
ਚੰਡੀਗੜ੍ਹ: ਗੁਰਮੀਤ ਰਾਮ ਰਹੀਮ ਨਾਲ ਹਨੀਪ੍ਰੀਤ ਦੇ ਰੋਹਤਕ ਜੇਲ੍ਹ ਤੱਕ ਨਾਲ ਜਾਣ ਦੇ ਰਾਜ਼ ਤੋਂ ਪੜ੍ਹਦਾ ਉੱਠ ਗਿਆ ਹੈ। ‘ਏਬੀਪੀ ਸਾਂਝਾ’ ਹੱਥ ਲੱਗੇ ਦਸਤਾਵੇਜ਼ਾਂ ‘ਚ ਖੁਲਾਸਾ ਹੋਇਆ ਹੈ ਕਿ ਹਨੀਪ੍ਰੀਤ ਨੇ ਰਾਮ ਰਹੀਮ ਦੇ ਨਾਲ ਜਾਣ ਦੇ ਮੈਡੀਕਲ ਸਰਟੀਫਿਕੇਟ ਜਾਅਲੀ ਬਣਾਏ ਸਨ।

ਇਹ ਫੈਸਲਾ 17 ਅਗਸਤ ਨੂੰ ਹੋਈ ਡੇਰਾ ਸਿਰਸਾ ‘ਚ ਮੀਟਿੰਗ ਲਿਆ ਗਿਆ ਸੀ। ਇਸ ਤੋਂ ਬਾਅਦ ਰਾਮ ਰਹੀਮ ਦੀ ਮੈਡੀਕਲ ਰਿਪੋਰਟ ਤਿਆਰ ਕੀਤੀ ਗਈ, ਜਿਸ ‘ਚ ਹਨੀਪ੍ਰੀਤ ਨੂੰ ਰਾਮ ਰਹੀਮ ਦਾ ਅਟੈਂਡੇਂਟ ਬਣਾਇਆ ਗਿਆ।
‘ਏਬੀਪੀ ਸਾਂਝਾ’ ਹੱਥ ਲੱਗੀ ਰਿਪੋਰਟ ‘ਚ ਚਾਰ ਡਾਕਟਰਾਂ ਦੇ ਨਾਮ ਹਨ ਜਿਨ੍ਹਾਂ ‘ਚ ਮਹਿੰਦਰ ਪ੍ਰਤਾਪ ਸਿੰਘ ਤੇ ਗੌਰਵ ਅਗਰਵਾਲ ਜੋ ਡੇਰੇ ਦੇ ਹਨ ਤੇ ਸਮੀਰ ਬਹਿਲ ਤੇ ਜੈਅ ਕਰਤਾਨੀ ਦਿੱਲੀ ਦੇ ਮੈਕਸ ਹਸਪਤਾਲ ਦੇ ਹਨ। ਇਨ੍ਹਾਂ ਨੇ ਹੀ ਜਾਅਲੀ ਮੈਡੀਕਲ ਬਣਾਇਆ ਸੀ। ਇਸ ਤੋਂ ਬਾਅਦ ਕੋਰਟ ਨੇ ਹਨੀਪ੍ਰੀਤ ਨੂੰ ਰਾਮ ਰਹੀਮ ਦੇ ਨਾਲ ਰੋਹਤਕ ਜੇਲ੍ਹ ਤੱਕ ਜਾਣ ਲਈ ਆਗਿਆ ਦਿੱਤੀ ਸੀ।

Sikh Website Dedicated Website For Sikh In World
				