ਪੰਚਕੁਲਾ : ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਰੋਹਤਕ ਦੀ ਸਨਾਰੀਆ ਜੇਲ੍ਹ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਮੂੰਹ ਬੋਲੀ ਬੇਟੀ ਹਨੀਪ੍ਰੀਤ 6 ਦਿਨ ਪੁਲਿਸ ਰਿਮਾਂਡ ‘ਤੇ ਸੀ। ਰਿਮਾਂਡ ਖਤਮ ਹੋਣ ‘ਤੇ ਮੰਗਲਵਾਰ ਨੂੰ ਐਸ ਆਈ ਟੀ ਨੇ ਉਸ ਨੂੰ ਅਤੇ ਸੁਖਦੀਪ ਕੌਰ ਨੂੰ ਪੰਚਕੂਲਾ ਕੋਰਟ ਵਿੱਚ ਪੇਸ਼ ਕੀਤਾ। ਪੁਲਿਸ ਸੂਤਰਾਂ ਦੇ ਮੁਤਾਬਿਕ ਹਨੀਪ੍ਰੀਤ ਨੇ ਕਬੂਲਿਆ ਹੈ ਕਿ ਜੋ 25 ਅਗਸਤ ਨੂੰ ਪੰਚਕੂਲਾ ‘ਚ ਹਿੰਸਾ ਹੋਈ ਸੀ ਉਸ ਹਿੰਸਾ ਦੀ ਸਾਜਿਸ਼ ‘ਚ ਉਹ ਵੀ ਸ਼ਾਮਿਲ ਸੀ। ਇਸ ਤੋਂ ਇਲਾਵਾ ਪੁਲਿਸ ਨੇ ਕੋਰਟ ‘ਚ ਕਿਹਾ ਹੈ ਕਿ ਉਹ ਜਲਦ ਹੀ ਲੈਪਟਾਪ ਰਿਕਅਵਰ ਕਰਨਗੇ ਜਿਸ ‘ਚ ਇਕ ਨਕਸ਼ਾ ਹੈ।
ਉਸ ਨਕਸ਼ੇ ‘ਚ ਪੰਚਕੂਲਾ ਸ਼ਹਿਰ ਦੀ ਸਾਰੀ ਡਿਟੇਲ ਸੀ ਤੇ ਭੱਜਣ ਦੀ ਵੀ ਪਲਾਨਿੰਗ ਸੀ। ਐਸ ਆਈ ਟੀ ਨੇ ਕਿਹਾ ਕਿ ਹਨੀਪ੍ਰੀਤ ਨੇ ਹੀ ਦੇਸ਼ ਵਿਰੋਧੀ ਵੀਡੀਓ ਬਣਾਕੇ ਵਾਇਰਲ ਕੀਤਾ ਸੀ। ਇਸ ਵੀਡੀਓ ਵਿੱਚ ਨਾਅਰੇਬਾਜੀ ਕੀਤੀ ਜਾ ਰਹੀ ਸੀ ਕਿ ਬਾਬਾ ਨੂੰ ਸਜ਼ਾ ਹੋਈ ਤਾਂ ਹਿੰਦੁਸਤਾਨ ਦਾ ਨਕਸ਼ਾ ਦੁਨੀਆ ਤੋਂ ਮਿਟਾ ਦੇਣਗੇ। SIT ਨੇ ਕਿਹਾ ਕਿ ਵਾਇਰਲ ਵੀਡੀਓ ਦੇ ਸਬੂਤ ਹਨੀਪ੍ਰੀਤ ਦੇ ਮੋਬਾਇਲ ਵਿੱਚ ਹੈ ਅਤੇ ਮੋਬਾਇਲ ਸੁਖਦੀਪ ਦੇ ਰਿਸ਼ਤੇਦਾਰ ਦੇ ਘਰ ਬਿਜਨੌਰ ਵਿੱਚ ਹੈ।
ਪੰਚਕੂਲਾ ਵਿੱਚ ਦੰਗਾ ਕਰਾਉਣ ਲਈ ਹਨੀਪ੍ਰੀਤ ਦੇ ਮਾਰਕ ਕੀਤੇ ਮੈਪ ਲੈਪਟਾਪ ਵਿੱਚ ਹਨ, ਹੁਣ ਇਹ ਸਭ ਕੁਝ ਬਰਾਮਦ ਕਰਨਾ ਹੈ। ਐਸ ਆਈ ਟੀ ਨੇ ਇਹ ਵੀ ਕਿਹਾ ਕਿ ਮੋਬਾਇਲ ਅਤੇ ਲੈਪਟਾਪ ਸਿਰਸਾ ਡੇਰੇ ਵਿੱਚ ਲੁਕਾਏ ਗਏ ਹਨ, ਜਿਸ ਵਿੱਚ ਦੰਗਿਆਂ ਲਈ ਬਣਾਏ ਗਏ ਨਕਸ਼ੇ ਅਤੇ ਮੈਂਬਰਾਂ ਦੀ ਡਿਊਟੀ ਦਾ ਜਿਕਰ ਹੈ। ਉਹ ਪਵਨ ਇੰਸਾਂ, ਆਦਿਤਿਆ ਇੰਸਾਂ ਅਤੇ ਗੋਬੀਰਾਮ ਦੇ ਟਿਕਾਣੇ ਜਾਣਦੀ ਹੈ, ਇਨ੍ਹਾਂ ਨੂੰ ਫੜਵਾ ਸਕਦੀ ਹੈ, ਇਸ ਲਈ 9 ਦਿਨ ਦਾ ਰਿਮਾਂਡ ਦਿੱਤਾ ਜਾਵੇ। ਇਹ ਲੋਕ ਹਿਮਾਚਲ ਦੇ ਰਾਮਪੁਰ ਬੁਸ਼ਹਰ ਅਤੇ ਗੁਡ਼ਗਾਂਵ ਵਿੱਚ ਹਨ।
ਉਸਦੇ ਸਾਥੀ ਮੁਹਿੰਦਰ ਇੰਸਾਂ ਨੂੰ ਗਵਾਲੀਅਰ ਦੇ ਕੋਲ ਇੱਕ ਫ਼ਾਰਮ ਹਾਉਸ ਤੋਂ ਫੜਨਾ ਹੈ। ਕੋਰਟ ਨੇ 3 ਦਿਨ ਦਾ ਰਿਮਾਂਡ ਦਿੱਤਾ।
ਰਾਮ ਰਹੀਮ ਦੇ ਦੇ ਪੀ ਏ ਨੇ ਕਬੂਲਿਆ ਕਿ ਦੰਗੀਆਂ ਲਈ ਹੋਇਆ ਸੀ ਕਾਲੇ ਧੰਨ ਦਾ ਇਸਤੇਮਾਲ
ਗੁਰਮੀਤ ਰਾਮ ਰਹੀਮ ਦੇ ਪੀ ਏ ਰਾਕੇਸ਼ ਨੇ ਪੁਲਿਸ ਨੂੰ ਦੱਸਿਆ ਕਿ ਸਿਰਸਾ ਡੇਰੇ ਵਿੱਚ 17 ਅਗਸਤ ਨੂੰ ਹੋਈ ਮੀਟਿੰਗ ਵਿੱਚ ਉਹ ਸ਼ਾਮਿਲ ਸੀ। ਉਸ ਨੇ ਦੱਸਿਆ ਕਿ ਪੰਚਕੂਲਾ ਵਿੱਚ ਦੰਗੇ ਦੀ ਫੰਡਿੰਗ ਕਾਲੇ ਧੰਨ ਤੋਂ ਕੀਤੀ ਗਈ ਸੀ।
ਇਸ ਸਾਜਿਸ਼ ‘ਤੇ ਹੋਣ ਵਾਲੇ ਖਰਚ ਦਾ ਅਨੁਮਾਨ ਲਗਾਇਆ ਗਿਆ ਅਤੇ ਫਿਰ ਫਰਜੀ ਦਸਤਾਵੇਜ਼ ਤਿਆਰ ਕਰਾਏ ਗਏ ਤਾਂਕਿ ਕਾਲੇ ਧੰਨ ਨੂੰ ਵਾਇਟ ਕੀਤਾ ਜਾ ਸਕੇ। ਰਾਕੇਸ਼ ਨੂੰ ਕੋਰਟ ਨੇ ਜਿਊਡਿਸ਼ਿਅਲ ਰਿਮਾਂਡ ‘ਤੇ ਭੇਜ ਦਿੱਤਾ ਹੈ। ਹਨੀਪ੍ਰੀਤ ਦੇ ਕਹਿਣ ‘ਤੇ ਬਣਾਏ ਜਾਲੀ ਦਸਤਾਵੇਜ਼ ਰਾਜਸਥਾਨ ਦੇ ਗੁੁਰੁਸਰ ‘ਚ ਮੌਜੂਦ ਹਨ।