ਹੁਣੇ ਹੁਣੇ ਆਈ ਵੱਡੀ ਤਾਜਾ ਖਬਰ – ਪੰਜਾਬ ਚ ਵਾਪਰਿਆ ਦਿਲ ਦਹਿਲਾ ਦੇਣ ਵਾਲਾ ਹਾਦਸਾ….

ਹੁਣੇ ਹੁਣੇ ਆਈ ਵੱਡੀ ਤਾਜਾ ਖਬਰ – ਪੰਜਾਬ ਚ ਵਾਪਰਿਆ ਦਿਲ ਦਹਿਲਾ ਦੇਣ ਵਾਲਾ ਹਾਦਸਾ..

ਵਿਆਹ ਸਮਾਗਮ ਤੋਂ ਵਾਪਸ ਅਤ ਰਹੇ ਜੀਜੇ-ਸਾਲੇ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ:ਅਬੋਹਰ ਦੇ ਪਿੰਡ ਕਿਸ਼ਨਪੁਰਾ ਨੇੜੇ ਕਾਰ ਐਕਸੀਡੈਂਟ ਹੋਣ ਦੀ ਸੂਚਨਾ ਮਿਲੀ ਹੈ, ਜਿਸ ਦੌਰਾਨ ਜੀਜੇ-ਸਾਲੇ ਦੀ ਦਰਦਨਾਕ ਮੌਤ ਹੋ ਗਈ। ਕਾਰ ਵਿੱਚ ਸਵਾਰ 5 ਹੋਰ ਵਿਅਕਤੀ ਬੁਰੀ ਤਰ੍ਹਾਂ ਜਖ਼ਮੀ ਹੋ ਗਏ।ਘਟਨਾ ਦਾ ਪਤਾ ਚੱਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ।

 

ਪੁਲਿਸ ਨੇ ਲਾਸ਼ਾਂ ਨੂੰ ਮੋਰਚਰੀ ਵਿੱਚ ਰਖਵਾਇਆ ਅਤੇ ਫੱਟੜਾਂ ਨੂੰ ਸਰਕਾਰੀ ਹਸਪਤਾਲ ਵਿੱਚ ਇਲਾਜ਼ ਲਈ ਦਾਖਲ ਕਰਵਾਇਆ। ਮਿਲੀ ਜਾਣਕਾਰੀ ਮੁਤਾਬਕ ਪਿੰਡ ਖਾਟਵਾਂ ਵਾਸੀ ਅਰੁਣ ਕੁਮਾਰ ਤੇ ਕੁਝ ਹੋਰ ਲੋਕ ਇੱਕੋ ਕਾਰ ਵਿਚ ਵਾਪਸ ਪਿੰਡ ਬਾਰੇਕਾਂ ਲਈ ਰਵਾਨਾ ਹੋਏ, ਪਰ ਰਸਤੇ ਵਿੱਚ ਇੱਕ ਅਵਾਰਾ ਪਸ਼ੂ ਦੇ ਕਾਰ ਨਾਲ ਟਕਰਾਉਣ ਨਾਲ ਇਹ ਭਿਆਨਕ ਘਟਨਾ ਵਾਪਰੀ।

 ਦੱਸ ਦੇਈਏ ਕਿ ਕਾਰ ਚਲਾ ਰਹੇ ਕਰੀਬ 20 ਸਾਲਾ ਪਵਨ ਕੁਮਾਰ ਅਤੇ ਨਾਲ ਹੀ ਬੈਠੇ ਉਸ ਦੇ ਜੀਜੇ ਕਰੀਬ 32 ਸਾਲਾ ਅਰੁਣ ਕੁਮਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਅਬੋਹਰ ਦੇ ਅਜੀਮਗੜ੍ਹ ਵਾਸੀ ਅਰਵਿੰਦ ਪੁੱਤਰ ਜਗਦੀਸ਼, ਫਾਜ਼ਿਲਕਾ ਉਪਮੰਡਲ ਦੇ ਪਿੰਡ ਖੂਈਖੇੜਾ ਵਾਸੀ ਅਮਿਤ ਪੁੱਤਰ ਜਗਦੀਸ਼, ਅਬੋਹਰ ਵਾਸੀ ਸਾਹਿਲ ਪੁੱਤਰ ਸੁਭਾਸ਼ ਸਣੇ ਰਜਤ ਅਤੇ ਵਿਕਰਮ ਫੱਟੜ ਹੋ ਗਏ, ਜਿਨ੍ਹਾਂ ਵਿਚੋਂ ਰਜਤ ਅਤੇ ਵਿਕਰਮ ਨੂੰ ਮੁੱਢਲੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ, ਜਦਕਿ ਹੋਰਾ ਦੀ ਹਾਲਤ ਖਤਰੇ ‘ਚੋਂ ਬਾਹਰ ਦੱਸੀ ਜਾ ਰਹੀ ਹੈ। ਪੁਲਿਸ ਇਸ ਮਾਮਲੇ `ਤੇ ਆਪਣੀ ਕਾਰਵਾਈ ਕਰ ਰਹੀ ਹੈ।

error: Content is protected !!