ਹੁਣੇ ਹੁਣੇ ਆਈ ਅੱਤ ਦੁਖਦਾਈ ਖਬਰ – ਪੰਜਾਬ ਚ ਫਿਰ ਵਾਪਰਿਆ ਕਹਿਰ ਦਰਦਨਾਕ ਹਾਦਸੇ ਚ ਗਈਆਂ ਕੀਮਤੀ ਜਾਨਾਂ
ਹੁਣੇ ਹੁਣੇ ਆਈ ਅੱਤ ਦੁਖਦਾਈ ਖਬਰ – ਪੰਜਾਬ ਚ ਫਿਰ ਵਾਪਰਿਆ ਕਹਿਰ ਦਰਦਨਾਕ ਹਾਦਸੇ ਚ ਗਈਆਂ ਕੀਮਤੀ ਜਾਨਾਂ
ਚੰਡੀਗੜ੍ਹ ਰੈਲੀ ਵਿੱਚ ਸ਼ਾਮਲ ਹੋਣ ਮਗਰੋਂ ਮਾਨਸਾ ਵਾਪਸ ਜਾ ਰਹੇ ਕਿਸਾਨਾਂ ਨਾਲ ਬਨੂੜ ਤੇ ਦੇਵੀਗੜ੍ਹ ਨੇੜੇ ਦੋ ਵੱਖ-ਵੱਖ ਹਾਦਸੇ ਵਾਪਰੇ, ਜਿਨ੍ਹਾਂ ਵਿੱਚ ਦੋ ਕਿਸਾਨਾਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਮਾਨਸਾ ਦੇ ਸੁਰਜੀਤ ਸਿੰਘ ਤੇ ਪਿੰਡ ਕਾਹਨਗੜ੍ਹ ਦੇ ਅਜਮੇਰ ਸਿੰਘ ਵਜੋਂ ਹੋਈ ਹੈ। ਇਤਫਾਕ ਨਾਲ ਦੋਵੇਂ ਹਾਦਸੇ ਇੱਕੋ ਤਰ੍ਹਾਂ ਦੇ ਸਨ।
ਜਾਣਕਾਰੀ ਮੁਤਾਬਕ ਆਪਣੀ ਚੰਡੀਗੜ੍ਹ ਤੋਂ ਵਾਪਸ ਮਾਨਸਾ ਜਾ ਰਹੇ ਕਿਸਾਨਾਂ ਦੀ ਕਾਰ ਬਨੂੜ ਨੇੜੇ ਖ਼ਰਾਬ ਹੋ ਗਈ। ਕਾਰ ਵਿੱਚ ਸਵਾਰ ਚਾਰ ਕਿਸਾਨ ਸੜਕ ਕੰਢੇ ਖੜ੍ਹ ਗਏ ਤਾਂ ਇੱਕ ਅਣਪਛਾਤੀ ਕਾਰ ਇਨ੍ਹਾਂ ਉੱਪਰ ਆ ਚੜ੍ਹੀ।
ਇਸ ਘਟਨਾ ਵਿੱਚ ਸੁਰਜੀਤ ਸਿੰਘ ਦੀ ਮੌਤ ਹੋ ਗਈ ਤੇ ਬਾਕੀ ਚਾਰ ਕਿਸਾਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਦੂਜਾ ਹਾਦਸਾ ਦੇਵੀਗੜ੍ਹ ਮਾਰਗ ‘ਤੇ ਪਿੰਡ ਚੰਨੋ ਕੋਲ ਵਾਪਰਿਆ। ਇੱਥੇ ਕਿਸਾਨ ਅਜਮੇਰ ਸਿੰਘ ਆਪਣੇ ਸਾਥੀਆਂ ਨਾਲ ਪਾਣੀ ਪੀਣ ਲਈ ਰੁਕੇ ਸੀ ਤਾਂ ਤੇਜ਼ ਰਫ਼ਤਾਰ ਕਾਰ ਟੱਕਰ ਮਾਰ ਕੇ ਚਲੀ ਗਈ। ਟੱਕਰ ਕਾਰਨ ਅਜਮੇਰ ਸਿੰਘ ਦੀ ਮੌਤ ਹੋ ਗਈ।
ਮ੍ਰਿਤਕ ਕਿਸਾਨਾਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਪਟਿਆਲਾ ਦੇ ਰਾਜਿੰਦਰ ਹਸਪਤਾਲ ਲਿਆਂਦਾ ਗਿਆ। ਇੱਥੇ ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜਿੰਨੀ ਦੇਰ ਸਰਕਾਰ ਦੋਹਾਂ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਤੇ ਉਨ੍ਹਾਂ ਸਿਰ ਚੜ੍ਹੇ ਸਾਰੇ ਕਰਜ਼ੇ ਨੂੰ ਵੀ ਮੁਆਫ਼ ਨਹੀਂ ਕਰ ਦਿੰਦੀ ਉਦੋਂ ਤਕ ਮ੍ਰਿਤਕਾਂ ਦਾ ਪੋਸਟਮਾਰਟਮ ਨਹੀਂ ਕਰਨ ਦਿੱਤਾ ਜਾਵੇਗਾ।