ਸਿਰਸਾ: ਡੇਰਾ ਸਿਰਸਾ ਮੁਖੀ ਤੋਂ ਵੀ ਹਨੀਪ੍ਰੀਤ ਬਾਰੇ ਪੁੱਛਗਿਛ ਕੀਤੀ ਜਾ ਸਕਦੀ ਹੈ। ਇਹ ਗੱਲ ਹਰਿਆਣਾ ਦੇ ਡੀ.ਜੀ.ਪੀ. ਬੀ ਐਸ ਸੰਧੂ ਨੇ ਅੱਜ ਸਿਰਸਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ।ਓਹਨਾ ਕਿਹਾ ਕਿ ਰਾਮ ਰਹੀਮ ਤੋਂ ਪੂਰੀ ਸਖਤੀ ਨਾਲ ਇਸ ਬਾਰੇ ਪੁੱਛਗਿੱਛ ਕੀਤੀ ਜਾਵੇਗੀ | ਉਨ੍ਹਾਂਂ ਕਿਹਾ ਕਿ ਹਨੀਪ੍ਰੀਤ ਨੂੰ ਭਾਲਣ ਲਈ ਆਲਮੀ ਪੱਧਰ ਤੇ ਅਲਰਟ ਜਾਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਹਨੀਪ੍ਰੀਤ 25 ਤਾਰੀਖ਼ ਤੋਂ ਫਰਾਰ ਹੈ।
ਸਿਰਸਾ ਐਸਆਈਟੀ ਦੇ ਪ੍ਰਮੁੱਖ ਅਤੇ ਡੀਐਸਪੀ ਕੁਲਦੀਪ ਬੈਨੀਪਾਲ ਨੇ ਜਾਂਚ ਵਿੱਚ ਕਿਹਾ ਸੀ ਕਿ 26 ਅਗਸਤ ਦੀ ਰਾਤ ਤੱਕ ਹਨੀਪ੍ਰੀਤ ਡੇਰੇ ਵਿੱਚ ਸੀ। ਬੈਨੀਪਾਲ ਨੇ ਕਿਹਾ ਕਿ 26 ਅਗਸਤ ਦੀ ਰਾਤ ਦੇ ਬਾਅਦ ਤੋਂ ਹਨੀਪ੍ਰੀਤ ਦੀ ਕੋਈ ਖ਼ਬਰ ਨਹੀਂ ਹੈ। ਹਨੀਪ੍ਰੀਤ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੰਚਕੂਲਾ ਪੁਲਿਸ ਦੀ ਟੀਮ ਲਗਾਤਾਰ ਸਿਰਸਾ ਪੁਲਿਸ ਨਾਲ ਸੰਪਰਕ ਵਿੱਚ ਹੈ ਤੇ ਜਾਣਕਾਰੀ ਸਾਂਝੀ ਕੀਤਾ ਜਾ ਰਹੀ ਹੈ।
ਡੇਰਾ ਦੇ ਸਾਬਕਾ ਸੇਵਾਦਾਰ ਗੁਰਦਾਸ ਸਿੰਘ ਤੂਰ ਕਹਿੰਦੇ ਹਨ ਕਿ ਇਸ ਪੂਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਾਉਣੀ ਚਾਹੀਦੀ। ਕਰਫ਼ਿਊ ਦੌਰਾਨ ਡੇਰਾ ਤੋਂ ਨਿਕਲਣ ਵਾਲੇ ਲੋਕਾਂ ਨੂੰ ਕਿਸ ਆਧਾਰ ਉੱਤੇ ਨਿਕਲਣ ਦਿੱਤਾ ਗਿਆ? ਤੂਰ ਨੇ ਇਲਜ਼ਾਮ ਲਗਾਏ ਕਿ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਦੇ ਢਿੱਲੇ ਰਵੱਈਏ ਦੇ ਚੱਲਦੇ ਡੇਰਾ ਦੇ ਅੰਦਰ ਮੌਜੂਦ ਸ਼ੱਕੀ ਸਾਮਾਨ ਨੂੰ ਠਿਕਾਣੇ ਲਾ ਦਿੱਤਾ। ਇਸ ਗੰਭੀਰ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ।
Sikh Website Dedicated Website For Sikh In World
				

