ਹੁਣੇ ਆਈ ਤਾਜਾ ਵੱਡੀ ਖਬਰ – ਕਲਜੁਗੀ ਭੈਣ ਦੀ ਆਹ ਗੰਦੀ ਕਰਤੂਤ ਦੇਖਕੇ ਵੱਡੇ ਵੱਡੇ ਕੰਮਬ ਜਾਣਗੇ

ਹੁਣੇ ਆਈ ਤਾਜਾ ਵੱਡੀ ਖਬਰ – ਕਲਜੁਗੀ ਭੈਣ ਦੀ ਆਹ ਗੰਦੀ ਕਰਤੂਤ ਦੇਖਕੇ ਵੱਡੇ ਵੱਡੇ ਕੰਮਬ ਜਾਣਗੇ

 

 

ਅਜੋਕੇ ਸਮੇਂ ਵਿੱਚ ਰਿਸ਼ਤੇ-ਨਾਤੇ ਬਿਲਕੁਲ ਖੋਖਲੇ ਹੁੰਦੇ ਜਾ ਰਹੇ ਹਨ। ਇੱਥੋਂ ਤੱਕ ਕਿ ਸਗੇ ਭੈਣ ਭਰਾ ਵੀ ਖੂਨ ਦੇ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਲੱਗਿਆਂ ਦੇਰ ਨਹੀਂ ਲਗਾਉਂਦੇ। ਨਜਾਇਜ ਸਬੰਧਾਂ ਦੇ ਚੱਲਦਿਆਂ ਆਪਣਿਆਂ ਨੂੰ ਮਾਰਨ ਦੀਆਂ ਵਾਰਦਾਤਾਂ ਵਿੱਚ ਵੀ ਲਗਾਤਾਰ ਹੀ ਵਾਧਾ ਹੋ ਰਿਹਾ ਹੈ, ਜਿਸ ਕਾਰਨ ਸਮੁੱਚੀ ਇਨਸਾਨੀਅਤ ਸ਼ਰਮਸਾਰ ਹੋ ਜਾਂਦੀ ਹੈ।

punjab

 

ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਹਲਕਾ ਕੋਟਕਪੂਰਾ ਵਿੱਚ, ਜਿੱਥੇ ਇੱਕ ਲੜਕੀ ਨੇ ਰਿਸ਼ਤੇ ਵਿੱਚ ਲਗਦੇ ਆਪਣੇ ਭਰਾ ਨਾਲ ਨਜਾਇਜ ਸਬੰਧ ਬਣਾ ਲਏ। ਇਸ ਗੱਲ ਦਾ ਪਤਾ ਉਸਦੇ ਸਗੇ ਭਰਾ ਨੂੰ ਲੱਗ ਗਿਆ, ਜੋ ਸਿਰਫ 14 ਸਾਲਾਂ ਦਾ ਸੀ। ਇਸ ਲੜਕੀ ਨੇ ਆਪਣੇ ਨਜਾਇਜ ਸਬੰਧਾਂ ਉਤੇ ਪਰਦਾ ਪਉਣ ਲਈ ਆਪਣੇ 14 ਸਾਲ ਦੇ ਸਗੇ ਭਰਾ ਨੂੰ ਨਹਿਰ ਵਿੱਚ ਆਪਣੇ ਪ੍ਰੇਮੀ ਤੋਂ ਧੱਕਾ ਦਿਵਾ ਦਿਤਾ ਸੀ।

punjab

ਲੜਕੇ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਵੱਲੋਂ ਉਸਦੀ ਕਾਫੀ ਭਾਲ ਕੀਤੀ ਗਈ ਪਰ ਉਸਦਾ ਕੁੱਝ ਪਤਾ ਨਹੀਂ ਚੱਲ ਸਕਿਆ। ਪਰਿਵਾਰ ਨੇ ਇਸ ਸਬੰਧੀ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ ਪੁਲਿਸ ਨੇ ਲੜਕੇ ਨੂੰ ਲੱਭਣ ਲਈ ਕੋਸ਼ਿਸ਼ਾਂ ਆਰੰਭ ਦਿੱਤੀਆਂ। ਵੱਖ-ਵੱਖ ਥਿਓਰੀਆਂ ਜ਼ਰੀਏ ਜਾਂਚ ਕਰ ਰਹੀ ਪੁਲਿਸ ਆਖਿਰਕਾਰ ਮੁਲਜ਼ਮਾਂ ਤੱਕ ਜਾ ਪਹੁੰਚੀ।

punjab

ਇੱਥੇ ਤੁਹਾਨੂੰ ਦੱਸ ਦਈਏ ਕਿ ਮ੍ਰਿਤਕ 14 ਸਾਲਾਂ ਦਾ ਅਰਸ਼ਦੀਪ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਉਸਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਮੈਬਰਾਂ ਨੂੰ ਵੀ ਆਪਣੀ ਲੜਕੀ ਉਤੇ ਸ਼ੱਕ ਹੋਇਆ ਸੀ ਕਿ ਇਸ ਨੇ ਆਪਣੇ ਭਰਾ ਨੂੰ ਮਾਰ ਦਿੱਤਾ ਹੈ ਤਾਂ ਉਹਨਾਂ ਨੇ ਪੁਲਿਸ ਨੂੰ ਬਿਆਨ ਲਿਖਾ ਕੇ ਸ਼ੱਕ ਪ੍ਰਗਟ ਕਰ ਦਿੱਤਾ। ਪੁਲਿਸ ਵੱਲੋਂ ਕਾਰਵਾਈ ਕਰਦਿਆਂ ਅਰਸ਼ਦੀਪ ਨੂੰ ਮਾਰਨ ਵਾਲੀ ਉਸਦੀ ਭੈਣ ਅਤੇ ਉਸ ਦੇ ਪ੍ਰੇਮੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ।

punjab

ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਉਨ੍ਹਾਂ ਦੀ ਨਿਸ਼ਾਨਦੇਹੀ ਉਤੇ ਅਰਸ਼ਦੀਪ ਦੀ ਮ੍ਰਿਤਕ ਦੇਹ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ। ਪੁਲਿਸ ਨੇ ਲਾਸ਼ ਨੂੰ ਨੇ ਨਹਿਰ ਵਿਚੋਂ ਬਰਾਮਦ ਕਰ ਲਿਆ ਹੈ। ਇਸ ਦੀ ਪੁਸ਼ਟੀ ਕੋਟਕਪੂਰਾ ਦੇ ਡੀਐਸਪੀ ਮਨਵਿੰਦਰ ਵੀਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕੀਤੀ।

punjab

ਕੋਟਕਪੂਰਾ ਦੇ ਡੀਐਸਪੀ ਮਨਜਿੰਦਰ ਬੀਰ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਜਿਲਾ ਪੁਲਸ ਮੁਖੀ ਦੀਆਂ ਹਦਾਇਤਾਂ ਅਨੁਸਾਰ ਐਸਐਚਉ ਕੇਸੀ ਪਰਾਸਰ ਵੱਲੋਂ ਪੁਲਿਸ ਪਾਰਟੀ ਸਮੇਤ ਵੱਡੇ ਕਲਾਂ ਪਿੰਡ ਦੀ ਨਹਿਰ ਵਿੱਚੋਂ ਅਰਸ਼ਦੀਪ ਦੀ ਲਾਸ਼ ਬਰਾਮਦ ਕੀਤੀ ਗਈ ਅਤੇ ਪੋਸਟ ਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸ ਹਵਾਲੇ ਕਰ ਦਿੱਤਾ ਗਿਆ ਹੈ।
punjabIllicit relationship Kotkapura
ਰਿਸ਼ਤਿਆਂ ਦਾ ਘਾਣ ਕਰਨ ਵਾਲੀ ਇਹ ਲੜਕੀ ਆਪਣੇ ਪਾਪਾਂ ਕਾਰਨ ਅੱਜ ਸਲਾਖਾਂ ਪਿੱਛੇ ਪਹੁੰਚ ਗਈ ਹੈ। ਜਿਸਦੇ ਗੁੱਟ ਉਤੇ ਕਦੇ ਉਹ ਰੱਖੜੀ ਬੰਨਦੀ ਹੁੰਦੀ ਸੀ, ਉਸੇ ਭਰਾ ਨੂੰ ਨਜਾਇਜ ਸਬੰਧਾਂ ਕਾਰਨ ਮੌਤ ਦੇ ਘਾਟ ਉਤਾਰ ਦਿੱਤਾ। ਇਸ ਲੜਕੀ ਨੇ ਨਾ ਸਿਰਫ ਆਪਣੇ ਭਰਾ ਨੂੰ ਮੌਤ ਦੇ ਘਾਟ ਉਤਾਰਿਆ ਹੈ ਬਲਕਿ ਆਪਣੀਆਂ ਤਿੰਨ ਹੋਰਨਾਂ ਭੈਣਾਂ ਨੂੰ ਵੀ ਭਰਾ ਦੇ ਪਿਆਰ ਤੋਂ ਸਦਾ ਲਈ ਵਾਂਝਾ ਕਰ ਦਿੱਤਾ ਹੈ।

punjab

error: Content is protected !!