ਹੁਣੇ ਹੁਣੇ ਕੁਝ ਸਮਾਂ ਪਹਿਲਾਂ ਵਾਪਰਿਆ ਕਹਿਰ 13 ਜਾਣੇ ਮੌਕੇ ਤੇ ਮਰੇ ਅਤੇ ……

ਹੁਣੇ ਹੁਣੇ ਕੁਝ ਸਮਾਂ ਪਹਿਲਾਂ ਵਾਪਰਿਆ ਕਹਿਰ 13 ਜਾਣੇ ਮੌਕੇ ਤੇ ਮਰੇ ਅਤੇ  ……

ਮੁੰਬਈ, 27 ਜਨਵਰੀ: ਪਛਮੀ ਮਹਾਰਾਸ਼ਟਰ ਵਿਖੇ ਕੋਹਲਾਪੁਰ ਵਿਚ ਪੈਂਦੀ ਪੰਚਗੰਗਾ ਨਦੀ ਵਿਚ ਅੱਜ ਇਕ ਮਿੰਨੀ ਬੱਸ ਦੇ ਡਿੱਗ ਜਾਣ ਕਾਰਨ 13 ਸਵਾਰੀਆਂ ਦੀ ਮੌਤ ਹੋ ਗਈ।

ਬੀਤੀ ਰਾਤ 11:45 ਵਜੇ ਉਸ ਸਮੇਂ ਇਹ ਹਾਦਸਾ ਵਾਪਰਿਆ ਜਦ ਇਹ ਬੱਸ ਤਿੰਨ ਪਰਵਾਰਾਂ ਨੂੰ ਲੈ ਕੇ ਕੋਂਕਣ ਵਿਖੇ ਸਥਿਤ ਪਿਕਨਿਕ ਥਾਂ ਗਣਪਤੀਪਿਉਲ ਤੋਂ ਵਾਪਸ ਆ ਰਹੀ ਸੀ। ਮ੍ਰਿਤਕਾਂ ਵਿਚ ਤਿੰਨ ਪੁਰਸ਼, ਤਿੰਨ ਔਰਤਾਂ, ਸੱਤ ਬੱਚੇ ਅਤੇ ਇਕ 9 ਮਹੀਨੇ ਦਾ ਬੱਚਾ ਵੀ ਸ਼ਾਮਲ ਹੈ।

ਅਧਿਕਾਰੀਆਂ ਨੇ ਦਸਿਆ ਕਿ ਜਦ ਇਹ ਤੇਜ਼ ਰਫ਼ਤਾਰ ਬੱਸ ਪੰਚਗੰਗਾ ਨਦੀ ‘ਤੇ ਪੁੱਜੀ ਤਾਂ ਇਹ ਬੱਸ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਕੇ ਨਦੀ ਵਿਚ ਡਿੱਗ ਗਈ। ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਅਤੇ ਫ਼ਾਇਰ

ਬ੍ਰਿਗੇਡ ਮੌਕੇ ‘ਤੇ ਪੁੱਜੀ। ਰਾਹਤ ਟੀਮ ਨੇ 16 ਸਵਾਰੀਆਂ ਨੂੰ ਨਦੀ ਵਿਚੋਂ ਬਾਹਰ ਕਢਿਆ ਜਿਨ੍ਹਾਂ ਵਿਚੋਂ 13 ਦੀ ਮੌਤ ਹੋ ਚੁੱਕੀ ਸੀ। ਜ਼ਖ਼ਮੀ ਹੋਈਆਂ ਤਿੰਨ ਸਵਾਰੀਆਂ ਨੂੰ ਨੇੜਲੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਸਾਰੀਆਂ ਸਵਾਰੀਆਂ ਪੁਣੇ ਦੇ ਬਲੇਵਾੜੀ ਇਲਾਕੇ ਦੀਆਂ ਰਹਿਣ ਵਾਲੀਆਂ ਹਨ।  (ਪੀ.ਟੀ.ਆਈ.)

error: Content is protected !!