ਹਥਿਆਰਾਂ ਤੇ ਆਸ਼ਕੀ ਤੇ ਗਾਣੇ ਗਾਓਣ ਵਾਲਾ ਇਹ ਗਾਇਕ ਬਣਿਆ ਗੁਰਸਿੱਖ ..

ਹਥਿਆਰਾਂ ਤੇ ਆਸ਼ਕੀ ਤੇ ਗਾਣੇ ਗਾਓਣ ਵਾਲਾ ਇਹ ਗਾਇਕ ਬਣਿਆ ਗੁਰਸਿੱਖ ..

ਪੰਜਾਬੀ ਗਾਇਕ ਰਮਿੰਦਰ ਰੰਧਾਵਾ ਜਿਸ ਨੇ ਬੀਤੇ ਕੁੱਝ ਸਾਲਾਂ ਵਿੱਚ ਕਈ ਲੱਚਰ ਤੇ ਹਥਿਆਰੀ ਗਾਣੇ ਗਾੲੇ ਜੋ ਕਿ ਕਾਫੀ ਚਰਚਾ ਵਿੱਚ ਵੀ ਰਹੇ । ਪਰ ਹਾਲ ਹੀ ਵਿੱਚ ਇਸ ਗਾਇਕ ਨੇ ਵਾਹਿਗੁਰੂ ਜੀ ਦੀ ਆਪਾਰ ਕਿਰਪਾ ਹੋਈ ਹੈ ਤੇ ਇਹ ਗਾਇਕ ਹੁਣ ਗੁਰਸਿੱਖ ਬਣ ਗਿਆ ਹੈ । ਇਹ ਪੰਜਾਬੀ ਗਾਇਕ ਹੁਣ ਇੱਕ ਸਮਾਜ ਸੁਧਾਰ ਸੰਸਥਾ ਰਾਹੀਂ ਜਰੂਰਤਮੰਦ ਲੋਕਾਂ ਦੀ ਮਦਦ ਕਰਦਾ ਹੈ । ਸੈਂਕੜੇ ਨੌਜਵਾਨ ਓਸ ਨਾਲ ਇਸ ਨੇਕ ਕੰਮ ਵਿੱਚ ਜੁੜ੍ਹੇ ਹਨ । ਰਮਿੰਦਰ ਰੰਧਾਵਾ ਨੇ ਦੱਸਿਆ ਕਿ ਡਾ. ਸ਼ਿਵ ਸਿੰਘ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਓ੍ਹ ਗੁਰੂ ਦਾ ਸਿੰਘ ਸਜਿਆ ਤੇ ਹੁਣ ਸਮਾਜ ਸੇਵਾ ਅਤੇ ਧਰਮ ਪ੍ਰਚਾਰ ਦੇ ਕੰਮ ਕਰਦਾ ਹੈ । ਰਮਿੰਦਰ ਨੇ ਆਪਣੀ ਵੀਡੀਓ ਵਿੱਚ ਆਪਣੀ ਜਿੰਦਗੀ ਦਾ ਸਾਰਾ ਤਜੁਰਬਾ ਸੰਗਤ ਨਾਲ ਸਾਂਝਾ ਕੀਤਾ । ਲੋੜ ਹੈ ਹੋਰਨਾਂ ਪੰਜਾਬੀ ਗਾਇਕਾਂ ਨੂੰ ਕਿ ਓਹ ਇਸ ਵੀਰ ਤੇਂ ਸੇਧ ਲੈ ਕੇ ਧਰਮ ਪ੍ਰਚਾਰ ਤੇ ਪੰਜਾਬੀ ਸੱਭਿਆਚਾਰ ਦੀ ਸੱਚੀ ਸੇਵਾ ਕਰਨ ।
ਹੇਠਾਂ ਇਸ ਗਾਇਕ ਦੀਆਂ ਵੀਡੀਓ ਦੇ ਪੁਰਾਣੇ ਲਿੰਕ ਵੀ ਸ਼ੇਅਰ ਕੀਤੇ ਹਨ .. ਚੰਗੇ ਪਾਸੇ ਤੁਰਨ ਵਾਲੇ ਇਸ ਵੀਰ ਦੀ ਹੌਂਸਲਾ ਅਫਜਾੲੀ ਲੲੀ ਇਹ ਪੋਸਟ ਸਭ ਨਾਲ ਜਰੂਰ ਸ਼ੇਅਰ ਕਰੋ ਜੀ

error: Content is protected !!