ਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿਰ – ਭਿਆਨਕ ਦਰਦਨਾਕ ਹਾਦਸੇ ਚ ਹੋਈਆਂ ਪੁਲਸ ਵਾਲਿਆਂ ਦੀਆਂ ਮੌਤਾਂ ਅਤੇ …

ਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿਰ – ਭਿਆਨਕ ਦਰਦਨਾਕ ਹਾਦਸੇ ਚ ਹੋਈਆਂ ਪੁਲਸ ਵਾਲਿਆਂ ਦੀਆਂ ਮੌਤਾਂ ਅਤੇ। …

ਅੱਜ ਰਾਤ ਕੌਮੀ ਮਾਰਗ ‘ਤੇ ਹਰਸੀਪਿੰਡ ਮੋੜ ਨੇੜੇ ਇਕ ਸੜਕ ਹਾਦਸੇ ‘ਚ ਦੋ ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ। ਇਹ ਹਾਦਸਾ ਕਰੀਬ ਸਾਢੇ 9 ਵਜੇ ਵਾਪਰਿਆ, ਥਾਣਾ ਟਾਂਡਾ ਤੋਂ ਰਾਤ ਦੀ ਗਸ਼ਤ ਲਈ ਮੋਟਰਸਾਈਕਲ ‘ਤੇ ਨਿਕਲੇ 2 ਪੁਲਸ ਕਰਮਚਾਰੀਆਂ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਦੋਵੇਂ ਕਰਮਚਾਰੀ ਗੰਭੀਰ ਜ਼ਖਮੀ ਹੋ ਗਏ। ਘਟਨਾ ਵਾਲੇ ਸਥਾਨ ‘ਤੇ ਮੌਜੂਦ ਕਿਸੇ ਰਾਹਗੀਰ ਨੇ ਇਸ ਬਾਰੇ ਐਂਬੁਲੈਂਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਦੋਵਾਂ ਕਰਮਚਾਰੀਆਂ ਨੂੰ ਸਰਕਾਰੀ ਹਸਪਤਾਲ ਟਾਂਡਾ ਲਿਆਂਦਾ ਗਿਆ, ਜਿਥੇ ਦੋਵਾਂ ਦੀ ਮੌਤ ਹੋ ਗਈ।

error: Content is protected !!