ਹੁਣੇ ਹੁਣੇ ਆਈ ਅੱਤ ਦੁਖਦਾਈ ਖਬਰ ਸ੍ਰੀ ਅਨੰਦਪੁਰ ਸਾਹਿਬ ਤੋਂ ਆ ਰਹੀ ਸੰਗਤ ਦੀ ਟਰਾਲੀ ਨਾਲ ਵਾਪਰਿਆ ਕਹਿਰ
ਅਨੰਦਪੁਰ ਸਾਹਿਬ ਤੋਂ ਆ ਰਹੀ ਸ਼ਰਧਾਲੂਆਂ ਦੀ ਪਲਟੀ ਟਰੈਕਟਰ ਟਰਾਲੀ,ਇੱਕ ਦੀ ਮੌਤ, 6ਜ਼ਖ਼ਮੀ:ਸ੍ਰੀ ਚਮਕੌਰ ਸਾਹਿਬ ਦੇ ਪੁਲ ਨੇੜੇ ਸ਼ਰਧਾਲੂਆਂ ਦੀ ਭਰੀ ਟਰਾਲੀ ਟਰੈਕਟਰ ਪਲਟਣ ਕਾਰਨ ਇਕ ਸ਼ਰਧਾਲੂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 6 ਸ਼ਰਧਾਲੂ ਸਖ਼ਤ ਫੱਟੜ ਹੋ ਗਏ।ਇਨ੍ਹਾਂ ‘ਚੋਂ ਦੋ ਸ਼ਰਧਾਲੂਆਂ ਨੂੰ ਗੰਭੀਰ ਹਾਲਤ ਵਿਚ ਚੰਡੀਗੜ੍ਹ ਰੈਫ਼ਰ ਕਰ ਦਿੱਤੇ ਗਏ ਹਨ।
ਇਹ ਸਾਰੇ ਸ਼ਰਧਾਲੂ ਪਿੰਡ ਚੱਠਾ,ਬੱਲਪੁਰੀਆਂ, ਹਸਨਪੁਰ ਅਤੇ ਕੁਲਾਰ ਪਿੰਡ ਜ਼ਿਲ੍ਹਾ ਗੁਰਦਾਸਪੁਰ ਦੇ ਦੱਸੇ ਜਾ ਰਹੇ ਹਨ,ਜੋ ਸ੍ਰੀ ਅਨੰਦਪੁਰ ਸਾਹਿਬ ਤੋਂ ਨਤਮਸਤਕ ਹੋਣ ਉਪਰੰਤ ਸ੍ਰੀ ਚਮਕੌਰ ਸਾਹਿਬ ਪੁੱਜੇ ਸਨ ਜਿਨ੍ਹਾਂ ਇੱਥੋਂ ਅੱਗੇ ਮਾਛੀਵਾੜਾ ਸਾਹਿਬ ਜਾਣਾ ਸੀ ਕਿ ਰਸਤੇ ਵਿਚ ਟਰੈਕਟਰ-ਟਰਾਲੀ ਦੀ ਹੁੱਕ ਟੁੱਟ ਜਾਣ ਕਾਰਨ ਪਹਿਲਾਂ ਟਰੈਕਟਰ ਪਲਟਿਆ ਫਿਰ ਨਾਲ ਹੀ ਟਰਾਲੀ ਪਲਟਾ ਖਾ ਗਈ,
ਜਿਸ ਨੂੰ ਮਾਣੇ ਮਾਜਰਾ ਬੱਸ ਅੱਡੇ ‘ਤੇ ਲੰਗਰ ਵਿਚ ਸੇਵਾ ਕਰ ਰਹੇ ਨੌਜਵਾਨਾਂ ਨੇ ਟਰੈਕਟਰ-ਟਰਾਲੀ ਨੂੰ ਤੁਰੰਤ ਸਿੱਧਾ ਕਰਕੇ ਉਸ ਵਿਚ ਕੱਢੇ ਜ਼ਖ਼ਮੀਆਂ ਨੂੰ ਤੁਰੰਤ ਸ੍ਰੀ ਚਮਕੌਰ ਸਾਹਿਬ ਦੇ ਹਸਪਤਾਲ ਪਹੁੰਚਾਇਆ,ਜਿੱਥੇ ਐਸ.ਐਮ.ਓ. ਡਾ: ਅਸ਼ੋਕ ਕੁਮਾਰ, ਡਾ: ਸੌਰਵ ਸੇਠੀ ਅਤੇ ਸਮੁੱਚੇ ਸਟਾਫ਼ ਨੇ ਤੁਰੰਤ ਜ਼ਖ਼ਮੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ।
Sikh Website Dedicated Website For Sikh In World
