ਬੇਅੰਤ ਸਿੰਘ ਕਤਲ ਮਾਮਲਾ :ਜਗਤਾਰ ਸਿੰਘ ਤਾਰਾ ਨੂੰ ਅਦਾਲਤ ਨੇ ਸੁਣਾਈ ਸਜ਼ਾ…….
ਬੇਅੰਤ ਸਿੰਘ ਕਤਲ ਮਾਮਲਾ :ਜਗਤਾਰ ਸਿੰਘ ਤਾਰਾ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ:ਚੰਡੀਗੜ੍ਹ ਦੀ ਅਦਾਲਤ ਨੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਕੱਲ ਜਗਤਾਰ ਸਿੰਘ ਤਾਰਾ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਸਜ਼ਾ ਦਾ ਐਲਾਨ ਕੀਤਾ ਹੈ।

ਅਦਾਲਤ ਦਾ ਫ਼ੈਸਲਾ ਸੁਣਨ ਦੇ ਲਈ ਤਾਰਾ ਦੇ ਭਰਾ -ਭਾਬੀ ਵੀ ਚੰਡੀਗੜ੍ਹ ਦੀ ੜ੍ਹ ਦੀ ਬੁੜੈਲ ਜੇਲ੍ਹ ਪਹੁੰਚੇ ਸਨ।ਅਦਾਲਤ ਦੇ ਹੁਕਮਾਂ ਅਨੁਸਾਰ ਜੇਲ੍ਹ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਸੀ।ਜਗਤਾਰ ਸਿੰਘ ਤਾਰਾ ਦੇ ਸਮਰੱਥਕ ਵੱਡੀ ਗਿਣਤੀ ਦੇ ਵਿੱਚ ਜੇਲ੍ਹ ਦੇ ਬਾਹਰ ਪਹੁੰਚੇ ਹੋਏ ਸਨ।

ਜਾਣਕਾਰੀ ਅਨੁਸਾਰ ਤਾਰਾ ਨੇ ਅਦਲਤ ਵਿੱਚ ਬੇਅੰਤ ਦੇ ਕਤਲ ਕਰਨ ਦੀ ਜ਼ਿੰਮੇਵਾਰੀ ਕਬੂਲ ਲਈ ਸੀ।ਉਸ ਨੇ ਕੇਸ ਦੀ ਪੈਰਵਾਈ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ।ਦੱਸਿਆ ਜਾਂਦਾ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਸਿਵਲ ਸਕੱਤਰੇਤ ਮੂਹਰੇ 31 ਅਗਸਤ 1995 ਨੂੰ ਬੰਬ ਧਮਾਕੇ ਵਿੱਚ ਮੌਤ ਹੋ ਗਈ ਸੀ।ਤਾਰਾ ਨੇ ਯੂਟੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੂੰ ਪੰਨਿਆਂ ਦਾ ਹੱਥ ਲਿਖਤ ਪੱਤਰ ਸੌਂਪ
ਕਿ ਕਬੂਲ ਕੀਤਾ ਸੀ ਕਿ ਮੁੱਖ ਮੰਤਰੀ ਬੇਅੰਤ ਨੂੰ ਕਤਲ ਕਰਨ ਵੇਲੇ ਉਹ ਮਨੁੱਖੀ ਬੰਬ ਦਿਲਾਵਰ ਸਿੰਘ ਦੇ ਨਾਲ ਸੀ।ਇਸ ਤੋਂ ਪਹਿਲਾਂ ਬਲਵੰਤ ਸਿੰਘ ਰਾਜੋਆਣਾ ਵੀ ਬੇਅੰਤ ਸਿੰਘ ਨੂੰ ਕਤਲ ਕਰਨ ਦੀ ਜ਼ਿੰਮੇਵਾਰੀ ਲੈ ਚੁੱਕਾ ਹੈ।ਤਾਰਾ ਤੋਂ ਬਿਨਾਂ ਬੇਅੰਤ ਕਤਲ ਕੇਸ ‘ਚ ਸ਼ਾਮਲ ਬਾਕੀ ਅੱਠ ਦੋਸ਼ੀਆਂ ਬਾਰੇ ਫੈਸਲਾ ਹੋ ਚੁੱਕਾ ਹੈ ਜਿਸ ਵਿਚ ਭਾਈ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ।ਤਾਰਾ ਦੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੋਣ ਕਰਕੇ ਉਨ੍ਹਾਂ ਦਾ ਕੇਸ ਹੁਣ ਜੇਲ੍ਹ ਵਿੱਚ ਹੀ ਚੱਲ ਰਿਹਾ ਸੀ।ਤਾਰਾ ਨੇ ਅਦਾਲਤ ਕੋਲ ਕਬੂਲਿਆ ਸੀ ਕਿ ਬੇਅੰਤ ਸਿੰਘ ਨੂੰ ਮਾਰਨ ਦਾ ਕਿਸੇ ਤਰ੍ਹਾਂ ਦਾ ਕੋਈ ਪਛਤਾਵਾ ਜਾਂ ਅਫਸੋਸ ਨਹੀਂ ਪਰ ਬੰਬ ਧਮਾਕੇ ਵਿੱਚ ਮਾਰੇ ਗਏ ਦੂਜੇ ਬੇਕਸੂਰ ਬੰਦਿਆਂ ਦਾ ਦੁੱਖ ਜ਼ਰੂਰ ਹੈ।ਤਾਰਾ ਨੇ ਇਹ ਵੀ ਕਿਹਾ ਹੈ ਕਿ ਘਟਨਾ ਨੂੰ ਅੰਜਾਮ ਦੇਣ ਦਾ ਫ਼ੈਸਲਾ ਪੂਰੀ ਤਰ੍ਹਾਂ ਸੋਚ ਵਿਚਾਰ ਕੇ ਸਿਧਾਂਤਾਂ ਮੁਤਾਬਕ ਹੀ ਲਿਆ ਗਿਆ ਸੀ।
Sikh Website Dedicated Website For Sikh In World
