ਅਮਰੀਕਾ ਰਹਿਣ ਵਾਲਿਆਂ ਲਈ ਵੱਡੀ ਤਾਜਾ ਖਬਰ ਦੇਖੋ
ਅਮਰੀਕਾ ‘ ਚ ਪੜ੍ਹ ਰਹੇ ਅਤੇ ਕਮ ਕਰ ਰਹੇ ਲੱਖਾਂ ਤੋਂ ਜ਼ਿਆਦਾ ਭਾਰਤੀਆਂ ਇੰਜੀਨੀਅਰਸ ਲਈ ਚੰਗੀ ਖਬਰ ਹੈ। ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਫਿਲਹਾਲ ਕਿਸੇ ਅਜਿਹੇ ਪ੍ਰਪੋਜਲ ਨੂੰ ਲਾਗੂ ਕਰਨ ਦੇ ਮਨ ਨਹੀਂ ਬਣਾਇਆ ਹੈ ਜਿਸਦੀ ਵਜ੍ਹਾਂ ਨਾਲ ਐੱਚ-1ਬੀ ਵੀਜਾ ਧਾਰਕਾਂ ਨੂੰ ਅਮਰੀਕਾ ਛੱਡਣਾ ਪਵੇ।
ਦਰਅਸਲ ਪਿਛਲੇ ਦਿਨ੍ਹਾਂ ‘ਚ ਇਕ ਰਿਪੋਰਟ ਆਈ ਸੀ, ਜਿਸ ‘ਚ ਕਿਹਾ ਗਿਆ ਸੀ ਕਿ ਟਰੰਪ ਐੱਚ-1ਬੀ ਵੀਜਾ ਨਾਲ ਸਬੰਧਿਤ ਨਿਯਮਾਂ ਨੂੰ ਅਤੇ ਸ਼ਖਤ ਬਣਾਉਣ ‘ਤੇ ਵਿਚਾਰ ਕਰ ਰਹੇ ਹਨ। ਮੰਨਿਆ ਜਾ ਰਿਹਾ ਸੀ ਕਿ ਇਸਦੀ ਵਜ੍ਹਾਂ ਨਾਲ ਉੱਥੇ ਕੰਮ ਕਰਨ ਵਾਲੇ 750,000 ਆਈ.ਟੀ.ਇੰਜੀਨੀਅਰਸ ਦੀ ਨੌਕਰੀ ਵੀ ਖਤਰੇ ‘ਚ ਪੈ ਜਾਵੇਗੀ ਅਤੇ ਉਨ੍ਹਾਂ ਨੂੰ ਭਾਰਤ ਵਾਪਸ ਆਉਣਾ ਪੇਵਗਾ।
ਹੁਣ ਇਸ ‘ਤੇ ਸਫਾਈ ਦਿੰਦੇ ਹੋਏ ਅਧਿਕਾਰੀ ਨੇ ਕਿਹਾ ਕਿ ਯੂ.ਐੱਸ. ਸਿਟੀਜਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸ ( USCIS) ਅਜਿਹੇ ਕਿਸੇ ਬਦਲਾਅ ਨੂੰ ਕਰਨ ਦੀ ਫਿਲਹਾਲ ਨਹੀਂ ਸੋਚ ਰਿਹਾ ਹੈ। ਉੱਥੇ ”USCIS ਦੇ ਮੀਡੀਆ ਪ੍ਰਮੁੱਖ ਜੋਨਾਧਨ ਵਿਧੰਗਟਨ ਨੇ ਕਿਹਾ ਕਿ ਜੇਕਰ ਯੂ.ਐੱਸ. ਅਜਿਹਾ ਕੁਝ ਕਰਨ ਵਾਲਾ ਹੁੰਦਾ ਤਾਂ ਇਸਦਾ ਇਹ ਮਤਲਬ ਨਹੀਂ ਕੀ ਲੋਕਾਂ ਨੂੰ ਨੌਕਰੀਆਂ ਛੱਡ ਕੇ ਆਪਣੇ ਦੇਸ਼ ਜਾਣਾ ਹੀ ਹੋਵੇਗਾ।
ਵਿਥੰਗਟਨ ਨੇ ਦੱਸਿਆ ਕਿ ਕਾਨੂੰਨ ਦੀ ਧਾਰਾ 106 ਈ-ਬੀ ਦੇ ਤਹਿਤ ਇਨ੍ਹਾਂ ਪੇਸ਼ੇਵਰਾਂ ਦੇ ਨਿਯਾਤਕ ਇਕ-ਇਕ ਸਾਲ ਦੇ ਲਈ ਵਿਸਤਾਰ ਦੇ ਲਈ ਜ਼ਿਦ ਕਰ ਸਕਦੇ ਹਨ। ਵਿਥੰਗਟਨ ਨੇ ਕਿਹਾ, ਰਾਸ਼ਟਰਪਤੀ ਡੋਨਾਲਡ ਟਰੰਪ ਦੇ ‘ ਬਾਈ ਅਮਰੀਕਨ, ਹਾਇਰ ਅਮਰੀਕਨ’ ਸਬੰਧੀ ਆਦੇਸ਼ ‘ਤੇ ਅਮਲ ਦੇ ਲਈ ਏਜੰਸੀ ਕਈ ਤਰ੍ਹਾਂ ਦੇ ਨੀਤੀਗਤ ਬਦਲਾਵਾਂ ਨੂੰ ਅੱਗੇ ਵਧਾ ਰਹੀ ਹੈ। ਇਸਦੇ ਤਹਿਤ ਰੋਜ਼ਗਾਰ ਨਾਲ ਜੁੜੇ ਤਮਾਮ ਵੀਜੇ ਪ੍ਰੋਗਰਾਮਾਂ ਦੀ ਵੀ ਸਮੀਖਿਆ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਐੱਚ-1ਬੀ ਵੀਜੇ ‘ਤੇ ਚੱਲ ਰਹੀ ਬਹਿਸ ਦਾ ਅਸਰ ਭਾਰਤ ‘ਚ ਵੀ ਦਿਖਣ ਲਗਾ ਹੈ। ਖਬਰਾਂ ਦੇ ਮੁਤਾਬਕ, ਭਾਰਤ ‘ਚ ਆਈ.ਟੀ. ਸੈਕਟਰ ‘ਚ ਲੱਖਾਂ ਲੋਕਾਂ ਦੀ ਨੌਕਰੀ ‘ਤੇ ਖਤਰਾ ਮੰਡਰਾ ਰਿਹਾ ਹੈ ਅਤੇ ਬਹੁਤ ਸਾਰੇ ਲੋਕਾਂ ਨੂੰ ਤਾਂ ਨੋਟਿਸ ਧਮਾ ਵੀ ਦਿੱਤਾ ਗਿਆ ਹੈ। ਦਰਅਸਲ, ਕੰਪਨੀਆਂ ਉਨ੍ਹਾਂ ਲੋਕਾਂ ਦੇ ਲਈ ਹੁਣੇ ਤੋਂ ਜਗ੍ਹਾਂ ਖਾਲੀ ਕਰਨ ‘ਚ ਲਗ ਗਈ ਹੈ ਜਿਨ੍ਹਾਂ ਨੇ ਸੰਭਵਿਤ ਤੌਰ ‘ਤੇ ਅਮਰੀਕਾ ਵਾਪਸ ਭੇਜ ਸਕਦਾ ਹੈ।
ਦੱਸ ਦੇਈਏ ਕਿ ਹਾਲ ਹਿ ‘ ਚ ਖਬਰ ਆਈ ਸੀ ਕਿ ਅਮਰੀਕਾ ‘ਚ H – 1B ਵੀਜ਼ਾ ਹੋਲਡਰਸ ਦੀ ਪਤਨੀ ਜਾਂ ਪਤੀ ਨੂੰ ਉੱਥੇ ਨੌਕਰੀ ਮਿਲਣ ‘ ਚ ਮੁਸ਼ਕਿਲ ਹੋ ਸਕਦੀ ਹੈ। ਦਰਅਸਲ, ਟਰੰਪ ਐਡਮਿਨਿਸਟ੍ਰੇਸ਼ਨ ਬਰਾਕ ਓਬਾਮਾ ਦੇ ਰਾਸ਼ਟਰਪਤੀ ਹੁੰਦੇ ਹੋਏ ਬਣਾਇਆ ਗਈਆਂ ਸੀ | ਇੱਕ ਨਿਯਮ ਨੂੰ ਰੱਦ ਕਰਨ ‘ਤੇ ਵਿਚਾਰ ਹੋ ਰਿਹਾ ਹੈ। ਅਜਿਹਾ ਹੋਇਆ ਤਾਂ ਸਭ ਤੋਂ ਜ਼ਿਆਦਾ ਅਸਰ ਉੱਥੇ ਕੰਮ ਕਰਨ ਵਾਲੇ ਭਾਰਤੀਆਂ ‘ਤੇ ਹੋਵੇਗਾ। ਅਜਿਹਾ ਇਸ ਲਈ, ਕਿਉਂਕਿ H-1B ਹੋਲਡਰਸ ‘ਚ 70 % ਭਾਰਤੀਆਂ ਹਨ।
ਹੁਣ ਐੱਚ1-ਬੀ ਵੀਜ਼ਾ ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਖਤੀ ਦੇ ਬਾਅਦ ਵੱਡੀ ਗਿਣਤੀ ‘ਚ ਭਾਰਤੀ ਪੇਸ਼ੇਵਰ ਕੈਨੇਡਾ ਦਾ ਰੁਖ਼ ਕਰ ਰਹੇ ਹਨ। ਵੀਜ਼ਾ ਨਿਯਮ ਆਸਾਨ ਹੋਣ ਕਾਰਨ ਹੁਣ ਆਈ. ਟੀ. ਪੇਸ਼ੇਵਰ ਕੈਨੇਡਾ ਦੀਆਂ ਕੰਪਨੀਆਂ ‘ਚ ਨੌਕਰੀ ਲਈ ਅਪਲਾਈ ਕਰ ਰਹੇ ਹਨ। ਇਸ ਦੀ ਵਜ੍ਹਾ ਹੈ ਕੈਨੇਡਾ ਦਾ ਨਵਾਂ ‘ਫਾਸਟ ਟ੍ਰੈਕ ਵੀਜ਼ਾ ਪ੍ਰੋਗਰਾਮ’। ਇਸ ਵੀਜ਼ਾ ਪ੍ਰੋਗਰਾਮ ਤਹਿਤ ਹੁਣ ਹਾਈ ਸਕਲਿਡ ਯਾਨੀ ਉੱਚ ਹੁਨਰਮੰਦ ਵਰਕਰਾਂ ਨੂੰ 2 ਹਫਤੇ ਜਾਂ 15 ਦਿਨ ਅੰਦਰ ਵੀਜ਼ਾ ਦੇਣ ਦਾ ਨਿਯਮ ਹੈ। ਇਹ ਵੀਜ਼ਾ ਕੰਪਿਊਟਰ ਪ੍ਰੋਗਰਾਮਰ ਅਤੇ ਸਾਫਟਵੇਅਰ ਇੰਜੀਨਅਰ, ਜੋ ਕਿ ਹਾਈ ਸਕਲਿਡ ਵਰਕਰ ਹਨ ਉਨ੍ਹਾਂ ਨੂੰ ਹੁਣ ਤਕ ਦਿੱਤਾ ਜਾ ਚੁੱਕਾ ਹੈ