
ਜਲੰਧਰ- ਸੋਸ਼ਲ ਸਾਈਟ ਫੇਸਬੁੱਕ ਆਪਣੇ ਯੂਜ਼ਰਸ ਦੇ ਵਿਚਕਾਰ ਕਾਫੀ ਮਸ਼ਹੂਰ ਹੈ। ਜੇਕਰ ਤੁਸੀਂ ਵੀ ਫੇਸਬੁੱਕ ‘ਤੇ ਜ਼ਿਆਦਾਤਰ ਸਮਾਂ ਬਿਤਾਉਣਾ ਪਸੰਦ ਕਰਦੇ ਹੋ ਤਾਂ ਜ਼ਾਇਜ ਹੈ ਕਿ ਤੁਹਾਡੇ ਫੇਸਬੁੱਕ ਅਕਾਊਂਟ ‘ਤੇ ਕਾਫੀ ਫ੍ਰੈਂਡਸ ਹੋਣਗੇ। ਜ਼ਿਆਦਾਤਰ ਯੂਜ਼ਰਸ ਅਜਿਹੇ ਹੁੰਦੇ ਹਨ, ਜੋ ਬਿਨਾ ਸੋਚੇ-ਸਮਝੇ ਫੇਸਬੁੱਕ ‘ਚੋ ਲੋਕਾਂ ਨੂੰ ਫ੍ਰੈਂਡ ਰਿਕਵੈੱਸਟ ਭੇਦ ਦਿੰਦੇ ਹਨ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਹੁਣ ਸਾਵਧਾਵ ਹੋ ਜਾਓ।

ਅਸਲ ‘ਚ ਮੱਧਪ੍ਰਦੇਸ਼ ਦੀ ਇੰਦੌਰ ਪੁਲਿਸ ਹੁਣ ਗੁੰਡਿਆਂ ਦੇ ਫ੍ਰੈਂਡ ਲਿਸਟ ‘ਚ ਸ਼ਾਮਿਲ ਲੋਕਾਂ ਦੀ ਲਿਸਟ ਬਣਾ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਪਿਛਲੇ ਕੁਝ ਸਮੇਂ ‘ਚ ਸੋਸ਼ਲ ਮੀਡੀਆ ‘ਤੇ ਗੁੰਡਿਆਂ ਦੀ ਸਰਗਰਮਤਾ ਵਧੀ ਹੈ। ਇਸ ਲਈ ਪੁਲਿਸ ਨੇ ਆਪਣੇ ਨਵੇਂ ਪਲਾਨ ‘ਚ ਤਹਿ ਕੀਤਾ ਹੈ ਕਿ ਕਿਸੇ ਕ੍ਰਾਈਮ ‘ਚ ਸ਼ਾਮਿਲ ਵਿਅਕਤੀ ਦੇ ਸਮੇਂ ਫੇਸਬੁੱਕ ਫ੍ਰੈਂਡਸ ‘ਤੇ ਨਜ਼ਰ ਰੱਖੀ ਜਾਵੇਗੀ ਅਤੇ ਉਨ੍ਹਾਂ ਤੋਂ ਪੁੱਛ-ਗਿੱਛ ਵੀ ਕੀਤੀ ਜਾਵੇਗੀ।

ਇੰਨਾ ਹੀ ਨਹੀਂ ਪੁਲਿਸ ਇਸ ਤਰ੍ਹਾਂ ਦੇ ਗੁੰਡੇ ਬਦਮਾਸ਼ਾਂ ਦੀ ਈ-ਮੇਲ, ਫੇਸਬੁੱਕ, ਟਵਿੱਟਰ ਅਕਾਊਂਟ ਅਤੇ ਪਾਸਵਰਡ ਵੀ ਆਪਣੇ ਕੋਲ ਰੱਖੇਗੀ। ਜੇਕਰ ਹੁਸ਼ਿਆਰੀ ਦਿਖਾਉਂਦੇ ਹੋਏ ਪਾਸਵਰਡ ਬਦਲਿਆ ਗਿਆ ਤਾਂ ਪੁਲਿਸ ਤੁਰੰਤ ਹੀ ਉਸ ਵਿਅਕਤੀ ਨੂੰ ਹਿਰਾਸਤ ‘ਚ ਲੈ ਲਵੇਗੀ। ਹਾਲ ਹੀ ‘ਚ ਪੁਲਿਸ ਨੇ ਗੁੰਡਿਆਂ ਤੋਂ ਉਨ੍ਹਾਂ ਦੇ ਫੇਸਬੁੱਕ ਫ੍ਰੈਂਡ ਦੇ ਨਾਂ ਪਤੇ ਸੰਬੰਧਿਤ ਜਾਣਕਾਰੀ ਵੀ ਮੰਗੀ ਹੈ।
Sikh Website Dedicated Website For Sikh In World