ਪੰਜਾਬ ਰੋਡਵੇਜ਼ ਦੀ ਲਗਭਗ ਇਕ ਕਰੋੜ ਦੀ ਕੀਮਤ ਵਾਲੀ ਵੋਲਵੋ ਬਸ ਮਹਿਜ਼ 20 ਹਜ਼ਾਰ ਰੁਪਏ ਵਿਚ ਨਿਲਾਮ ਹੋਣ ਜਾ ਰਹੀ ਹੈ। ਚੰਡੀਗੜ੍ਹ ਦੀ ਜ਼ਿਲਾ ਅਦਾਲਤ ਨੇ ਇਕ ਕਰਮਚਾਰੀ ਦੀ ਐਗਜ਼ੀਕਿਊਸ਼ਨ ਪਟੀਸ਼ਨ ‘ਤੇ ਫੈਸਲਾ ਸੁਣਾਉਂਦੇ ਹੋਏ ਪੰਜਾਬ ਰੋਡਵੇਜ਼ ਨੂੰ ਵੋਲਵੇ ਬਸ ਪੀ. ਬੀ. 65 ਏ. ਡੀ. 6138 ਦੀ ਨਿਲਾਮੀ ਦੇ ਹੁਕਮ ਦਿੱਤੇ ਹਨ।

ਦਰਅਸਲ ਬਲਦੇਵ ਸਿੰਘ ਨੂੰ ਰੋਡਵੇਜ਼ ਨੇ ਕਈ ਸਾਲ ਤਕ ਕੋਈ ਪ੍ਰਮੋਸ਼ਨ ਨਹੀਂ ਦਿੱਤੀ ਸੀ ਪਰ 1999 ‘ਚ 24 ਸਾਲ ਦੀ ਸਰਵਿਸ ਪੂਰੀ ਹੋਣ ‘ਤੇ ਰੋਡਵੇਜ਼ ਨੇ ਉਨ੍ਹਾਂ ਨੇ ਏਸ਼ੀਯਾਰਡ ਕਰੀਅਰ ਪ੍ਰੋਗਰੇਸ਼ਨ (ਏ. ਸੀ. ਪੀ.) ਗ੍ਰੇਡ ਦੇਣ ਦਾ ਹੁਕਮ ਪਾਸ ਕਰ ਦਿੱਤਾ।
ਬਲਦੇਵ 31 ਅਕਤੂਬਰ 2007 ਨੂੰ ਰਿਟਾਇਰ ਹੋ ਗਏ। ਉਨ੍ਹਾਂ ਦੀ ਰਿਟਾਇਰਮੈਂਟ ਦੇ ਕੁਝ ਦਿਨ ਬਾਅਦ ਹੀ ਉਨ੍ਹਾਂ ਨੂੰ ਰੋਡਵੇਜ਼ ਨੇ ਸ਼ੋਕੇਜ ਨੋਟਿਸ ਦੇ ਦਿੱਤਾ ਕਿ ਜਿਹੜਾ ਉਨ੍ਹਾਂ ਨੂੰ ਏ. ਸੀ. ਪੀ. ਗ੍ਰੇਡ ਦਿੱਤਾ ਗਿਆ ਹੈ, ਉਹ ਨਿਯਮਾਂ ਦੇ ਖਿਲਾਫ ਹੈ, ਜਿਸ ਤੋਂ ਬਾਅਦ ਰੋਡਵੇਜ਼ ਨੇ ਉਨ੍ਹਾਂ ਦੀ ਰਿਟਾਇਰਮੈਂਟ ਦੌਰਾਨ ਮਿਲਣ ਵਾਲੇ ਲਾਭ ਨਹੀਂ ਦਿੱਤੇ। ਇਸ ਕਾਰਨ ਉਨ੍ਹਾਂ ਨੇ ਲੇਬਰ ਕੋਰਟ ਦਾ ਦਰਵਾਜ਼ਾ ਖੜਕਾਇਆ।
ਲੇਬਰਕੋਰਟ ਨੇ ਪਿਛਲੇ ਸਾਲ 6 ਅਕਤਬਰ ਨੂੰ ਬਲਦੇਵ ਦੇ ਹੱਕ ਵਿਚ ਫੈਸਲਾ ਸੁਣਾਇਆ ਸੀ। ਇਸ ਦੇ ਬਾਵਜੂਦ ਪੰਜਾਬ ਰੋਡਵੇਜ਼ ਨੇ ਜਦੋਂ ਉਸ ਨੂੰ ਉਸ ਦਾ ਹੱਕ ਨਹੀਂ ਦਿੱਤਾ ਤਾਂ ਉਸ ਨੇ ਜ਼ਿਲਾ ਅਦਾਲਤ ਵਿਚ ਐਗਜ਼ੀਕਿਊਸ਼ਨ ਪਟੀਸ਼ਨ ਦਾਇਰ ਕਰ ਦਿੱਤੀ। ਪਟੀਸ਼ਨ ‘ਤੇ ਕੋਰਟ ਨੇ ਇਸ ਸਾਲ ਜੂਨ ਵਿਚ ਰੋਡਵੇਜ਼ ਦੀ ਵਾਲਵੋ ਬਸ ਨੂੰ ਅਟੈਚ ਕਰਨ ਦਾ ਫੈਸਲਾ ਸੁਣਾਇਆ।
ਇਸ ਤੋਂ ਬਾਅਦ ਵੀ ਰੋਡਵੇਜ਼ ਨੇ ਬਲਦੇਵ ਨੂੰ ਉਸ ਦੇ 20 ਹਜ਼ਾਰ ਰੁਪਏ ਨਹੀਂ ਦਿੱਤੇ। ਇਸ ‘ਤੇ ਹੁਣ ਕੋਰਟ ਨੇ ਸਖਤੀ ਦਿਖਾਉਂਦੇ ਹੋਏ 31 ਜਨਵਰੀ 2018 ਨੂੰ ਵੋਲਵੋ ਬਸ ਨੂੰ ਨਿਲਾਮ ਕਰਨ ਦੇ ਹੁਕਮ ਦਿੱਤੇ ਹਨ।
Sikh Website Dedicated Website For Sikh In World
