ਹਨੀਪ੍ਰੀਤ ਦੀ ਕੁੱਖੋਂ ਪੁੱਤਰ ਚਾਹੁੰਦਾ ਸੀ ਗੁਰਮੀਤ

ਸਿਰਸਾ (ਅਰੁਣ ਭਾਰਦਵਾਜ) – ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਬਣਾਏ ਗਏ ਨਵੇਂ ਡੇਰੇ ਦੇ ਅੰਦਰਲੀ ਦੁਨੀਆ ਦਾ ਅਜਿਹਾ ਸਨਸਨੀਖੇਜ਼ ਸੱਚ ਬਾਹਰ ਆਇਆ ਹੈ, ਜਿਸ ਨੇ ਹਨੀਪ੍ਰੀਤ ਤੇ ਗੁਰਮੀਤ ਦੇ ਸੰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਡੇਰੇ ਦੇ ਸਾਬਕਾ ਸਾਧੂ ਗੁਰਦਾਸ ਸਿੰਘ ਤੂਰ ਦੀ ਮੰਨੀਏ ਤਾਂ ਗੁਰਮੀਤ ਹਨੀਪ੍ਰੀਤ ਦੀ ਕੁੱਖ ਤੋਂ ਇਕ ਪੁੱਤਰ ਚਾਹੁੰਦਾ ਸੀ ਅਤੇ ਹਨੀਪ੍ਰੀਤ ਦੀ ਰੀਝ ਸੀ ਕਿ ਭਵਿੱਖ ਵਿਚ ਇਸ ਗੱਦੀ ਦਾ ਵਾਰਿਸ ਉਨ੍ਹਾਂ ਦਾ ਆਪਣਾ ਪੁੱਤਰ ਹੀ ਬਣੇ।

ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਤੂਰ ਨੇ ਡੇਰੇ, ਹਨੀਪ੍ਰੀਤ ਅਤੇ ਗੁਰਮੀਤ ਦੇ ਰਿਸ਼ਤਿਆਂ ਤੋਂ ਇਲਾਵਾ ਕਈ ਰਾਜ਼ਾਂ ਦਾ ਭਾਂਡਾ ਵੀ ਭੰਨਿਆ। ਗੁਰਮੀਤ ਤੇ ਹਨੀਪ੍ਰੀਤ ਦੀਆਂ ਨਜ਼ਦੀਕੀਆਂ ਕਾਰਨ ਹੀ ਗੁਰਮੀਤ ਦਾ ਪਰਿਵਾਰ ਉਸ ਤੋਂ ਦੂਰ ਹੋ ਗਿਆ ਅਤੇ ਉਦੋਂ ਹੀ ਹਨੀਪ੍ਰੀਤ ਨੇ ਆਪਣਾ ਪਲਾਨ ਬਣਾ ਲਿਆ।

ਹਨੀ ਨੂੰ ਡੇਰਾ ਮੈਨੇਜਮੈਂਟ ਤੋਂ ਜਾਨ ਦਾ ਖਤਰਾ

ਗੁਰਦਾਸ ਸਿੰਘ ਨੇ ਕਿਹਾ ਕਿ ਦਰਅਸਲ ਡੇਰਾ ਮੈਨੇਜਮੈਂਟ ਹਨੀਪ੍ਰੀਤ ਤੇ ਗੁਰਮੀਤ ਦੇ ਸੰਬੰਧਾਂ ਬਾਰੇ ਜਾਣਦੀ ਹੈ। ਇਹ ਵੱਖਰੀ ਗੱਲ ਹੈ ਕਿ ਗੁਰਮੀਤ ਉਸ ਨੂੰ ਧੀ ਕਹਿੰਦਾ ਸੀ। ਹਨੀਪ੍ਰੀਤ ਡੇਰਾ ਤੇ ਡੇਰਾ ਮੁਖੀ ਦੇ ਬਹੁਤ ਸਾਰੇ ਰਾਜ਼ ਜਾਣਦੀ ਹੈ ਅਤੇ ਇਹੀ ਕਾਰਨ ਹੈ ਕਿ

ਡੇਰਾ ਮੈਨੇਜਮੈਂਟ ਨੇ ਜੇਲ ਵਿਚ ਬੰਦ ਗੁਰਮੀਤ ਦੇ ਇਸ਼ਾਰੇ ‘ਤੇ ਹਨੀਪ੍ਰੀਤ ਨੂੰ ਆਪਣੀ ‘ਗ੍ਰਿਫਤ’ ਵਿਚ ਲਿਆ ਹੋਇਆ ਹੈ। ਤੂਰ ਨੇ ਦੋਸ਼ ਲਾਇਆ ਕਿ ਡੇਰਾ ਮੈਨੇਜਮੈਂਟ ਬਹੁਤ ਹੀ ਸ਼ੈਤਾਨ ਹੈ। ਅਜਿਹੇ ਵਿਚ ਉਸ ਨੂੰ ਖਦਸ਼ਾ ਹੈ ਕਿ ਉਹ ਡੇਰੇ ਦੇ ਰਾਜ਼ ਦਬਾਉਣ ਲਈ ਕਿਤੇ ਹਨੀਪ੍ਰੀਤ ਨੂੰ ਪਾਗਲ ਨਾ ਬਣਾ ਦੇਵੇ।

error: Content is protected !!