ ਰਾਜਾਂ ‘ਚ ਵੀ ਪ੍ਰਾਪਟੀ ਖਰੀਦੀ ਸੀ। ਗੁਰਮੀਤ ਰਾਮ ਰਹੀਮ ਜ਼ਮੀਨ ਵੀ ਖਰੀਦ-ਵਪਾਰ ਦੇ ਕਾਰੋਬਾਰ ‘ਚ ਵੀ ਸ਼ਾਮਿਲ ਸੀ। ਡੇਰੇ ਦੇ ਕੁੱਝ ਸਾਬਕਾ ਸੇਵਾਦਾਰਾਂ ਦੇ ਮੁਤਾਬਿਕ ਗੁਰਮੀਤ ਰਾਮ ਰਹੀਮ ਆਪਣੇ ਚੇਲਿਆਂ ਤੋਂ ਬਹੁਤ ਘੱਟ ਪੈਸਿਆਂ ‘ਚ ਜ਼ਮੀਨ ਖਰੀਦ ਕੇ ਆਪ ਡੇਰਿਆਂ ਨੂੰ ਭਾਰੀ ਕੀਮਤ ‘ਤੇ ਵੇਚਦਾ ਸੀ। ਪੁਲਿਸ ਨੂੰ ਮਿਲੇ ਦਸਤਾਵੇਜ਼ਾਂ ਦੇ ਆਧਾਰ ‘ਤੇ ਜ਼ਮੀਨ ਨੂੰ ਖਰੀਦਣ ਲਈ ਦਿੱਤੇ ਗਏ ਪੈਸੇ ‘ਤੇ ਆਪਣੇ ਵਿਸ਼ਵਾਸ-ਪਾਤਰ ਲੋਕਾਂ ਦੇ ਨਾਂ ਤੋਂ ਬਣਾਏ ਗਏ ਫਰਮਾਂ ਦੇ ਨਕਲੀ ਬਿੱਲ ‘ਤੇ ਲੈਣ-ਦੈਣ ਦੇ ਕਾਗਜ ਸ਼ਾਮਿਲ ਹਨ।ਉੱਧਰ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸੂਤਰਾਂ ਦੇ ਮੁਤਾਬਿਕ ਹਰਿਆਣਾ ਪੁਲਿਸ ਨੇ ਈਡੀ ਨੂੰ ਇੱਕ ਹਾਰਡ ਡਿਸਕ ਵੀ ਦਿੱਤੀ ਹੈ। ਜਿਸ ‘ਚ ਲੈਣ-ਦੇਣ ਸੰਬੰਧੀ ਕਈ ਜਾਣਕਾਰੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਇਸ ਕਾਗਜਾਂ ਦੀ ਛਾਣਬੀਨ ਕਰਨ ਦੇ ਬਾਅਦ ਗੁਰਮੀਤ ਰਾਮ ਰਹੀਮ ‘ਤੇ ਉਸ ਦੇ ਲੈਣ-ਦੇਣ ਨੂੰ ਸੰਭਾਲਣ ਵਾਲੀ ਉਸਦੀ ਖਾਸ ਰਾਜਦਾਰ ਹਨੀਪ੍ਰੀਤ ਇੰਸਾ ਨੂੰ ਵੀ ਪੁੱਛ-ਗਿੱਛ ਲਈ ਸੱਦ ਸਕਦਾ ਹੈ। ਈਡੀ ਦੀ ਪੜਤਾਲ ਦੇ ਬਾਅਦ ਗੁਰਮੀਤ ਰਾਮ ਰਹੀਮ ‘ਤੇ ਹਨੀਪ੍ਰੀਤ ਇੰਸਾ ਦਾ ਇੱਕ ਹੋਰ ਘੋਟਾਲਾ ਸਾਹਮਣੇ ਆਇਆ ਹੈ। ਡੇਰੇ ਨਾਲ ਜੁੜੇ ਸੂਤਰਾਂ ਦੇ ਮੁਤਾਬਿਕ ਗੁਰਮੀਤ ਰਾਮ ਰਹੀਮ ਹਨੀਪ੍ਰੀਤ ਇੰਸਾ ਦੀ ਸਲਾਹ ਦੇ ਬਾਅਦ ਹੀ ਨਵੇਂ ਕੰਮ-ਕਾਜ ‘ਚ ਕਦਮ ਰੱਖਦਾ ਸੀ। ਹਨੀਪ੍ਰੀਤ ਦੇ ਜਿੰਮੇ ਡੇਰਿਆ ਦੀ ਆਮਦਨੀ ਵਧਾਉਣ ਤੋਂ ਇਲਾਵਾਂ ਉਸਦਾ ਪ੍ਰਬੰਧਨ ਵੀ ਸ਼ਾਮਿਲ ਸੀ। ਹੁਣ ਤੱਕ ਮਿਲੇ ਦਸਤਾਵੇਜ਼ਾਂ ਦੇ ਆਧਾਰ ‘ਤੇ ਗੁਰਮੀਤ ਰਾਮ ਰਹੀਮ ਨੇ ਕਈ ਸੰਪਤੀਆਂ ਹਨੀਪ੍ਰੀਤ ਇੰਸਾ ਦੇ ਨਾਂ ‘ਤੇ ਵੀ ਖਰੀਦੀਆਂ ਸਨ। ਫਿਲਹਾਲ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀ ਪੰਚਕੂਲੇ ਤੋਂ ਬਰਾਮਦ ਦਸਤਾਵੇਜ਼ਾਂ ਦੇ ਦੋ ਬੈਗ ਲੈ ਕੇ ਛਾਣਬੀਨ ‘ਚ ਲੱਗੇ ਹੋਏ ਹਨ।