ਹਸਪਤਾਲ ‘ਚ ਡਾਕਟਰਾਂ ਦੀ ਲਾਪਰਵਾਹੀ ਐੱਮ.ਆਰ.ਆਈ. ਮਸ਼ੀਨ ‘ਚ ਫੱਸ ਕੇ ਨੌਜਵਾਨ ਦੀ ਦਰਦਨਾਕ ਮੌਤ

ਹਸਪਤਾਲ ‘ਚ ਡਾਕਟਰਾਂ ਦੀ ਲਾਪਰਵਾਹੀ ਐੱਮ.ਆਰ.ਆਈ. ਮਸ਼ੀਨ ‘ਚ ਫੱਸ ਕੇ ਨੌਜਵਾਨ ਦੀ ਦਰਦਨਾਕ ਮੌਤ

ਮੁੰਬਈ ਦੇ ਨਾਇਰ ਹਸਪਤਾਲ ‘ਚ ਡਾਕਟਰਾਂ ਦੀ ਲਾਪਰਵਾਹੀ ਕਾਰਨ ਇਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਆਪਣੀ ਮਾਂ ਦਾ ਇਲਾਜ ਕਰਵਾਉਣ ਆਏ 32 ਸਾਲ ਦੇ ਨੌਜਵਾਨ ਦੀ ਐੱਮ.ਆਰ.ਆਈ. ਮਸ਼ੀਨ ‘ਚ ਫੱਸ ਕੇ ਜਾਨ ਚਲੀ ਗਈ।ਪੁਲਸ ਨੇ ਇਸ ਮਾਮਲੇ ‘ਚ ਐੱਫ.ਆਈ.ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਰਾਜੇਸ਼ ਮਾਰੂ ਦੀ ਮਾਂ ਨਾਇਰ ਹਸਪਤਾਲ ‘ਚ ਭਰਤੀ ਸੀ ਉਨ੍ਹਾਂ ਦਾ ਐੱਮ.ਆਈ.ਆਰ. ਹੋਣਾ ਸੀ। ਸ਼ਨੀਵਾਰ ਸ਼ਾਮ ਦੇ ਸਮੇਂ ਉਸਨੂੰ ਐੱਮ.ਆਈ.ਆਰ. ਰੂਮ ‘ਚ ਆਕਸੀਜ਼ਨ ਸਲੰਡਰ ਲਜਾਉਣ ਲਈ ਕਿਹਾ ਗਿਆ।ਉਹ ਜਿਵੇਂ ਹੀ ਕਮਰੇ ‘ਚ ਗਿਆ ਮੈਗਨੇਟਿਕ ਪਾਵਰ ਕਾਰਨ ਮਸ਼ੀਨ ਨੇ ਉਸਨੂੰ ਆਪਣੇ ਕੋਲ ਖਿੱਚ ਲਿਆ, ਜਿਸ ਕਾਰਨ ਹੱਥ ‘ਚ ਫੜਿਆ ਹੋਇਆ ਸਲੰਡਰ ਖੁੱਲ੍ਹ ਗਿਆ ਅਤੇ ਸਲੰਡਰ ਦੀ ਗੈਸ ਮੂੰਹ ਦੇ ਜ਼ਰੀਏ ਰਾਜੇਸ਼ ਦੇ ਪੇਟ ‘ਚ ਚਲੀ ਗਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਰਾਜੇਸ਼ ਨੂੰ ਬਾਹਰ ਖਿੱਚਿਆ ਅਤੇ ਉਸਨੂੰ ਟਰਾਮਾ ਸੈਂਟਰ ‘ਚ ਭਰਤੀ ਕੀਤਾ ਗਿਆ ਜਿਥੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।ਮ੍ਰਿਤਕ ਰਾਜੇਸ਼ ਦੇ ਪਰਿਵਾਰ ਵਾਲਿਆਂ ਨੇ ਇਸ ਮਾਮਲੇ ਨੂੰ ਹਸਪਤਾਲ ਦੀ ਲਾਪਰਵਾਹੀ ਦੱਸਿਆ ਹੈ। ਰਾਜੇਸ਼ ਦੇ ਜੀਜਾ ਹਰੀਸ਼ ਸੋਲੰਕੀ ਨੇ ਦੱਸਿਆ ਕਿ ਹਸਪਤਾਲ ਦੇ ਇਕ ਵਾਰਡ ਬੁਆਏ ਨੇ ਰਾਜੇਸ਼ ਨੂੰ ਐੱਮ.ਆਈ.ਆਰ. ਰੂਮ ‘ਚ ਆਕਸੀਜ਼ਨ ਸਲੰਡਰ ਲਜਾਉਣ ਲਈ ਕਿਹਾ ਸੀ ਜੋ ਕਿ ਪੂਰੀ ਤਰ੍ਹਾਂ ਗਲਤ ਹੈ। ਐੱਮ.ਆਈ.ਆਰ. ਰੂਮ ‘ਚ ਧਾਤੂ ਦੀਆਂ ਵਸਤੂਆਂ ਲੈ ਜਾਣਾ ਮਨ੍ਹਾ ਹੈ।ਇਹ ਘਟਨਾ ਹਸਪਤਾਲ ਪ੍ਰਸ਼ਾਸਨ ਅਤੇ ਡਾਕਟਰਾਂ ਦੀ ਲਾਪਰਵਾਹੀ ਦੇ ਕਾਰਨ ਹੋਈ ਹੈ। ਘਟਨਾ ਵਾਲੇ ਸਥਾਨ ‘ਤੇ ਕੋਈ ਗਾਰਡ ਮੌਜੂਦ ਨਹੀਂ ਸੀ। ਉਨ੍ਹਾਂ ਨੇ ਦੱਸਿਆ ਕਿ ਜਿਸ ਸਮੇਂ ਰਾਜੇਸ਼ ਐੱਮ.ਆਈ.ਆਰ. ਕਮਰੇ ‘ਚ ਪੁੱਜਾ ਉਸ ਸਮੇਂ ਐੱਮ.ਆਈ.ਆਰ. ਮਸ਼ੀਨ ਚੱਲ ਰਹੀ ਸੀ, ਜਦੋਂਕਿ ਵਾਰਡ ਬੁਆਏ ਨੇ ਕਿਹਾ ਸੀ ਕਿ ਮਸ਼ੀਨ ਬੰਦ ਹੈ। ਜਿਵੇਂ ਹੀ ਰਾਜੇਸ਼ ਐੱਮ.ਆਈ.ਆਰ. ਕਮਰੇ ‘ਚ ਪੁੱਜਾ ਚੁੰਬਕੀ ਸ਼ਕਤੀ ਦੇ ਕਾਰਨ ਮਸ਼ੀਨ ਨੇ ਉਸਨੂੰ ਆਪਣੇ ਵੱਲ ਖਿੱਚ ਲਿਆ।

error: Content is protected !!