ਹੁਣੇ ਹੁਣੇ ਆਈ ਸ਼ਰਮਸਾਰ ਕਰਨ ਵਾਲੀ ਤਾਜਾ ਵੱਡੀ ਖਬਰ ਪੰਜਾਬ ਤੋਂ –

ਹੁਣੇ ਹੁਣੇ ਆਈ ਸ਼ਰਮਸਾਰ ਕਰਨ ਵਾਲੀ ਤਾਜਾ ਵੱਡੀ ਖਬਰ ਪੰਜਾਬ ਤੋਂ –

 

 

ਹੁਣੇ ਹੁਣੇ ਆਈ ਸ਼ਰਮਸਾਰ ਕਰਨ ਵਾਲੀ ਤਾਜਾ ਵੱਡੀ ਖਬਰ ਪੰਜਾਬ ਤੋਂ –

 

 

ਪਟਿਆਲਾ ਸਮਾਣਾ ਸੜਕ ਤੇ ਪੈਂਦੇ ਆਦਰਸ਼ ਕਾਲਜ ਆਫ ਨਰਸਿੰਗ ਵਿੱਚ ਤੈਨਾਤ ਸਕਿਉਰਿਟੀ ਗੰਨਮੈਨ ਨੇ ਬੀ ਐਸ ਸੀ ਨਰਸਿੰਗ ਕਰ ਰਹੀ ਲੜਕੀ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਦੀ ਲੱਤ ‘ਚ ਮਾਰੀ ਗੋਲੀ ਮਾਰ ਲਈ। ਸੂਤਰਾਂ ਮੁਤਾਬਿਕ ਮਾਮਲਾ ਇੱਕ ਤਰਫਾ ਪਿਆਰ ਦਾ ਸੀ ‘ਤੇ ਦੋਸ਼ੀ ਲੜਕੀ ਨੂੰ ਪਸੰਦ ਕਰਦਾ ਸੀ।

punjab

 

ਪਟਿਆਲਾ ਸਮਾਣਾ ਸੜਕ ਤੇ ਆਦਰਸ਼ ਕਾਲਜ ਆਫ ਨਰਸਿੰਗ ਜੋ ਬਾਬਾ ਫਰੀਦ ਯੂਨੀਵਰਸਿਟੀ ਤੋ ਮਾਨਤਾ ਪ੍ਰਾਪਤ ਹੈ ਵਿੱਚ ਤੈਨਾਤ ਗੰਨਮੈਨ ਵੱਲੋਂ ਬੀ. ਐਸ. ਸੀ. ਨਰਸਿੰਗ ਦੀ ਵਿਦਿਆਰਥਣ ਨਵਜੋਤ ਕੌਰ ਨੂੰ ਗੋਲੀ ਮਾਰਨ ਤੋਂ ਬਾਅਦ ਖੁਦ ਦੀ ਲੱਤ ਵਿੱਚ ਗੋਲੀ ਮਾਰ ਲਈ ਗਈ ਜਿਸ ਕਰਕੇ ਉਥੇ ਪੜ੍ਹਦੀਆਂ 200 ਦੇ ਕਰੀਬ ਲੜਕੀਆਂ ‘ਚ ਸਹਿਮ ਦਾ ਮਾਹੌਲ ਬਣ ਗਿਆ।

punjab

ਜਦੋਂ ਗੇਟ ਤੇ ਤੈਨਾਤ ਗੰਨਮੈਨ ਰਣਜੀਤ ਸਿੰਘ ਡੀਜ਼ਲ ਲੈਣ ਲਈ ਨਜਦੀਕੀ ਪੈਟ੍ਰੋਲ ਪੰਪ ਤੇ ਗਿਆ ਤਾ ਉਕਤ ਦੋਸ਼ੀ ਗੰਨਮੈਨ ਉਸ ਦੇ ਕੈਬਿਨ ‘ਚੋਂ 12 ਬੋਰ ਦੀ ਲਾਇਸੈਂਸੀ ਬੰਦੂਕ ਚੁੱਕ ਕੇ ਲੜਕੀਆਂ ਦੇ ਹੋਸਟਲ ‘ਚ ਜਾ ਵੜਿਆ ਅਤੇ ਫਾਇਰਿੰਗ ਕਰ ਕੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ ਪਹਿਲਾ ਦੋਵਾਂ ਨੂੰ ਪਟਿਆਲਾ ਰਾਜਿੰਦਰਾ ਹਸਪਤਾਲ ਦਾਖਿਲ ਕਰਵਾਇਆ ਗਿਆ।

punjab
ਪਰ ਉਸ ਤੋਂ ਬਾਅਦ ਲੜਕੀ ਦੀ ਹਾਲਤ ਗੰਭੀਰ ਹੋਣ ਕਰਨ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿਤਾ ਗਿਆ। ਬੇਸ਼ਕ ਪੁਲਿਸ ਇਸ ਮਾਮਲੇ ‘ਚ ਜਾਂਚ ਦੀ ਗੱਲ ਕਰ ਰਹੀ ਹੈ ਪਰ ਸੂਤਰਾਂ ਦੀ ਮੰਨੀਏ ਤਾ ਇਹ ਮਾਮਲਾ ਇਕ ਤਰਫਾ ਪ੍ਰੇਮ ਸੰਬੰਧਾਂ ਦਾ ਨਜ਼ਰ ਆਉਂਦਾ ਹੈ ਅਤੇ ਇਸੇ ਦੇ ਚਲਦੇ ਗੰਨਮੈਨ ਨੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ।

punjab

ਜਿਕਰ ਕਰਨ ਵਾਲੀ ਗੱਲ ਹੈ ਕੇ ਸਮਾਣਾ ਜਾਂਦੇ ਉਜਾੜ ਰਸਤੇ ‘ਚ ਕਾਲਜ ਬਣਾਇਆ ਗਿਆ ਹੈ ਅਤੇ 200 ਦੇ ਕਰੀਬ ਲੜਕੀਆਂ ਲਈ ਮਹਿਜ ਦੋ ਗੰਨਮੈਨ ਹਨ। ਜਿਹਨਾਂ ‘ਚੋਂ ਸਿਰਫ ਇਕ ਰਣਜੀਤ ਸਿੰਘ ਕੋਲ ਹੀ ਅਸਲਾ ਸੀ ਜਦੋਂ ਕਿ ਦੂਜਾ ਦੋਸ਼ੀ ਬਲਬੀਰ ਸਿੰਘ ਮਹਿਜ ਡੰਡੇ ਨਾਲ ਹੀ ਰਖਵਾਲੀ ਕਰਦਾ ਸੀ।

punjab

ਕਰੀਬ ਚਾਰ ਏਕੜ ‘ਚ ਬਣੇ ਇਸ ਕਾਲਜ ਦੀ ਮੈਨੇਜਮੇਂਟ ਦੇ ਅਧਿਕਾਰੀ ਨਾਲ ਗੱਲ ਕਰਨੀ ਚਾਹੀ ਤਾਂ ਉਹ ਕੈਮਰੇ ਅੱਗਿਉ ਭੱਜਦੇ ਨਜ਼ਰ ਆਏ।

punjab

ਇੱਕ ਗੱਲ ਹੋਰ ਵੀ ਹੈ ਬੰਦੂਕ ‘ਚ ਦੋ ਹੀ ਕਾਰਤੂਸ ਸਨ ਅਤੇ ਜਦੋਂ ਗੰਨਮੈਨ ਗੋਲੀ ਚਲਾਉਣ ਮਗਰੋਂ ਦੁਬਾਰਾ ਕਾਰਤੂਸ ਚੁੱਕਣ ਲੱਗਾ ਤਾਂ ਮੌਜੂਦ ਹੋਰ ਲੜਕੀਆਂ ਨੇ ਦਲੇਰੀ ਕਰਦੇ ਪਟਾ ਖੋ ਲਿਆਂ ਨਹੀਂ ਵਾਰਦਾਤ ਹੋਰ ਵੀ ਸੰਗੀਨ ਰੂਪ ਲੈ ਸਕਦੀ ਸੀ।

punjab

error: Content is protected !!