ਸੌਦਾ ਸਾਧ ਨੂੰ ਕਦੇ ਨਹੀਂ ਮਿਲੀ ‘ਜ਼ੈੱਡ ਸੁਰੱਖਿਆ’

ਸਰਕਾਰ ਅਤੇ ਪ੍ਰਸ਼ਾਸਨ ਸੁਰੱਖਿਆ ਦੇ ਨਾਮ ਉਪਰ ਆਮ ਲੋਕਾਂ ਨੂੰ ਕਿੰਨਾ ਬੇਵਕੂਫ਼ ਬਣਾਉਂਦਾ ਹੈ ਕਿਉਂਕਿ ਵੀ.ਆਈ.ਪੀ. ਅਤੇ ਬਾਬਿਆਂ ਨੂੰ ਦਿਤੀ ਜ਼ੈੱਡ ਸੁਰੱਖਿਆ ਸਬੰਧੀ ਆਮ ਲੋਕਾਂ ਵਿਚਕਾਰ ਕਈ ਤਰ੍ਹਾਂ ਦੇ ਭਰਮ ਭੁਲੇਖੇ ਪੈਦਾ ਹੁੰਦੇ ਰਹਿੰਦੇ ਹਨ ਪਰ ਅਸਲੀਅਤ ਵਿਚ ਸੱਚ ਕੁੱਝ ਹੋਰ ਹੀ ਹੁੰਦੀ ਹੈ।

ਅਜਿਹਾ ਹੀ ਇਕ ਸੱਚ ਸਾਹਮਣੇ ਆਇਆ ਹੈ ਸਿਰਸਾ ਡੇਰਾ ਮੁਖੀ ਰਾਮ ਰਹੀਮ ਸਿੰਘ ਦਾ। ਜਿਸ ਨੂੰ ਪੰਚਕੂਲਾ ਦੀ ਅਦਾਲਤ ਅੰਦਰ ਪੇਸ਼ ਹੋਣ ਤਕ ਕੇਂਦਰ ਅਤੇ ਹਰਿਆਣਾ ਸਰਕਾਰ ਵਲੋ ਜ਼ੈੱਡ ਪਲੱਸ ਸੁਰੱਖਿਆ ਦੀ ਛੱਤਰੀ ਤਾਣ ਕੇ ਲਿਆਂਦਾ ਗਿਆ ਸੀ।

ਇਸ ਸਬੰਧੀ ਆਰ.ਟੀ.ਆਈ. ਕਾਰਕੁਨ ਸੱਤਪਾਲ ਗੋਇਲ ਨੇ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਤੋਂ ਬਾਬਾ ਗੁਰਮੀਤ ਰਾਮ ਰਹੀਮ ਸਿੰਘ ਨੂੰ ਦਿਤੀ ਸੁਰੱਖਿਆ ਸਬੰਧੀ ਸੂਚਨਾ ਅਧਿਕਾਰ ਰਾਹੀਂ ਮੰਗ ਕੀਤੀ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਏ 
ਕਿਉਂਕਿ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਰਾਜਿੰਦਰ ਚਤੁਰਵੇਦੀ ਦੇ ਦਸਤਖ਼ਤਾਂ ਹੇਠ ਪੁੱਜੀ ਸੂਚਨਾ ਨੇ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਵਲੋਂ ਸਿਰਸਾ ਡੇਰਾ ਮੁਖੀ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਸੁਰੱਖਿਆ ਪ੍ਰਦਾਨ ਨਹੀਂ ਕੀਤੀ ਗਈ ਜਦਕਿ ਇਕਲੇ ਡੇਰਾ ਸੱਚਾ ਸੌਦਾ ਨੂੰ ਹੀ ਨਹੀਂ ਬਲਕਿ ਇਸ ਤੋਂ ਇਲਾਵਾ ਕਿਸੇ ਹੋਰ ਡੇਰੇ ਨੂੰ ਵੀ ਸਰਕਾਰ ਵਲੋ ਸੁਰੱਖਿਆ ਮੁਹਈਆ ਨਹੀਂ ਕਰਵਾਈ ਗਈ ਹੈ।
Sikh Website Dedicated Website For Sikh In World