ਸਿਆਸੀ ਪਾਰਟੀ ਕੋਈ ਵੀ ਰੱਖੋ ਪਰ ਇੱਕ ਪਿੰਡ ਵਿੱਚ ਹੋਵੇ ਸਿਰਫ ਇੱਕ ਗੁਰਦੂਆਰਾ ..

ਸਿਆਸੀ ਪਾਰਟੀ ਕੋਈ ਵੀ ਰੱਖੋ ਪਰ ਇੱਕ ਪਿੰਡ ਵਿੱਚ ਹੋਵੇ ਸਿਰਫ ਇੱਕ ਗੁਰਦੂਆਰਾ ..

ਜਾਤ-ਬਰਾਦਰੀ ਆਧਾਰਤ ਗੁਰਦੁਆਰਿਆਂ ਦੇ ਰੁਝਾਨ ਨੂੰ ਠੱਲ੍ਹ ਪਾਉਣ ਦੇ ਮੰਤਵ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਸ਼ਨੀਵਾਰ ਨੂੰ ਨੇੜਲੇ ਪਿੰਡ ਚਕਰ ਤੋਂ ‘ਇੱਕ ਨਗਰ ਇੱਕ ਗੁਰਦੁਆਰਾ’ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮਿਲ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਿੰਡ ਚਕਰ ਨੂੰ ਢਾਈ ਲੱਖ ਰੁਪਏ ਦਾ ਨਕਦ ਇਨਾਮ ਤੇ ਵਿਸ਼ੇਸ਼ ਸਨਮਾਨ ਦਿੱਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਜਗਜੀਤ ਸਿੰਘ ਤਲਵੰਤੀ ਤੇ ਸਾਬਕਾ ਮੈਂਬਰ ਹਰਸੁਰਿੰਦਰ ਸਿੰਘ ਗਿੱਲ ਵੀ ਮੌਜੂਦ ਸਨ। ਪਿੰਡ ਦੇ ਸਰਪੰਚ ਮੇਜਰ ਸਿੰਘ ਸਮੇਤ ਪਿੰਡ ਦੇ ਹਰੇਕ ਪਾਰਟੀ ਨਾਲ ਸਬੰਧਤ ਮੋਹਤਬਰਾਂ ਨੂੰ ਜ਼ਿਲ੍ਹੇ ਦੇ 15 ਹਜ਼ਾਰ ਆਬਾਦੀ ਵਾਲੇ ਵੱਡੇ ਪਿੰਡ ਵਿਚ ਇਕੋ ਗੁਰਦੁਆਰਾ ਰੱਖਣ ਲਈ ਸਿਰੋਪਾਓ ਬਖ਼ਸ਼ਿਸ਼ ਕੀਤੇ ਗਏ। ਗੁਰਮਤਿ ਸਮਾਗਮ ਦੀ ਖ਼ਾਸ ਗੱਲ ਵੀ ਇਹੋ ਰਹੀ ਕਿ ਹਰੇਕ ਧਿਰ ਨਾਲ ਸਬੰਧਤ ਆਗੂਆਂ ਨੇ ਸ਼ਿਰਕਤ ਕੀਤੀ।Image result for chakar village gurudwara
ਭਾਈ ਲੌਂਗੋਵਾਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਵੀ ਇਸ ਦਾ ਜ਼ਿਕਰ ਕੀਤਾ ਅਤੇ ਆਖਿਆ ਕਿ ਪਾਰਟੀ ਕੋਈ ਵੀ ਰੱਖੋ ਪਰ ਪਿੰਡ ਵਿਚ ਗੁਰਦੁਆਰਾ ਇਕੋ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਸਿਆਸੀ ਮਤਭੇਦ ਹੋ ਸਕਦੇ ਹਨ ਪਰ ਉਸ ਨੂੰ ਗੁਰੂਆਂ ਦੇ ਸਿਧਾਂਤ ‘ਤੇ ਕਾਇਮ ਰਹਿਣਾ ਚਾਹੀਦਾ ਹੈ। ਧੜੇਬੰਦੀ, ਪ੍ਰਧਾਨਗੀ ਤੇ ਚੌਧਰ ਖ਼ਾਤਰ ਜਾਤ ਬਰਾਦਰੀ ਆਧਾਰਤ ਵੱਖਰੇ ਗੁਰਦੁਆਰੇ ਹੋਂਦ ਵਿਚ ਆਉਣੇ ਸਿੱਖੀ ਸਿਧਾਂਤ ਦੇ ਉਲਟ ਹੈ। Image result for village gurudwaraਇਸ ਦਿਸ਼ਾ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਤੋਂ ਧਰਮ ਪ੍ਰਚਾਰ ਦੇ ਨਾਲ ਹੀ ਇਹ ਵਿਸ਼ੇਸ਼ ਮੁਹਿੰਮ ਆਰੰਭੀ ਗਈ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਜੇਕਰ ਕਿਸੇ ਪਿੰਡ ਦੇ ਲੋਕ ਇਕ ਗੁਰਦੁਆਰੇ ਲਈ ਸਹਿਮਤ ਹੁੰਦੇ ਹਨ ਤਾਂ ਸ਼੍ਰੋਮਣੀ ਕਮੇਟੀ ਦੂਸਰੇ ਗੁਰਦੁਆਰਿਆਂ ਵਿਚ ਗੁਰਮਤਿ ਵਿਦਿਆਲਾ, ਲਾਇਬਰੇਰੀ ਆਦਿ ਖੋਲ੍ਹ ਸਕਦੀ ਹੈ। ਉਨ੍ਹਾਂ ਕਿਹਾ ਕਿ ਨਵੇਂ ਗੁਰਦੁਆਰੇ ਬਣਾਉਣ ‘ਤੇ ਰੋਕ ਤਾਂ ਨਹੀਂ ਲਗਾਈ ਗਈ ਪਰ ਲੋਕਾਂ ਨੂੰ ਇਸ ਪਾਸੇ ਸੋਚਣਾ ਜ਼ਰੂਰ ਚਾਹੀਦਾ ਹੈ।Image result for village gurudwara
ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਗੁਰੂ ਘਰ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹਨ ਅਤੇ ਇਥੇ ਊਚ-ਨੀਚ, ਜਾਤ-ਪਾਤ ਤੇ ਭੇਦ-ਭਾਵ ਦਾ ਕੋਈ ਵੰਡ ਵੱਖਰੇਵਾਂ ਨਹੀਂ । ਭਾਈ ਗਰੇਵਾਲ ਨੇ ਸ਼੍ਰੋਮਣੀ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਐਸ.ਆਰ. ਕਲੇਰ, ਬੀਬੀ ਰਣਜੀਤ ਕੌਰ ਮਾਹਿਲਪੁਰ, ਬਾਬਾ ਅਮਰੀਕ ਸਿੰਘ, ਨਵਇੰਦਰਪ੍ਰੀਤ ਸਿੰਘ ਲੌਂਗੋਵਾਲ, ਚੇਅਰਮੈਨ ਦੀਦਾਰ ਸਿੰਘ ਮਲਕ, ਬੂਟਾ ਸਿੰਘ ਚਕਰ, ਪ੍ਰੋ. ਬਲਵੰਤ ਸੰਧੂ, ਦਲੀਪ ਸਿੰਘ ਚਕਰ, ਹਰਚੰਦ ਸਿੰਘ ਚਕਰ, ਪ੍ਰਿੰਸੀਪਲ ਬਲਕਾਰ ਸਿੰਘ ਧਾਲੀਵਾਲ, ਸੁਖਦੀਪ ਸਿੰਘ ਸਿਧਵਾਂ, ਅਮਰਜੀਤ ਸਿੰਘ ਰਸੂਲਪੁਰ ਪ੍ਰਧਾਨ, ਬਾਈ ਰਸ਼ਪਾਲ ਸਿੰਘ ਚਕਰ, ਦਰਸ਼ਨ ਸਿੰਘ ਘੋਲੀਆ, ਬਚਿੱਤਰ ਸਿੰਘ ਘੋਲੀਆ, ਮੈਨੇਜਰ ਕੰਵਲਜੀਤ ਸਿੰਘ, ਸਾਰਜ ਸਿੰਘ ਆਦਿ ਹਾਜ਼ਰ ਸਨ।Image result for chakar village gurudwara
ਭੱਠਲ ਸਮੇਤ ਸਾਰੇ ਆਗੂਆਂ ਨੂੰ ਪੇਸ਼ ਹੋਣਾ ਪਵੇਗਾ
ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਵੱਲੋਂ ਡੇਰਾ ਸਿਰਸਾ ਜਾ ਕੇ ਵੋਟਾਂ ਮੰਗਣ ਦੇ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣ ਬਾਰੇ ਕੋਈ ਫ਼ੈਸਲਾ ਨਾ ਕੀਤਾ ਹੋਣ ਦੇ ਦਿੱਤੇ ਬਿਆਨ ਦਾ ਨੋਟਿਸ ਲੈਂਦਿਆਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਬੀਬੀ ਭੱਠਲ ਸਮੇਤ ਹਰੇਕ ਉਸ ਆਗੂ ਨੂੰ ਪੇਸ਼ ਹੋਣਾ ਪਵੇਗਾ ਜਿਸ ਨੂੰ ਹੁਕਮਨਾਮੇ ਦੀ ਉਲੰਘਣਾ ਦੇ ਦੋਸ਼ ਹੇਠ ਤਨਖ਼ਾਹ ਲਾਈ ਗਈ ਸੀ। ਧਰਮ ਨਿਰਪੱਖ ਪਾਰਟੀ ਦੀ ਆਗੂ ਆਖ ਕੇ ਕੋਈ ਬਚ ਨਹੀਂ ਸਕਦਾ ਤੇ ਪੇਸ਼ ਨਾ ਹੋਣ ਦਾ ਖ਼ਮਿਆਜ਼ਾ ਪੰਥਕ ਰਵਾਇਤਾਂ ਮੁਤਾਬਕ ਕਾਰਵਾਈ ਦੇ ਰੂਪ ਵਿਚ ਭੁਗਤਣਾ ਪਵੇਗਾ।
ਵਿਦੇਸ਼ਾਂ ਵਿਚ ਅੰਗਰੇਜ਼ੀ ਬੋਲਣ ਵਾਲੇ ਪ੍ਰਚਾਰਕ ਭੇਜੇ ਜਾਣਗੇ
ਪ੍ਰਧਾਨ ਲੌਂਗੋਵਾਲ ਨੇ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਦੀ ਮੰਗ ‘ਤੇ ਉਥੇ ਸ਼੍ਰੋਮਣੀ ਕਮੇਟੀ ਵੱਲੋਂ ਪੜ੍ਹੇ-ਲਿਖੇ ਅੰਗਰੇਜ਼ੀ ਬੋਲਣ ਵਾਲੇ ਪ੍ਰਚਾਰਕ ਭੇਜੇ ਜਾਣਗੇ। ਵਿਦੇਸ਼ਾਂ ਦੇ ਜੰਮੇ -ਪਲੇ ਸਿੱਖ ਬੱਚਿਆਂ ਦੀ ਲੋੜ ਅਤੇ ਮਾਪਿਆਂ ਦੀ ਮੰਗ ‘ਤੇ ਇਹ ਫ਼ੈਸਲਾ ਹੋਇਆ ਹੈ। ਇਹ ਪ੍ਰਚਾਰਕ ਅੰਗਰੇਜ਼ੀ ਭਾਸ਼ਾ ਵਿਚ ਗੁਰਬਾਣੀ ਦਾ ਪ੍ਰਚਾਰ ਕਰਨਗੇ ਅਤੇ ਇਸ ਨਾਲ ਹੋਰਨਾਂ ਧਰਮਾਂ ਦੇ ਲੋਕਾਂ ਨੂੰ ਸਿੱਖ ਧਰਮ ਤੋਂ ਜਾਣੂ ਕਰਵਾਉਣ ਤੇ ਨਾਲ ਜੋੜਨ ਵਿਚ ਸਹਾਇਤਾ ਮਿਲੇਗੀ।

error: Content is protected !!