ਹਸਮੁਖ (ਸੱਚੀ ਕਹਾਣੀ) ਹਸਮੁਖ ਜਿਹੀ ਕੁੜੀ ਦੇ ਦਰਦਾਂ ਦੀ ਦਾਸਤਾਨ

ਹਸਮੁਖ (ਸੱਚੀ ਕਹਾਣੀ)

ਕਪਾਹ ਦੀ ਫੁਟੀ ਵਰਗਾ ਰੰਗ ਸੀ ੳੁਸਦਾ..ਅਖਾਂ ਤਾਂ ਜਿਵੇਂ ਜਗਦੀਅਾਂ ਸੀ..ਦੰਦ ਮੋਤੀਅਾਂ ਦੀ ਮਾਲਾ ਵਾਂਗ ਪਰੋੲੇ ਹੋੲੇ ਸੀ..ਨਕ ਥੋੜਾ ਮੋਟਾ ਸੀ …ਪਰ ਹਸਦੇ ਚਿਹਰੇ ਤੇ ਜਚਦਾ ਬੜਾ ਸੀ..ੳੁਹ ਹਸਦੀ ਸੀ ਤਾਂ ਫੁਲ ਕਿਰਦੇ ਸੀ??..ੳੁਸਦਾ ਖਿੜ ਖਿੜ ਕਰਕੇ ਹਸਣਾ ਅਜ ਵੀ ਯਾਦ ੲੇ ਮੈਂਨੂੰ….ਬੋਲਦੀ ਸੀ ਤਾਂ ਵਖਰਾ ਰਸ ਘੋਲਦੀ ਸੀ ਅਾਪਣੀ ਜੁਬਾਨ ਚ …ਦਿਲ ਚੋ ੲਿਕ ਟੀਸ ਜਿਹੀ ੳੁਠਦੀ ੲੇ ੳੁਸਨੂੰ ਯਾਦ ਕਰਕੇ..ਰੁਗ ਜਿਹਾ ਭਰਿਅਾ ਜਾਂਦਾ ੲੇ।

ਕੋੲੀ ਖਾਸ ਜਾਣ ਪਛਾਣ ਨਹੀਂ ਸੀ ੳੁਸ ਨਾਲ..ਬਸ ਕੲੀ ਵਾਰ ਹਸਦੀ ਦੇਖੀਦੀ ਸੀ ਤਾਂ ਮਨ ਖੁਸ਼ ਹੋ ਜਾਂਦਾ ਸੀ?…ਸਾਡਾ ਸਾਰਾ ਗਰੁਪ ੳੁਸਤੋਂ ਹੀ ਤਾਂ ਹਸਣਾ ਸਿਖਿਅਾ ਸੀ।

ਨਾਮ ਤਾਂ ੳੁਸਦਾ ਅਜਤਕ ਨੀ ਪਤਾ ਲਗਿਅਾ…ਹਸਮੁਖ ਹੀ ਕਹਿੰਦੇ ਸੀ ਸਾਰੇ …ੳੁਸਨੂੰ ਹਸਦੀ ਦੇਖ ਕੇ ਲਗਦਾ ਸੀ ਰਬ ਨੇ ਹੁਣ ਤਕ ਛੁਪਾ ਕੇ ਰਖਿਅਾ ਹਾਸਾ ੲਿਸਦੀ ਝੋਲੀ ਹੀ ਪਾ ਦਿਤਾ ੲੇ।??

ਫਿਰ ਸਾਡੇ ਪੇਪਰ ਹੋ ਗੲੇ ਤੇ ਸਾਡਾ ਸਾਰਾ ਗਰੁਪ ਅਗਲੀ ਪੜਾੲੀ ਲੲੀ ਸ਼ਹਿਰ ਜਾ ਲਗਿਅਾ। ਹੌਲੀ ਹੌਲੀ ੳੁਸਦੀ ਯਾਦ ਘਟ ਗੲੀ। ਪਰ ੲਿਕ ਦਿਨ ਕਿਸੇ ਨੇ ਦਸਿਅਾ ਕਿ ਹਸਮੁਖ ਦਾ ਵਿਅਾਹ ਹੋ ਗਿਅਾ ਚੰਡੀਗੜ ਦੇ ਮੁੰਡੇ ਨਾਲ..?ਸਾਨੂੰ ਬਹੁਤ ਖੁਸ਼ੀ ਹੋੲੀ ….ਸਭ ਨੇ ਖੁਸ਼ੀ ਮਨਾੲੀ? ….ਸਾਡਾ ਸ਼ਹਿਰ ਅਖੀਰਲਾ ਸਾਲ ਸੀ ਤੇ ਮਹੀਨਾ ਵੀ ਅਖੀਰਲਾ ਹੀ ਸੀ।

ਮਤਲਬ ਅਾਹੀ ਫਰਵਰੀ ਦਾ ਮਹੀਨਾ ਸੀ। ਸਾਡਾ ਸਾਰਾ ਗਰੁਪ ਮਸਤੀ ਕਰਨ, ਰੌਲਾ ਪਾੳੁਣ ਚ ਬਹੁਤ ਮਸ਼ਹੂਰ ਸੀ ਕਲਾਸ ਚ…ਸਾਡੇ ਬਿਨਾਂ ਸੁੰਨੀ ਪਸਰੀ ਰਹਿੰਦੀ ਸੀ ਕਲਾਸ ਚ…ੲਿਹ ਗਲ ਸਾਨੂੰ ਨਾਲ ਦੀਅਾਂ ਕੁੜੀਅਾਂ ਨੇ ਤੇ ਟੀਚਰਾਂ ਨੇ ਬਹੁਤ ਵਾਰ ਬੋਲੀ ਸੀ…ਬਸ ਅਸੀਂ ੳੁਸੇ ਮਸਤੀ ਚ ਹੀ ਬਸ ਸਟੈਂਡ ਤਕ ਅਾੲੀਅਾਂ?…ਤੇ ਜਦ ਬਸ ਚ ਪਹਿਲੀ ਸੀਟ ਤੇ ਬੈਠ ਗੲੀਅਾਂ ਤਾਂ ਸਾਡੇ ਚੋਂ ੲਿਕ ਦੀ ਨਿਗਾ ਸਾਡੇ ਤੋਂ ਪਿਛਲੀ ਸੀਟ ਤੇ ਗੲੀ..ਤਾਂ ੳੁਹ ੲਿਕਦਮ ਚੌਂਕ ਪੲੀ..ਦੇਖੋ ਅਾ ਹਸਮੁਖ ਵਰਗੀ ਲਗਦੀ ੲੇ। ੳੁਹ ਬਸ ਥੋੜਾ ਜਿਹਾ ਮੁਸਕਰਾ ਕੇ ਬੋਲੀ..”ਭੈਣੋ ਮੈਂ ਹਸਮੁਖ ਵਰਗੀ ਨਹੀਂ ..ਹਸਮੁਖ ਹੀ ਅਾਂ.”

ਮੇਰੇ ਦਿਲ ਚੋ ਤਾਂ ੲਿਕ ਦਮ ਰੁਗ ਭਰਿਅਾ ਗਿਅਾ..”ਹਾੲੇ ਬੂ …ਤੂੰ ਹਸਮੁਖ ੲੇ.”..ਸਚੀ ਪਛਾਣ ਨੀ ਸੀ ਅਾ ਰਹੀ।

ੳੁਸਦੀ ਮੁਸਕਰਾਹਟ ਨੇ ਬਹੁਤ ਭੁਲੇਖੇ ਖੜੇ ਕਰ ਦਿਤੇ..ੳੁਹ ਮੁਸਰਾੳੁਦੀ ਤਾਂ ਹੈਨੀ ਸੀ..ਖਿੜ ਖਿੜ ਹਸਦੀ ਸੀ ਬਸ ਹਸਦੀ ਸੀ …ਤੇ ਅਜ ਸਿਰਫ ਮੁਸਰਾੲੀ ਸੀ…ਦਿਲ ਨੂੰ ਧੂਹ ਜਿਹੀ ਪੲੀ …ਸੋਚਿਅਾ..ਮਨਾ ਪੁਛ ਤਾਂ ਸਹੀ ..ਗਲ ਕੀ ੲੇ।

ਹਾਲ ਚਾਲ ਪੁਛਿਅਾ…ਜਦ ਪੁਛਿਅਾ ਕਿ ਸਹੁਰੇ ਕਿਵੇਂ ਅਾ..ਤਾਂ ਗਚ ਭਰ ਅਾੲਿਅਾ ੳੁਸਦਾ..ਲਗਦਾ ਸੀ ਕੋੲੀ ਗਹਿਰੀ ਚੋਟ ਲਗੀ ੲੇ ੳੁਸਦੇ ਕੋਮਲ ਮਨ ਨੂੰ …ੳੁਸਨੇ ਦਸਣਾ ਸ਼ੁਰੂ ਕੀਤਾ….”ਜਦੋਂ ਮੇਰਾ ਰਿਸ਼ਤਾ ਹੋੲਿਅਾ ਸੀ ਮੈਂ ਬਹੁਤ ਖੁਸ਼ ਸੀ ..ਤੇ ਫਿਰ ਵਿਅਾਹ ਦਾ ਦਿਨ ਬੰਨ ਲਿਅਾ ਗਿਅਾ..ਤਾਂ ਵਿਚੋਲਾ ਜੋ ਸਭ ਜਾਣਦਾ ਸੀ।

ਚਲਾਕੀ ਨਾਲ ਕਿਸੇ ਗਲੋਂ ਸਾਡੇ ਨਾਲ ਗੁਸੇ ਹੋ ਕੇ ਲਾਂਭੇ ਹੋ ਗਿਅਾ …ਚਲੋ ਵਿਚੋਲੇ ਦੀ ਨਰਾਜਗੀ ਦੀ ਸਾਡੇ ਪਰਿਵਾਰ ਨੇ ਕੋੲੀ ਪਰਵਾਹ ਨਾ ਕੀਤੀ…ਵਿਅਾਹ ਬਹੁਤ ਵਧੀਅਾ ਹੋ ਗਿਅਾ..ਸਾਡਾ ਸਾਰਾ ਪਰਿਵਾਰ ਬੜਾ ਖੁਸ਼ ਸੀ ਕਿ ਬਹੁਤ ਵਧੀਅਾ ਸੰਬੰਧੀ ਮਿਲੇ ਨੇ..ਬਹੁਤ ਗਹਿਣੇ ਗਿਫਟ ਚ ਦਿਤੇ ਮੇਰੀ ਸਾਸੂ ਮਾਂ ਨੇ ਮੈਂਨੂੰ।

ੲਿਕ ਵਾਰ ਅਸੀਂ ਅਾ ਕੇ ਮਿਲ ਗੲੇ ਘਰ ਦਿਅਾਂ ਨੂੰ ..ਤੇ ਫਿਰ ਸ਼ੁਰੂ ਹੋ ਗੲੀ ਦਾਸਤਾਨ ਮੇਰੇ ਦਰਦਾਂ ਦੀ..ਮੇਰੇ ਪਤੀ ,ਮੇਰੀ ਸਸ ਤੇ ਸਹੁਰਾ ਦਬਾਅ ਪਾੳੁਣ ਲਗ ਗੲੇ ਮੇਰੇ ਤੇ ਕਿ ਮੈਂ ੳੁਹਨਾਂ ਲੲੀ ਪੈਸੇ ਕਮਾੳੁਣ ਦਾ ਸਾਧਨ ਬਣਾਂ..ਜੋ ਮੈਂਨੂੰ ਕਿਸੇ ਵੀ ਕੀਮਤ ਤੇ ਮਨਜੂਰ ਨਹੀਂ ਸੀ ..ਬਹੁਤ ਦਬਾਅ ਪਾੳੁਣ ਦੇ ਬਾਦ ਵੀ ਜਦ ਮੈਂ ੳੁਹਨਾਂ ਦਾ ਕਿਹਾ ਨਾ ਮੰਨਿਅਾਂ ਤਾਂ ਬਾਪ ਸਮਾਨ ਸਹੁਰੇ ਨੇ ਮੈਂਨੂੰ ਅਾਪਣੀ ਹਵਸ਼ ਦਾ ਸ਼ਿਕਾਰ ਬਣਾੳੁਣਾ ਚਾਹਿਅਾ।

ਜਦ ਮੈਂ ੲਿਹ ਵੀ ਸ਼ਰਤ ਨਾ ਮੰਨੀ ਤਾਂ ਮੇਰੇ ਤੇ ਜੁਲਮ ਕਰਨ ਲਗ ਗੲੇ.. ਮੇਰੇ ਦੋਨਾਂ ਹਥਾਂ ਤੇ ਬੈਡ ਦੇ ਪਾਵੇ ਰਖ ਕੇ ਬੈਡ ਤੇ ਮੇਰੇ ਪਤੀ ਸੌਂ ਜਾਂਦੇ ਸੀ ..ਜਦ ਮੈਂ ਰੋਟੀ ਬਣਾੳੁਦੀ ਸੀ ਤਾਂ ਸਸ ਗਰਮ ਚਿਮਟਾ ਮੇਰੇ ਹਥ ਤੇ ਲਾ ਦਿੰਦੀ ਸੀ..ਬੜੇ ਜੁਲਮ ਕੀਤੇ ਜਾ ਰਹੇ ਸੀ ਮੇਰੇ ਤੇ..ਪਰ ਮੈਂ ਅਾਪਣੇ ਬਾਪ ਦੀ ੲਿਜਤ ਬਚਾ ਕੇ ਰਖੀ..ਦਿਨੋਂ ਦਿਨ ਜੁਲਮਾਂ ਦੀ ਦਾਸਤਾਨ ਵਧਦੀ ਜਾ ਰਹੀ ਸੀ …ਹੁਣ ਜੁਲਮ ਸਹਿਣੇ ਵੀ ਅਸਹਿ ਹੋ ਰਹੇ ਸੀ..ਹਰ ਵੇਲੇ ਅਰਦਾਸ ਕਰਦੀ ਸੀ ਵਾਹਿਗੁਰੂ ਅਗੇ ਕਿ ਜਾਂ ਤਾਂ ਮੌਤ ਦੇਦੇ ਜਾਂ ੲੇਥੋਂ ਛੁਟਕਾਰਾ।

ੲਿਕ ਦਿਨ ਵਾਹਿਗੁਰੂ ਜੀ ਨੇ ਮੇਰੀ ਸੁਣ ਲੲੀ ਤੇ ਮੈਂ ਕਮਰੇ ਚੋਂ ਭੁਲੇਖੇ ਨਾਲ ਖੁਲੀ ਰਹਿ ਗੲੀ ਖਿੜਕੀ ਚੋਂ ਨਿਕਲ ਕੇ ਭਜ ਗੲੀ..ਮੈਂਨੂੰ ਨਹੀਂ ਸੀ ਪਤਾ ਮੈਂ ਕਿਧਰ ਜਾਣਾ..ਬਸ ਦੌੜੀ ਜਾ ਰਹੀ ਸੀ ..ਪਤਾ ਨਹੀਂ ਕਿਵੇਂ ਬਸ ਸਟੈਂਡ ਤੇ ਪਹੁੰਚ ਗੲੀ …ਬਠਿੰਡੇ ਵਾਲੀ ਬਸ ਪਤਾ ਕਰਕੇ ਮੈਂ ਬਸ ਚ ਬੈਠ ਗੲੀ।

ਪਰ ਮੈਂ ਦੇਖਿਅਾ ਬਸ ਸਟੈਂਡ ਤੇ ਮੇਰੇ ਪਤੀ ਮੈਂਨੂੰ ਲਭ ਰਹੇ ਸੀ…ਮੈਂ ਸਾਰੀ ਗਲ ਡਰਾੲਿਵਰ ਕਡੰਕਟਰ ਨੂੰ ਦਸ ਕੇ ਕਿਹਾ ਕਿ ਵੀਰ ਤੁਸੀ ਹੀ ਬਚਾ ਸਕਦੇ ਹੋ ਹੁਣ …ਦੋਨੋਂ ਮੇਰੇ ਕੲੀ ਰਬ ਦਾ ਰੂਪ ਬਣ ਗੲੇ ਤੇ ੳੁਹਨਾਂ ਮੈਂਨੂੰ ਸੀਟ ਹੇਠ ਲੁਕੋ ਕੇ ਰਖਿਅਾ..ਮੇਰੇ ਪਤੀ ਬਸ ਚ ਅਾ ਕੇ ਭਾਲ ਕੇ ਚਲਿਅਾ ਗਿਅਾ..ਕਡੰਕਟਰ ਨੇ ਰਾਹ ਦੀ ਸਾਰੀ ਸਵਾਰੀ ੳੁਤਾਰ ਕੇ ਬਸ ਸਿਧੀ ਬਠਿੰਡੇ ਲਿਅਾ ਕੇ ਰੋਕੀ ਤੇ ਪੰਜ ਸੌ ਰੁਪੲੇ ਦੇ ਕੇ ਮੈਂਨੂੰ ਰਿਕਸ਼ੇ ਚ ਬਿਠਾ ਕੇ ਮੇਰੇ ਭਰਾ ਦੇ ਘਰ ਤੋਰ ਦਿਤਾ।

ਬਸ ਭੈਣ ੳੁਸ ਦਿਨ ੳੁਹਨਾਂ ਅਨਜਾਣ ਭਰਾਵਾਂ ਨੇ ਭੈਣ ਭਰਾ ਦੇ ਪਵਿਤਰ ਰਿਸ਼ਤੇ ਨੂੰ ਚਾਰ ਚੰਨ ਲਾ ਦਿਤੇ ਤੇ ੳੁਹਨਾਂ ਜਾਲਮਾਂ ਤੋਂ ਖਹਿੜਾ ਛੁਟ ਗਿਅਾ ਮੇਰਾ…ਪੂਰਾ ਸਾਲ ਹੋ ਗਿਅਾ ੳੁਸ ਘਟਨਾ ਨੂੰ…ਪਰ ਅਾ ਦੇਖੋ ਜਖਮਾਂ ਦੇ ਦਾਗ ਅਜੇ ਵੀ ਬਰਕਰਾਰ ਨੇ….???
ੲੇਨੇ ਨੂੰ ਸਾਡਾ ਪਿੰਡ ਅਾ ਗਿਅਾ ਤੇ ੳੁਹ ੳੁਤਰ ਕੇ ਅਾਪਣੇ ਘਰ ਅਸੀਂ ਅਾਵਦੇ ਘਰ।

ਪਰ ਅਜ ਵੀ ਜਦੋਂ ਹਸਮੁਖ ਬਾਰੇ ਸੋਚਦੀ ਹਾਂ ਤਾਂ ਮਨ ੳੁਦਾਸ ਹੋ ਜਾਂਦਾ ੲੇ..ਸੋਚਦੀ ਅਾਂ ੳੁਸਦੇ ਸਰੀਰ ਤੇ ਲਗੇ ਜਖਮਾਂ ਦੇ ਦਾਗ ਤਾਂ ਹੁਣ ਮਿਟ ਗੲੇ ਹੋਣਗੇ ..ਪਰ ਮਨ ਤੇ ਲਗੇ ਜਖਮ ਕਿਵੇਂ ਮਿਟਣਗੇ।

ਰਬਾ ਸਭ ਦੀਅਾਂ ਧੀਅਾਂ ਸੁਖੀ ਰਖੀਂ..ਧੀ ਸੌਖੀ ..ਮਾਪੇ ਸੌਖੇ

ਰਬਾ ਕਿਸੇ ਹਸਮੁਖ ਦੇ ਹਾਸੇ ਨਾ ਖੋਵੀਂ.

✍ਖਾਲਸਾ ਰਾਜਦੀਪ ਕੌਰ

error: Content is protected !!