ਅੰਮ੍ਰਿਤਸਰ: ਵਿਆਹ ਦਾ ਸੀਜਨ ਹਾਲੇ ਸ਼ੁਰੂ ਹੋਇਆ ਨਹੀਂ ਕਿ ਗੋਲੀਆਂ ਚੱਲਣ ਲੱਗੀਆਂ। ਅੰਮ੍ਰਿਤਸਰ-ਅਟਾਰੀ ਰੋਡ ’ਤੇ ਪੈਂਦੇ ਮੈਰਿਜ ਪੈਲੇਸ ’ਚ ਕੱਲ ਸ਼ਾਮ ਗੋਲੀਆਂ ਚੱਲਣ ਨਾਲ ਦੋ ਜਾਣਿਆਂ ਦੀ ਮੌਤ ਤੇ ਕਈ ਜ਼ਖਮੀ ਹੋ ਗਏ ਹਨ।
ਮਰਨ ਵਾਲਿਆਂ ਦੀ ਪਛਾਣ ਹਰਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਜ਼ਖ਼ਮੀਆਂ ’ਚ ਵਿਆਂਦੜ ਕੁੜੀ ਦਾ ਭਰਾ ਗੁਰਪ੍ਰੀਤ ਸਿੰਘ, ਰਿਸ਼ਤੇਦਾਰ ਕਮਲਜੀਤ ਕੌਰ ਅਤੇ ਰਣਬੀਰ ਸਿੰਘ ਸ਼ਾਮਲ ਹਨ।
ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਪਰਮਪਾਲ ਸਿੰਘ ਮੌਕੇ ’ਤੇ ਪੁੱਜੇ ਅਤੇ ਵਾਰਦਾਤ ਦੀ ਜਾਂਚ ਸ਼ੁਰੂ ਕਰ ਦਿੱਤੀ। ਵਿਆਂਦੜ ਕੁੜੀ ਦੇ ਛੋਟੇ ਭਰਾ ਲਵਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਮੁਤਾਬਕ ਹਰਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਵਿਚਕਾਰ ਪੁਰਾਣੀ ਰੰਜਿਸ਼ ਸੀ ਅਤੇ ਦੋਵੇਂ ਜਣੇ ਵਿਆਹ ’ਚ ਸ਼ਾਮਲ ਹੋਣ ਲਈ ਆਏ ਸਨ।
ਦੋਹਾਂ ਵਿਚਕਾਰ ਵਿਆਹ ’ਚ ਤਕਰਾਰ ਹੋ ਗਈ ਅਤੇ ਹਰਵਿੰਦਰ ਨੇ ਆਪਣੇ ਹੋਰ ਸਾਥੀ ਮੌਕੇ ’ਤੇ ਸੱਦ ਲਏ ਜਿਥੇ ਗੋਲੀਬਾਰੀ ਹੋਈ ਤਾਂ ਦੋਵੇਂ ਹਰਵਿੰਦਰ ਅਤੇ ਮਨਪ੍ਰੀਤ ਮਾਰੇ ਗਏ।
Sikh Website Dedicated Website For Sikh In World
