ਅਮਰੀਕਾ ਜਾਣ ਦੇ ਸ਼ੋਕੀਨ ਚੰਗੀ ਤਰ੍ਹਾਂ ਪੜ੍ਹੋ ਇਹ ਖਬਰ , ਹੁਣ ਅਮਰੀਕਾ ਜਾਣ ਲਈ ਕਰਨਾ ਪਵੇਗਾ ਇਹ ਕੰਮ !!
ਅਮਰੀਕਾ ਦੇ ਵੀਜ਼ੇ ਲਈ ਅਰਜ਼ੀ ਦੇਣ ਵਾਲਿਆਂ ਨੂੰ ਹੁਣ ਆਪਣੇ ਪੁਰਾਣੇ ਮੋਬਾਇਲ ਨੰਬਰਾਂ, ਈ-ਮੇਲ ਆਈ.ਡੀ ਅਤੇ ਸੋਸ਼ਲ ਮੀਡੀਆ ਦੇ ਇਤਿਹਾਸ ਸਮੇਤ ਕਈ ਹੋਰ ਜਾਣਕਾਰੀਆਂ ਵੀ ਮੁਹੱਈਆ ਕਰਾਉਣੀਆਂ ਹੋਣਗੀਆਂ। ਟਰੰਪ ਪ੍ਰਸ਼ਾਸਨ ਨੇ ਵੀਜ਼ਾ ਪ੍ਰਬੰਧਾਂ ਨੂੰ ਔਖਾ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ ਤਾਂ ਕਿ ਦੇਸ਼ ਲਈ ਖਤਰਾ ਬਣਨ ਵਾਲੇ ਲੋਕਾਂ ਨੂੰ ਇੱਥੇ ਆਉਣ ਤੋਂ ਰੋਕਿਆ ਜਾ ਸਕੇ।
ਇਕ ਦਸਤਾਵੇਜ਼ ਮੁਤਾਬਕ ਗੈਰ-ਸ਼ਰਨਾਰਥੀ ਵੀਜ਼ੇ ‘ਤੇ ਅਮਰੀਕਾ ਆਉਣ ਦੀ ਇੱਛਾ ਰੱਖਣ ਵਾਲੇ ਹਰ ਇਨਸਾਨ ਨੂੰ ਸਵਾਲਾਂ ਦੀ ਇਕ ਸੂਚੀ ਦਾ ਜਵਾਬ ਦੇਣਾ ਹੋਵੇਗਾ। ਗ੍ਰਹਿ ਵਿਭਾਗ ਦਾ ਅੰਦਾਜ਼ਾ ਹੈ ਕਿ ਨਵੇਂ ਨਿਯਮਾਂ ਨਾਲ 7.1 ਲੱਖ ਸ਼ਰਨਾਰਥੀ ਵੀਜ਼ਾ ਬਿਨੈਕਾਰ ਅਤੇ 1.4 ਕਰੌੜ ਗੈਰ-ਸ਼ਰਨਾਰਥੀ ਵੀਜ਼ਾ ਬਿਨੈਕਾਰ ਪ੍ਰਭਾਵਿਤ ਹੋਣਗੇ।
ਇਸ ਵਿਚ ਕਿਹਾ ਗਿਆ ਹੈ ਕਿ ਵੀਜ਼ਾ ਬਿਨੈਕਾਰਾਂ ਨੂੰ ਵੱਖ-ਵੱਖ ਸੋਸ਼ਲ ਮੀਡੀਆ ਦੇ ਯੂਜ਼ਰਨੇਮ ਅਤੇ ਮੌਜੂਦਾ ਫੋਨ ਨੰਬਰ ਦੀ ਜਾਣਕਾਰੀ ਸਮੇਤ ਪਿਛਲੇ 5 ਸਾਲ ਦੌਰਾਨ ਇਸਤੇਮਾਲ ਕੀਤੇ ਗਏ ਸਾਰੇ ਮੋਬਾਇਲ ਨੰਬਰਾਂ ਅਤੇ ਈ-ਮੇਲ ਆਈ.ਡੀ ਅਤੇ ਵਿਦੇਸ਼ੀ ਯਾਤਰਾਵਾਂ ਦੀ ਜਾਣਕਾਰੀ ਦੇਣੀ ਹੋਵੇਗੀ।
ਉਨ੍ਹਾਂ ਨੂੰ ਇਹ ਵੀ ਦੱਸਣਾ ਹੋਵੇਗਾ ਕਿ ਉਨ੍ਹਾਂ ਨੂੰ ਕਿਸੇ ਦੇਸ਼ ਵਿਚੋਂ ਕੱਢਿਆ ਤਾਂ ਨਹੀਂ ਗਿਆ ਸੀ ਜਾਂ ਉਨ੍ਹਾ ਦੇ ਪਰਿਵਾਰ ਦਾ ਕੋਈ ਮੈਂਬਰ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਤਾਂ ਨਹੀਂ ਸੀ।
ਇਸ ਦਸਤਾਵੇਜ਼ ਨੂੰ ਰਸਮੀ ਤੌਰ ‘ਤੇ ਸ਼ਾਇਦ ਅੱਜ ਪ੍ਰਕਾਸ਼ਿਤ ਕੀਤਾ ਜਾ ਸਕਦਾ ਹੈ। ਰਸਮੀ ਪ੍ਰਕਾਸ਼ਨ ਤੋਂ ਬਾਅਦ ਲੋਕਾਂ ਨੂੰ ਇਸ ਦੇ ਬਾਰੇ ਵਿਚ ਸੁਝਾਅ ਅਤੇ ਟਿੱਪਣੀ ਦੇਣ ਲਈ 60 ਦਿਨ ਦਾ ਸਮਾਂ ਦਿੱਤਾ ਜਾਏਗਾ।