ਗਾ (ਸੁਰਿੰਦਰ ਸੇਖਾਂ) : ਸ਼ਨੀਵਾਰ ਸਵੇਰੇ ਲਗਭਗ 8 ਵਜੇ ਸੰਘਣੀ ਧੁੰਦ ਕਾਰਨ ਅਲਪਾਈਨ ਕਾਲਜ ਦੇ ਨਜ਼ਦੀਕ ਓਰਬਿਟ ਕੰਪਨੀ ਦੀ ਬੱਸ ਵਲੋਂ ਖੱਟੜਾ ਕੰਪਨੀ ਦੀ ਬੱਸ ਨੂੰ ਪਿਛੋਂ ਟੱਕਰ ਮਾਰ ਦਿੱਤੀ ਗਈ।
ਜਿਸ ਕਾਰਨ ਖੱਟੜਾ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਬਾਘਾਪੁਰਾਣਾ ਵਾਲੇ ਪਾਸਿਓਂ ਆ ਰਹੇ ਕੈਂਟਰ ਨਾਲ ਟਕਰਾ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਓਰਬਿਟ ਕੰਪਨੀ ਅਤੇ ਖੱਟੜਾ ਕੰਪਨੀ ਦੀ ਬੱਸ ਅੱਗੇ ਨਿਕਲਣ ਦੀ ਜਿੱਦਬਾਜ਼ੀ ਕਾਰਨ ਤੇਜ਼ੀ ਨਾਲ ਜਾ ਰਹੀਆਂ ਸਨ ਤਾਂ
ਅੱਗਿਓਂ ਕੋਈ ਵਾਹਨ ਆ ਗਿਆ ਅਤੇ ਖੱਟੜਾ ਕੰਪਨੀ ਦੀ ਬੱਸ ਨੇ ਅਚਾਨਕ ਬ੍ਰੇਕ ਲਗਾ ਦਿੱਤੀ ਜਿਸ ਨਾਲ ਓਰਬਿਟ ਕੰਪਨੀ ਦੀ ਬੱਸ ਨੇ ਦੀ ਖੱਟੜਾ ਬੱਸ ਨਾਲ ਪਿੱਛੋਂ ਟੱਕਰ ਹੋ ਗਈ।

ਟੱਕਰ ਕਾਰਨ ਖੱਟੜਾ ਬੱਸ ਬੇਕਾਬੂ ਹੋ ਕੇ ਕੈਂਟਰ ਨਾਲ ਟਕਰਾ ਗਈ। ਇਸ ਹਾਦਸੇ ਨਾਲ ਕੈਂਟਰ ਅਤੇ ਬੱਸ ਦੇ ਪਰਖੱਚੇ ਉੱਡ ਗਏ
ਅਤੇ 30-35 ਦੇ ਕਰੀਬ ਸਵਾਰੀਆਂ ਅਤੇ ਦੋਵੇਂ ਵਾਹਨਾਂ ਦਾ ਡਰਾਈਵਰ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ।
Sikh Website Dedicated Website For Sikh In World
				

