ਹੁਣੇ ਹੁਣੇ ਆਈ ਅੱਜ ਦੀ ਵੱਡੀ ਖਬਰ 4 ਵਿਦਿਆਰਥਣਾਂ ਸ਼ਕੀ ਹਲਾਤ ਚ ਹੋਈਆਂ ਗਾਇਬ ਅਤੇ
ਮੋਹਾਲੀ ‘ਚ ਇੱਕੋ ਸਕੂਲ ਦੀਆਂ 4 ਵਿਦਿਆਰਥਣਾਂ ਸ਼ੱਕੀ ਹਾਲਾਤ ‘ਚ ਲਾਪਤਾ:ਮੋਹਾਲੀ ਦੇ ਮਟੌਰ ਪਿੰਡ ਵਿਚ 7ਵੀਂ ਕਲਾਸ ਵਿਚ ਪੜ੍ਹਦੀਆਂ ਚਾਰ ਵਿਦਿਆਰਥਣਾਂ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਈਆਂ ਹਨ।
ਵਿਦਿਆਰਥਣਾਂ ਦੇ ਲਾਪਤਾ ਹੋਣ ਤੋਂ ਬਾਅਦ ਲੜਕੀਆਂ ਦੇ ਪਰਿਵਾਰ ਵਲੋਂ ਮੋਹਾਲੀ ਦੇ ਫੇਜ਼-7 ਦੇ ਪੁਲਿਸ ਥਾਣੇ ਵਿਚ ਸ਼ਿਕਾਇਤ ਦਿੱਤੀ ਗਈ ਹੈ।ਸ਼ਿਕਾਇਤ ਕਰਤਾ ਅਨੁਸਾਰ
ਸਾਰੀਆਂ ਸਹੇਲੀਆਂ ਘਰੋਂ ਘੁੰਮਣ ਦਾ ਕਹਿ ਕੇ ਨਿਕਲੀਆਂ ਸਨ ਪਰ ਜਦੋਂ ਦੇਰ ਸ਼ਾਮ ਤਕ ਵਾਪਸ ਨਹੀਂ ਆਈਆਂ ਤਾਂ ਪਰਿਵਾਰਾਂ ਵਲੋਂ ਉਨ੍ਹਾਂ ਦੀ ਭਾਲ ਕੀਤੀ ਗਈ।
ਚਾਰਾਂ ਵਿਦਿਆਰਥਣਾਂ ਦਾ ਕੋਈ ਪਤਾ ਨਾ ਲੱਗਣ ‘ਤੇ ਉਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਕਤੀ ਹੈ।ਪਰਿਵਾਰ ਨੇ ਇਸ ਮਾਮਲੇ ‘ਚ ਪੁਲਿਸ ਵਲੋਂ ਸਿਰਫ ਖਾਨਾਪੂਰਤੀ
ਕਰਨ ਦੇ ਦੋਸ਼ ਲਗਾਏ ਹਨ।ਦੱਸਣਯੋਗ ਹੈ ਕਿ ਚਾਰੇ ਵਿਦਿਆਰਥਣਾਂ ਮੋਹਾਲੀ ਦੇ ਸਰਕਾਰੀ ਸਕੂਲ ਵਿਚ ਪੜ੍ਹਦੀਆਂ ਹਨ।
Sikh Website Dedicated Website For Sikh In World
