ਹੁਣੇ ਹੁਣੇ ਆਈ ਅੱਜ ਦੀ ਵੱਡੀ ਖਬਰ – ਸਲਮਾਨ ਖਾਨ ਦੀ ਜਮਾਨਤ ਅਰਜੀ ਤੇ ਅਦਾਲਤ ਦਾ ਆਹ ਫੈਸਲਾ ਆਇਆ…..
ਹੁਣੇ ਹੁਣੇ ਆਈ ਅੱਜ ਦੀ ਵੱਡੀ ਖਬਰ – ਸਲਮਾਨ ਖਾਨ ਦੀ ਜਮਾਨਤ ਅਰਜੀ ਤੇ ਅਦਾਲਤ ਦਾ ਆਹ ਫੈਸਲਾ ਆਇਆ। …..
ਬਾਲੀਵੁੱਡ ਦੇ ਸਟਾਰ ਸਲਮਾਨ ਖਾਨ ਨੂੰ ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਮਿਲੀ ਜ਼ਮਾਨਤ – ਮਾਮਲਾ ਹੈ ਕਿ ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਜੋਧਪੁਰ ਦੀ ਅਦਾਲਤ ਨੇ ਵੀਰਵਾਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ 5 ਸਾਲ ਦੀ ਸਜ਼ਾ ਸੁਣਾਈ ਹੈ।
ਸਜ਼ਾ ਹੋਣ ਮਗਰੋਂ ਸਲਮਾਨ ਖਾਨ ਨੂੰ ਜੋਧਪੁਰ ਦੀ ਕੇਂਦਰੀ ਜੇਲ੍ਹ ਭੇਜਿਆ ਗਿਆ,ਜਿੱਥੇ ਉਨ੍ਹਾਂ ਨੇ ਪਹਿਲੀ ਰਾਤ ਬਿਤਾਈ ਹੈ।
ਸਲਮਾਨ ਖਾਨ ਦੇ ਵੱਲੋਂ ਜੋਧਪੁਰ ਦੇ ਸੈਸ਼ਨ ਕੋਰਟ ‘ਚ ਜ਼ਮਾਨਤ ਅਰਜੀ ਦਰਜ ਕੀਤੀ ਗਈ ਸੀ ,ਜਿਸ ‘ਤੇ ਕੋਰਟ ਵੱਲੋਂ ਆਪਣਾ ਫ਼ੈਸਲਾ ਕੱਲ ਸੁਣਾਇਆ ਜਾਵੇਗਾ।ਜਿਸ ਦੇ ਲਈ ਸਲਮਾਨ ਖਾਨ ਨੂੰ ਅੱਜ ਵੀ ਜੋਧਪੁਰ ਦੀ ਕੇਂਦਰੀ ਜੇਲ੍ਹ ਹੀ ਰਹਿਣਾ ਪਵੇਗਾ।ਇਹ ਘਟਨਾ ‘ਹਮ ਸਾਥ ਸਾਥ ਹੈ’ ਫਿਲਮ ਦੀ ਸ਼ੂਟਿੰਗ ਦੇ ਦੌਰਾਨ 2 ਅਕਤੂਬਰ 1998 ਕੀਤੀ ਹੈ।ਸ਼ੂਟਿੰਗ ਦੌਰਾਨ ਸਲਮਾਨ ਖਾਨ ਉੱਤੇ ਕਾਲੇ ਹਿਰਨ ਦਾ ਸ਼ਿਕਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਇਸ ਕੇਸ ਵਿਚ ਸਲਮਾਨ ਸਮੇਤ ਸੈਫ ਅਲੀ ਖਾਨ, ਨੀਲਮ, ਤੱਬੂ ਅਤੇ ਸੋਨਾਲੀ ਬੇਂਦਰੇ ਦਾ ਨਾਮ ਵੀ ਸ਼ਾਮਿਲ ਹੈ।ਜਿਨ੍ਹਾਂ ਨੂੰ ਵੀਰਵਾਰ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ।ਕਥਿਤ ਤੌਰ ‘ਤੇ ਜਦੋਂ ਕਾਲੇ ਹਿਰਨ ‘ਤੇ ਗੋਲੀਆਂ ਚੱਲੀਆਂ ਤਾਂ ਆਵਾਜ਼ ਸੁਣ ਕੇ ਪੇਂਡੂ ਭੱਜੇ ਆਏ।
ਉਨ੍ਹਾਂ ਨੇ ਦੇਖਿਆ ਕਿ ਸਲਮਾਨ ਖਾਨ ਜਿਪਸੀ ਚਲਾ ਰਹੇ ਸਨ ਅਤੇ ਹਿਰਨ ਨੂੰ ਛੱਡ ਕੇ ਤੁਰੰਤ ਹੀ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਏ।ਜਿਸ ਤੋਂ ਬਾਅਦ ਸਲਮਾਨ ਖਾਨ ਕੋਲੋਂ ਬੰਬਈ ‘ਚ ਗੰਨ ਵੀ ਬਰਾਮਦ ਕੀਤੀ ਗਈ।ਉਸਦੀ ਜਿਪਸੀ ‘ਤੇ ਵੀ ਲਗਭਗ 5 ਦਿਨ ਬਾਦ ਖ਼ੂਨ ਦੇ ਦਾਗ਼ ਮਿਲੇ ਸਨ।
Sikh Website Dedicated Website For Sikh In World

