ਲੋਕਾਂ ਨੂੰ ਪੰਜਾਬੀ ਸਿਖਾਉਣ ਲਈ ਕੈਨੇਡਾ ਦੀ ਇੱਕ ਕੰਪਨੀ ਨੇ ਭਾਰਤ ਦੀ ਕੰਪਨੀ ਨਾਲ ਹੱਥ ਮਿਲਾਏ ਹਨ। ਇਸ ਤਹਿਤ ਦੋਵੇਂ ਸਾਂਝੇ ਰੂਪ ਵਿੱਚ ਇੱਕ ਐਪ ਤਿਆਰ ਕਰਨਗੇ।
ਇਹ ਐਪ ਲੋਕਾਂ ਨੂੰ ਪੰਜਾਬੀ ਲਿਖਣ ਤੇ ਪੜ੍ਹਨ ‘ਚ ਮਦਦ ਕਰੇਗੀ। ਇਹ ਜਾਣਕਾਰੀ ਕੈਨੇਡਾ ਦੇ ਹਾਊਸ ਆਫ ਕਾਮਨਜ਼ ਵਿੱਚ ਸਰਕਾਰ ਦੀ ਪਹਿਲੀ ਮਹਿਲਾ ਆਗੂ ਬਰਦੀਸ਼ ਚੱਗਰ ਨੇ ਦਿੱਤੀ।
ਉਨਾਂ ਦੱਸਿਆ, “ਪੰਜਾਬੀ ਸਾਡੀ ਮਾਂ ਭਾਸ਼ਾ ਹੈ, ਮੇਰੇ ਮਾਤਾ ਫਿਲੌਰ ਤੇ ਪਿਤਾ ਲੁਧਿਆਣਾ ਤੋਂ ਹਨ। ਕੈਨੇਡਾ ਵਿੱਚ ਰਹਿੰਦਿਆਂ ਮੈਂ ਸਭ ਤੋਂ ਪਹਿਲਾਂ ਪੰਜਾਬੀ ਭਾਸ਼ਾ ਹੀ ਸਿੱਖੀ ਸੀ।”
ਚੱਗਰ ਨੇ ਕਿਹਾ ਕਿ ਸਾਨੂੰ ਪੰਜਾਬੀ ਨਹੀਂ ਬਲਕਿ ਸ਼ੁੱਧ ਪੰਜਾਬੀ ਬੋਲਣੀ ਆਉਣੀ ਚਾਹੀਦੀ ਹੈ। ਇਹ ਐਪ ਲੋਕਾਂ ਨੂੰ ਪੰਜਾਬੀ ਸਿਖਾਉਣ ਵਿੱਚ ਕਾਫੀ ਮਦਦਗਾਰ ਸਾਬਤ ਹੋਵੇਗੀ।
ਜਾਣਕਾਰੀ ਮੁਤਾਬਕ 1 ਜੁਲਾਈ ਤੋਂ ਕੈਨੇਡਾ ਮੁੰਬਈ ਤੋਂ ਕੈਨੇਡਾ ਲਈ ਸਿੱਧੀ ਉਡਾਣ ਸ਼ੁਰੂ ਕਰਨ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਵੈਨਕੂਵਰ ‘ਚੋਂ ਦਿੱਲੀ ਤੇ ਟੋਰਾਂਟੋ ਤੋਂ ਦਿੱਲੀ ਲਈ ਸਿੱਧੀਆਂ ਉਡਾਣਾਂ ਦੀ ਸਹੂਲਤ ਹੈ।