ਹੁਣੇ ਹੁਣੇ ਆਈ ਤਾਜ਼ਾ ਖ਼ਬਰ… ਪਾਕਿਸਤਾਨ ਵੱਲੋਂ ਕੀਤੀ ਗਈ ਅੰਨ੍ਹੇਵਾਹ ਫਾਇਰਿੰਗ.. ਕਈ ਮਰੇ ਅਤੇ..

ਹੁਣੇ ਹੁਣੇ ਆਈ ਤਾਜ਼ਾ ਖ਼ਬਰ… ਪਾਕਿਸਤਾਨ ਵੱਲੋਂ ਕੀਤੀ ਗਈ ਅੰਨ੍ਹੇਵਾਹ ਫਾਇਰਿੰਗ.. ਕਈ ਮਰੇ ਅਤੇ..

ਇਹ ਤਾਜ਼ਾ ਖਬਰ ਜੰਮੂ ਕਸ਼ਮੀਰ ਤੋਂ ਹੈ ਜਿੱਥੇ ਕਿ ਪਾਕਿਸਤਾਨ ਵੱਲੋਂ ਅੱਜ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ । ਜੰਮੂ ਤੇ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਪਾਕਿਸਤਾਨੀ ਗੋਲਾਬਾਰੀ ਵਿੱਚ ਪੰਜ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ। ਇਸ ਦੌਰਾਨ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਪਾਕਿਸਤਾਨੀ ਸੈਨਾ ਨੇ ਮੇਧਾਰ ਸੈਕਟਰ ਦੇ ਰਿਹਾਇਸ਼ੀ ਇਲਾਕੇ ‘ਚ ਗੋਲਾਬਾਰੀ ਕੀਤੀ। ਪੁਲਿਸ ਨੇ ਕਿਹਾ, “ਪਾਕਿਸਤਾਨ ਤੋਂ ਸਵੇਰੇ 7.40 ਵਜੇ ਗੋਲਾਬਾਰੀ ਸ਼ੁਰੂ ਹੋ ਗਈ ਸੀ। ਇਸ ਦੌਰਾਨ ਇੱਕ ਗੋਲਾ ਨਾਗਰਿਕ ਮੁਹਾਦ ਰਮਜ਼ਾਨ ਚੌਧਰੀ ਦਾ ਘਰ ਜਾ ਡਿੱਗਾ।”

ਪੁਲਿਸ ਨੇ ਦੱਸਿਆ, “ਇਸ ਘਟਨਾ ਵਿੱਚ ਚੌਧਰੀ ਤੋਂ ਇਲਾਵਾ, ਉਸ ਦੀ ਪਤਨੀ ਮਲਕਾ ਬੀ ਤੇ ਤਿੰਨ ਪੁੱਤਰਾਂ ਦੀ ਮੌਤ ਹੋ ਗਈ। ਉਨ੍ਹਾਂ ਦੀਆਂ ਦੋਵੇਂ ਬੇਟੀਆਂ ਗੰਭੀਰ ਜ਼ਖ਼ਮੀ ਹਨ।” ਭਾਰਤੀ ਵੱਲੋਂ ਵੀ ਇਸ ਦਾ ਡਟ ਕੇ ਜਵਾਬ ਦਿੱਤਾ ਜਾ ਰਿਹਾ ਹੈ।

ਮ੍ਰਿਤਕਾਂ ਦੀ ਪਛਾਣ ਚੌਧਰੀ ਮੁਹੰਮਦ ਰਮਜ਼ਾਨ, 38 ਸਾਲਾ ਮਲਕਾ ਬੀ, 13 ਸਾਲ ਦੀ ਫੈਜ਼ਾਨ, 9 ਸਾਲ ਦੀ ਰਜ਼ਵਾਨ ਤੇ ਮੇਹਰਿਨ ਵਜੋਂ ਹੋਈ ਹੈ। ਸੂਤਰਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਣ ਦੀ ਸ਼ੁਰੂਆਤ ਕੀਤੀ ਹੈ।

error: Content is protected !!