ਹੁਣ 12 ਸਾਲ ਤਕ ਨਹੀਂ ਦੇਣਾ ਪਵੇਗਾ ਬਿਜਲੀ ਦਾ ਬਿੱਲ

ਨਵੀਂ ਦਿੱਲੀ—ਜੇਕਰ ਤੁਸੀ ਘਰ ਦੇ ਆਉਣ ਵਾਲੇ ਬਿਜਲੀ ਦੇ ਬਿੱਲ ਤੋਂ ਪਰੇਸ਼ਾਨ ਹੋ ਤਾਂ ਇਹ ਖਬਰ ਤੁਹਾਡੇ ਲਈ ਕਿਸੇ ਖੁਸ਼ਖਬਰੀ ਤੋਂ ਘੱਟ ਨਹੀਂ ਹੈ। ਕਿਉਂਕਿ ਹੁਣ ਬਾਜ਼ਾਰ ‘ਚ ਅਜਿਹੇ ਡਿਵਾਈਸ ਆਉਣ ਵਾਲੇ ਹਨ ਜੋ ਲੋਕਾਂ ਨੂੰ ਫ੍ਰੀ ‘ਚ ਬਿਜਲੀ ਉਪਲੱਬਧ ਕਰਵਾਉਣਗੇ। ਇਹ ਡਿਵਾਈਸ ਲਗਾਤਾਰ 12 ਸਾਲ ਤਕ ਫ੍ਰੀ ‘ਚ ਬਿਜਲੀ ਦੇਣ ‘ਚ ਸਮਰਥ ਹੈ।

ਸ ਡਿਵਾਈਸ ਨੂੰ ਭਾਰਤ ‘ਚ ਜਨਮੇ ਅਰਬਪਤੀ ਉਦਯੋਗਪਤੀ ਅਤੇ ਸਮਾਜਸੇਵੀ ਮਨੋਜ ਭਾਰਗਵ ਨੇ ਨਵੀਂ ਦਿੱਲੀ ‘ਚ ਆਯੋਜਿਤ ਹੋਏ ਇਕ ਇਵੈਂਟ ਦੌਰਾਨ ਡਾਕੀਊਮੈਂਟਰੀ ਫਿਲਮ-ਬਿਲਿਅਨਸ ਇਨ ਚੈਂਜ 2 ‘ਚ ਦਿਖਾਇਆ ਹੈ। ਇਸ ਇਵੈਂਟ ‘ਚ 5 ਨਵੇਂ ਖੋਜਕਾਰਾਂ ਦਾ ਲਾਈਵ ਡੈਮੋ ਦਿਖਾਇਆ ਗਿਆ ਹੈ ਜੋ ਬੁਨਿਆਦੀ ਜ਼ਰੂਰਤਾਂ ਦਾ ਸਿੱਧ ਹੱਲ ਕਰਦਾ ਹੈ।

ਹੰਸ 300 ਪਾਵਰਪੈਕ ਅਤੇ ਹੰਸ ਸੋਲਰ

ਭਾਰਗਵ ਨੇ ਇਸ ਇਵੈਂਟ ਦੌਰਾਨ ਪੋਰਟੇਬਲ ਸੋਲਰ ਡਿਵਾਈਸ ਹੰਸ 300 ਪਾਵਰਪੈਕ ਅਤੇ ਹੰਸ ਸੋਲਰ ਨੂੰ ਭਾਰਤੀ ਮਾਰਕੀਟ ‘ਚ ਪੇਸ਼ ਕਰਨ ਲਈ ਕਿਹਾ ਹੈ। ਇਨ੍ਹਾਂ ‘ਚ ਹੰਸ ਪਾਵਰਪੈਕ ਡਿਵਾਈਸ ਕੇਵਲ ਨਾ ਸਿਰਫ ਬਿਜਲੀ ਪੈਦਾ ਕਰਦਾ ਹੈ ਬਲਕਿ ਇਸ ‘ਚ ਬਿਜਲੀ ਸਟੋਰ ਵੀ ਕਰਦਾ ਹੈ। ਇਸ ਤਰ੍ਹਾਂ ਹੰਸ ਸੋਲਰ ਬ੍ਰਿਫਕੈਸ ਇਕ ਤਰ੍ਹਾਂ ਦਾ ਸੋਲਰ ਪਾਵਰ ਸਟੇਸ਼ਨ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਡਿਵਾਈਸ ਨਾਲ ਭਾਰੀ ਤਦਾਦ ‘ਚ ਜ਼ਰੂਰਤਮੰਦ ਲੋਕਾਂ ਨੂੰ ਬਿਜਲੀ ਉਪਲੱਬਧ ਕਰਵਾਈ ਜਾ ਸਕਦੀ ਹੈ।

12 ਸਾਲ ਤਕ ਮਿਲੇਗੀ ਬਿਜਲੀ

ਹੰਸ 300 ਪਾਵਰਪੈਕ ਤੋਂ ਪੈਦਾ ਹੋਣ ਵਾਲੀ ਬਿਜਲੀ ਤੋਂ ਕਈ ਬਲਬ, ਟੀ.ਵੀ. ਵਰਗੀਆਂ ਜ਼ਰੂਰਤਮੰਦ ਚੀਜ਼ਾਂ ਚੱਲਾਈਆਂ ਜਾ ਸਕਦੀਆਂ ਹਨ। ਇਸ ਨੂੰ 130 ਘੰਟੇ ਅਤੇ 300 ਘੰਟੇ ਦਾ ਪਾਵਰ ਦੇਣ ਵਾਲੇ ਦੋ ਵੇਰੀਐਂਟ ‘ਚ ਪੇਸ਼ ਕੀਤਾ ਗਿਆ ਹੈ।


ਇਨ੍ਹਾਂ ਦੋਵਾਂ ਵੇਰੀਐਂਟ ਦੀ ਕੀਮਤ ਸਿਰਫ 10,000 ਰੁਪਏ ਅਤੇ 14,000 ਰੁਪਏ ਰੱਖੀ ਗਈ ਹੈ। ਇਸ ‘ਚ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ‘ਤੇ ਕੰਪਨੀ ਵੱਲੋÎਂ 12 ਸਾਲਾਂ ਦੀ ਵਾਰੰਟੀ ਦਿੱਤੀ ਜੀ ਰਹੀ ਹੈ। ਇਸ ਦਾ ਮਤਲਬ 12 ਸਾਲ ਤਕ ਤੁਹਾਨੂੰ ਬਿਜਲੀ ਦਾ ਬਿੱਲ ਨਹੀਂ ਦੇਣਾ ਹੋਵੇਗਾ।

error: Content is protected !!