ਹੁਣੇ ਆਈ ਤਾਜਾ ਵੱਡੀ ਖਬਰ — ਕਾਂਗਰਸ ਦੀ ਜਿੱਤ ‘ਤੇ ਆਹ ਦੇਖੋ ਕੀ ਕਿਹਾ ਸੁਖਪਾਲ ਖਹਿਰਾ ਨੇ

ਸੁਨੀਲ ਜਾਖੜ ਸੱਤਾ ਦੀ ਤਾਕਤ ਨਾਲ ਜਿੱਤਿਆ ਹੈ-ਸੁਖਪਾਲ ਖਹਿਰਾ:ਜ਼ਿਮਨੀ ਚੋਣਾਂ ‘ਚ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੇ ਵੱਡੀ ਲੀਡ ਲੈ ਕੇ ਜਿੱਤ ਹਾਸਿਲ ਕੀਤੀ ਹੈ।

ਦੂਸਰੇ ਪਾਸੇ ਹੋਏ ਆਮ ਆਦਮੀ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਨੇ ਕਾਂਗਰਸ ਸਰਕਾਰ ‘ਤੇ ਨਿਸ਼ਾਨਾਂ ਲਗਾਉਦੇ ਹੋਏ ਕਿਹਾ ਕਿ ਪੰਜਾਬ ਦਾ ਪਿਛਲੇ 10 ਸਾਲ ਦਾ ਰਿਕਾਰਡ ਰਿਹਾ ਹੈ ਕਿ ਜਿਸ ਦੀ ਸਰਕਾਰ ਹੁੰਦੀ ਹੈ ਉਸ ਦੀ ਹੀ  ਜਿੱਤ ਹੁੰਦੀ ਆ ਰਹੀ ਹੈ।ਸੁਨੀਲ ਜਾਖੜ ਸੱਤਾ ਦੀ ਤਾਕਤ ਨਾਲ ਜਿੱਤਿਆ ਹੈ-ਸੁਖਪਾਲ ਖਹਿਰਾਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰੇਸ਼ ਖਜੂਰੀਆ ਨੇ ਆਪਣੀ ਪਾਰਟੀ ਦੀਆਂ ਨੀਤੀਆਂ ‘ ਤੇ ਚਲਦਿਆਂ  ਵੋਟਿੰਗ ਪ੍ਰਕਿਰਿਆ ‘ਚ ਹੀ ਦੋਸ਼ ਕੱਢਣੇ ਸ਼ੁਰੂ ਕਰ ਦਿੱਤੇ  ਹਨ। ਸੁਰੇਸ਼ ਖਜੂਰੀਆ ਦਾ ਕਹਿਣਾ ਹੈ ਕਿ ਆਪ ਪਾਰਟੀ ਨੂੰ ਲੋਕਾਂ ਨੇ ਨਹੀਂ ਵੋਟਿੰਗ ਮਸ਼ੀਨਾਂ ਦੀ ਗੜਬੜੀ ਨੇ ਹਰਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਜਗ੍ਹਾ ਤੇ ਝਾੜੂ ਵਾਲੇ ਬਟਨ ਕੰਮ ਨਹੀਂ ਕਰ ਰਹੇ ਸਨ।

ਇਸ ਦੇ ਨਾਲ ਹੀ ਉਨ੍ਹਾਂ ਵੋਟਿੰਗ ‘ਚ ਹੇਰਾ-ਫੇਰੀ ਕਰਨ ਦੇ ਦੋਸ਼ ਤੱਕ ਲਗਾ ਦਿੱਤੇ । ਉਨ੍ਹਾਂ ਕਿਹਾ ਕਿ  ਅਚਾਨਕ ਕਾਂਗਰਸ ਦੀ ਵੋਟਿੰਗ 43 ਫੀਸਦੀ ਤੋਂ 56 ਫੀਸਦੀ ਕਿਵੇਂ  ਵੱਧ ਗਈ। ਸੂਤਰਾਂ ਤੋਂ ਮਿਲੀ  ਜਾਣਕਾਰੀ ਮੁਤਾਬਕ ਆਪਣੀ ਹਾਰ ਨੂੰ ਦੇਖਦਿਆਂ  ਸੁਰੇਸ਼ ਖਜੂਰੀਆ ਕਾਊਂਟਿੰਗ  ਸੈਂਟਰ ਛੱਡ ਕੇ ਚਲੇ ਗਏ ਹਨ।

error: Content is protected !!